ਹੁਣੇ ਆਈ ਤਾਜਾ ਵੱਡੀ ਖਬਰ – ਹੁਣ ਇੰਗਲੈਂਡ ਜਾਨ ਵਾਲੇ ਭਾਰਤੀਆਂ ਨੂੰ ਲਗਣਗੀਆਂ ਮੌਜਾਂ ਹੋਇਆ ਅੱਜ ਵੱਡਾ ਐਲਾਨ
ਬ੍ਰਿਟੇਨ ਆਧਾਰਿਤ ਥਿੰਕ ਟੈਂਕ ਨੇ ਦੇਸ਼ ‘ਚ ਭਾਰਤੀਆਂ ਨੂੰ ਆਕਰਸ਼ਿਤ ਕਰਨ ਲਈ ਨਵਾਂ ਅਤੇ ਵਧੇਰੇ ਸਸਤਾ ਵੀਜ਼ਾ ਦੇ ਸਮਰਥਨ ‘ਚ ਆਪਣਾ ਰਿਸਰਚ ਜਾਰੀ ਕੀਤਾ ਹੈ। ਰਾਇਲ ਕਾਮਨਵੈੱਲਥ ਸੁਸਾਇਟੀ (ਆਰ. ਸੀ. ਐਸ.) ਨੇ ਇਸ ਨੂੰ ਜਾਰੀ ਕੀਤਾ ਹੈ ਅਤੇ ਕਿਹਾ ਕਿ
ਸਾਲ 2016 ‘ਚ ਗੁਆਂਢੀ ਫਰਾਂਸ ‘ਚ 1,85,000 ਭਾਰਤੀ ਬਿਜ਼ਨੈੱਸ ਸੈਲਾਨੀ ਗਏ ਅਤੇ ਬ੍ਰਿਟੇਨ ਨੂੰ ਇਸ ਦਾ ਨੁਕਸਾਨ ਝੱਲਣਾ ਪਿਆ। ਸੁਸਾਇਟੀ ਦੀ ਰਿਪੋਰਟ ‘ਚ ਦੱਸਿਆ ਗਿਆ ਕਿ ਸਾਲ 2016 ‘ਚ ਬ੍ਰਿਟੇਨ ਆਉਣ ਵਾਲੇ ਭਾਰਤੀ ਮੂਲ ਦੇ ਨਾਗਰਿਕਾਂ ਦੇ ਅੰਕੜਿਆਂ ਵਿਚ 1.73 ਫੀਸਦੀ ਦੀ ਗਿਰਾਵਟ ਦੇਖੀ ਗਈ, ਜਦਕਿ ਫਰਾਂਸ ਦੇ ਅੰਕੜਿਆਂ ‘ਚ 5.3 ਫੀਸਦੀ ਦਾ ਇਜ਼ਾਫਾ ਹੋਇਆ।
ਰਾਇਲ ਕਾਮਨਵੈੱਲਥ ਸੁਸਾਇਟੀ ਨੇ ਕਿਹਾ ਕਿ ਨਵਾਂ ਯੂ. ਕੇ-ਇੰਡੀਆ ਵੀਜ਼ਾ ਸਮਝੌਤਾ ਪ੍ਰਸਤਾਵਿਤ ਹੈ, ਇਸ ਨਾਲ ਦੋ ਸਾਲ ਦੇ ਵੀਜ਼ਾ ਦੀ ਕੀਮਤ 388 ਪੌਂਡ ਤੋਂ ਘਟਾ ਕੇ ਸਿਰਫ 89 ਪੌਂਡ ਹੋ ਜਾਵੇਗੀ ਅਤੇ ਸੈਲਾਨੀਆਂ ਨੂੰ 2 ਸਾਲ ਵਿਚ ਕਈ ਦੌਰਿਆਂ ਦੀ ਆਗਿਆ ਦਿੱਤੀ ਜਾਵੇਗੀ। ਰਾਇਲ ਕਾਮਨਵੈੱਲਥ ਸੁਸਾਇਟੀ ਨੇ ਇਕ ਬਿਆਨ ‘ਚ ਕਿਹਾ ਕਿ ਇਸ ਤਰ੍ਹਾਂ ਦਾ ਘੱਟ ਲਾਗਤ ਵਾਲਾ 2 ਸਾਲ ਦਾ ਵੀਜ਼ਾ ਸੈਲਾਨੀਆਂ ਲਈ
ਜਨਵਰੀ 2016 ‘ਚ ਯੂ. ਕੇ. ਅਤੇ ਚੀਨ ਦਰਮਿਆਨ ਸ਼ੁਰੂ ਕੀਤਾ ਗਿਆ ਸੀ। ਅਪ੍ਰੈਲ ‘ਚ ਹੋਣ ਵਾਲੇ ਕਾਮਨਵੈੱਲਥ ਹੈੱਡਸ ਆਫ ਗਵਰਨਮੈਂਟ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਣਗੇ। ਰਾਇਲ ਕਾਮਨਵੈੱਲਥ ਸੁਸਾਇਟੀ ਨੂੰ ਉਮੀਦ ਹੈ ਕਿ ਨਵੇਂ ਸਮਝੌਤੇ ਦੇ ਐਲਾਨ ਲਈ ਇਹ ਸਹੀ ਹੋਵੇਗਾ।
ਰਾਇਲ ਕਾਮਨਵੈੱਲਥ ਸੁਸਾਇਟੀ ਕਿਹਾ ਕਿ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਸੌਂਪੇ ਗਏ ਨਵੇਂ ‘ਬ੍ਰਿਟੇਨ ਐਂਡ ਇੰਡੀਆ : ਬਿਲਡਿੰਗ ਏ ਨਿਊ ਵੀਜ਼ਾ ਪਾਰਟਨਰਸ਼ਿਪ’ ਨਾਮੀ ਰਿਸਰਚ ‘ਚ ਭਾਰਤੀ ਸੈਲਾਨੀਆਂ ਦੀ ਹਿੱਸੇਦਾਰੀ 2006 ‘ਚ 4.4 ਫੀਸਦੀ ਤੋਂ ਘਟ ਕੇ 2016 ‘ਚ 1.9 ਫੀਸਦੀ ਰਹਿ ਗਈ। ਸਾਲ 2016 ‘ਚ 6,00,000 ਭਾਰਤੀ ਸੈਲਾਨੀਆਂ ਨੇ ਫਰਾਂਸ ਦਾ ਦੌਰਾ ਕੀਤਾ,