ਹੁਣੇ ਸ਼ਾਮੀ ਵਾਪਰਿਆ ਕਹਿਰ ਮੌਕੇ ਤੇ 5 ਮਰੇ ਅਤੇ…….. ਅੱਤ ਦੁਖਦਾਈ ਖਬਰ

ਹੁਣੇ ਸ਼ਾਮੀ ਵਾਪਰਿਆ ਕਹਿਰ ਮੌਕੇ ਤੇ 5 ਮਰੇ ਅਤੇ  ……..

ਜਲੰਧਰ-ਆਦਮਪੁਰ ਰੋਡ ‘ਤੇ ਸਥਿਤ ਪਿੰਡ ਅਰਜਨਵਾਲ ਨੇੜੇ ਕੁਆਇਲਸ ਗੱਡੀ ਅਤੇ ਵਿਦਿਆਰਥੀਆਂ ਦੀ ਬੱਸ ਵਿਚਾਲੇ ਵਾਪਰੇ ਭਿਆਨਕ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਕੁਆਇਲੈੱਸ ਗੱਡੀ (ਪੀ.ਬੀ. 101 ਏ 2526) ‘ਚ ਸਵਾਰ ਭੰਗੜਾ ਗਰੁੱਪ ਹੁਸ਼ਿਆਰਪੁਰ ਤੋਂ ਪ੍ਰੋਗਰਾਮ ਕਰਕੇ ਵਾਪਸ ਜਲੰਧਰ ਪਰਤ ਰਿਹਾ ਸੀ।

 

ਇਸ ਦੌਰਾਨ ਜਦੋਂ ਉਹ ਪਿੰਡ ਅਰਜਨਵਾਲ ਨੇੜੇ ਪਹੁੰਚੇ ਤਾਂ ਲਵਲੀ ਯੂਨੀਵਰਸਿਟੀ ਦੀ ਬੱਸ (ਪੀ. ਬੀ. 09 ਕਿਊ 00) ਨਾਲ ਓਵਰਟੇਕ ਕਰਦੇ ਹੋਏ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਯੂਨੀਵਰਸਿਟੀ ਦੀ ਮਹਿਲਾ ਅਧਿਆਪਕ ਅਤੇ

ਇਕ ਬੱਚੇ ਸਮੇਤ 9 ਲੋਕ ਗੰਭੀਰ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕਰ ਦਿੱਤਾ।

error: Content is protected !!