ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ- ਭਿਆਨਕ ਦਰਦਨਾਕ ਹਾਦਸੇ ਚ ਗਈਆਂ ਜਾਨਾਂ

ਲੁਧਿਆਣਾ ‘ਚ ਇੱਕ ਸਵਿਫ਼ਟ ਕਾਰ ਨਹਿਰ ਵਿਚ ਡਿੱਗੀ,ਕੈਨੇਡਾ ‘ਚ ਵਿਆਹੇ ਨੌਜਵਾਨ ਸਮੇਤ 3 ਦੀ ਮੌਤ:ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੱਕ ਕਲਾਂ ਦੇ 3 ਨੌਜਵਾਨ ਰਾਤੀ ਵਿਆਹ ਤੋਂ ਵਾਪਸ ਆਪਣੇ ਪਿੰਡ ਆ ਰਹੇ ਸੀ।
ਰਸਤੇ ਵਿੱਚ ਉਨ੍ਹਾਂ ਦੀ ਸਵਿਫ਼ਟ ਕਾਰ ਨਹਿਰ ਵਿਚ ਡਿੱਗ ਪਈ।ਕਾਰ ਨਹਿਰ ਵਿਚ ਡਿੱਗਣ ਕਾਰਨ ਦੋ ਸਕੇ ਭਰਾਵਾਂ ਸਮੇਤ 3 ਨੌਜਵਾਨਾਂ ਦੀ ਮੌਤ ਹੋ ਗਈ।ਇਨ੍ਹਾਂ ਦੀ ਪਛਾਣ ਕਮਲਦੀਪ ਸਿੰਘ ,ਦਵਿੰਦਰ ਸਿੰਘ ਅਤੇ ਆਕਾਸ਼ਦੀਪ ਵਜੋਂ ਹੋਈ ਹੈ।
ਬੇਹੱਦ ਦੁਖਦਾਈ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਮਲਦੀਪ ਸਿੰਘ ਅਤੇ ਦਵਿੰਦਰ ਸਿੰਘ ਸਕੇ ਭਰਾ ਸਨ ਅਤੇ ਜਗਰਾਉਂ ਪੁਲਿਸ ਵਿਚ ਤਾਇਨਾਤ ਏ.ਐੱਸ.ਆਈ ਬਲਵਿੰਦਰ ਸਿੰਘ ਦੇ ਪੁੱਤਰ ਸਨ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾ ਵਿਚੋਂ ਇੱਕ ਨੌਜਵਾਨ ਦਾ ਵਿਨੀਪੈਗ ਦੀ ਲੜਕੀ ਨਾਲ ਵਿਆਹ ਹੋਇਆ ਸੀ।ਤੀਜਾ ਨੌਜਵਾਨ ਆਕਾਸ਼ਦੀਪ ਵੀ ਬਲਵਿੰਦਰ ਸਿੰਘ ਦਾ ਭਤੀਜਾ ਸੀ।
Sikh Website Dedicated Website For Sikh In World