ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ – ਅਣਪਛਾਤੀ ਕਾਰ ਨੇ ਤਿੰਨ ਸਕੂਲੀ ਬੱਚੇ ਕੁਚਲੇ …..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਘੁਮਾਣ ਨਜ਼ਦੀਕ ਪਿੰਡ ਮਢਿਆਲਾ ਵਿਖੇ ਅਣਪਛਾਤੀ ਕਾਰ ਵੱਲੋਂ ਤਿੰਨ ਸਕੂਲੀ ਬੱਚੇ ਕੁਚਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਘੁਮਾਣ ਤੋਂ ਮਹਿਤਾ ਰੋਡ ‘ਤੇ ਸਥਿਤ ਇਕ
ਸਰਕਾਰੀ ਪ੍ਰਾਇਮਰੀ ਸਕੂਲ ਮਢਿਆਲਾ ਜਿੱਥੇ ਇਕ ਬਹੁਤ ਹੀ ਗਰੀਬ ਘਰ ਦੇ ਤਿੰਨ ਬੱਚੇ ਗੁਰਪ੍ਰੀਤ ਸਿੰਘ (7), ਤਮੰਨਾ (6) ਤੇ ਹਰਪ੍ਰੀਤ ਸਿੰਘ (5) ਸਕੇ ਭੈਣ-ਭਰਾ ਪੜ੍ਹਦੇ ਸਨ। ਸਕੂਲ ਛੁੱਟੀ ਸਮੇਂ

ਜਦੋਂ ਉਹ ਸਕੂਲ ਤੋਂ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਪਿੰਡ ਮਢਿਆਲਾ ਰੋਡ ‘ਤੇ ਇਕ ਚਿੱਟੇ ਰੰਗ ਦੀ ਅਣਪਛਾਤੀ ਕਾਰ ਨੇ ਬੱਚਿਆਂ ਨੂੰ ਕੁਚਲ ਦਿੱਤਾ। ਜਖਮੀਂ ਹਾਲਤ ਵਿਚ ਬੱਚਿਆਂ ਨੂੰ ਨਜ਼ਦੀਕੀ ਲੋਕਾਂ ਨੇ

ਸਰਕਾਰੀ ਹਸਪਤਾਲ ਘੁਮਾਣ ਵਿਖੇ ਪਹੁੰਚਾਇਆ, ਜਿੱਥੇ ਕਿ ਡਾਕਟਰਾਂ ਨੇ ਬੱਚਿਆਂ ਦੀ ਹਾਲਤ ਗੰਭੀਰ ਦੱਸਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ।
Sikh Website Dedicated Website For Sikh In World
