ਡੇਰਾ ਮੁਖੀ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਸਾਰੀ ਰਾਤ ਰੋ-ਰੋ ਹਵਾਲਾਤ ਵਿੱਚ ਗੁਜ਼ਾਰੀ। ਪੰਚਕੂਲਾ ਦੇ ਸੈਕਟਰ 23 ਥਾਣੇ ਵਿੱਚ ਪੁਲਿਸ ਦੀ ਸਖ਼ਤੀ ਨਾਲ ਪੁੱਛਗਿੱਛ ਨਾਲ ਹਨੀਪ੍ਰੀਤ ਕਈ ਵਾਰ ਰੋ ਪਈ। ਹਨੀਪ੍ਰੀਤ ਨੇ ‘ਏਬੀਪੀ ਨਿਊਜ਼’ ਦੇ ਕੈਮਰੇ ਸਾਹਮਣੇ ਦਾਅਵਾ ਕੀਤਾ ਕਿ ਉਸ ਉੱਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ। ਉਸ ਨੇ ਕਿਹਾ ਕਿ ਉਸ ਉੱਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ ਤੇ ਉਸ ਦਾ ਰਾਮ ਰਹੀਮ ਨਾਲ ਬਾਪ-ਬੇਟੀ ਦਾ ਰਿਸ਼ਤਾ ਹੈ।
ਪੁਲਿਸ ਇਸ ਗੱਲ ਦਾ ਪਤਾ ਲਾਉਣ ਵਿੱਚ ਜੁਟੀ ਹੈ ਕਿ ਆਖ਼ਰ 38 ਦਿਨ ਹਨੀਪ੍ਰੀਤ ਕਿੱਥੇ ਲੁਕੀ ਰਹੀ ਤੇ ਇਸ ਦੌਰਾਨ ਕਿਹੜੇ-ਕਿਹੜੇ ਲੋਕਾਂ ਨਾਲ ਉਸ ਦੀ ਮੁਲਾਕਾਤ ਹੋਈ। ਥਾਣੇ ਵਿੱਚ ਹਨੀਪ੍ਰੀਤ ਨੂੰ ਖਾਣ ਵਿੱਚ ਦਾਲ ਤੇ ਦੋ ਰੋਟੀਆਂ ਦਿੱਤੀਆਂ। ਹਨੀਪ੍ਰੀਤ ਨੇ ਖਾਣਾ ਖ਼ਾਧਾ ਤੇ ਫਿਰ ਥਾਣੇ ਦੇ ਇੱਕ ਕਮਰੇ ਵਿੱਚ ਕਾਫ਼ੀ ਦੇਰ ਤੱਕ ਇਕੱਲੀ ਰਹਿਣ ਲੱਗੀ। ਮੈਡੀਕਲ ਜਾਂਚ ਲਈ ਪਹੁੰਚੀ ਡਾਕਟਰਾਂ ਦੀ ਟੀਮ ਵਿੱਚ ਮਹਿਲਾ ਡਾਕਟਰ ਨਾ ਹੋਣ ਕਾਰਨ ਉਸ ਨੇ ਜਾਂਚ ਕਰਾਉਣ ਤੋਂ ਵੀ ਸਾਫ਼ ਮਨ੍ਹਾ ਕਰ ਦਿੱਤਾ।
ਸੂਤਰਾਂ ਮੁਤਾਬਕ ਹਨੀਪ੍ਰੀਤ ਪਾਗਲਾਂ ਵਾਲੀਆਂ ਹਰਕਤਾਂ ਕਰ ਰਹੀ ਹੈ ਤੇ ਜਮੀਨ ਤੇ ਲਿਟਣ ਲਗਦੀ ਹੈ ਅਤੇ ਫਿਰ ਰੋਂ ਲਗ ਪੈਂਦੀ ਹੈ ਤੇ ਬਾਰ ਬਾਰ ਇਕੋ ਹੀ ਰੱਟ ਲਗਾਈ ਜਾ ਰਹੀ ਹੈ ਕੇ ਮੈਂ ਕੁੱਝ ਨਹੀ ਕੀਤਾ।
ਆਈਜੀ ਮਮਤਾ ਸਿੰਘ ਦੀ ਅਗਵਾਈ ਵਿੱਚ ਪੁਲਿਸ ਦੀ ਸਪੈਸ਼ਲ ਟੀਮ ਹਨੀਪ੍ਰੀਤ ਨੂੰ ਸਖ਼ਤੀ ਨਾਲ ਪੁੱਛਗਿੱਛ ਕਰ ਕੇ ਹਰਿਆਣਾ ਵਿੱਚ ਹੋਈ ਹਿੰਸਾ ਨੂੰ ਬੇਨਕਾਬ ਕਰਨਾ ਚਾਹੁੰਦੀ ਹੈ। ਪੁੱਛਗਿੱਛ ਵਿੱਚ ਹਨੀਪ੍ਰੀਤ ਕਈ ਵਾਰ ਰੋ ਪਈ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਪੁਲਿਸ ਨੇ ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਹੇ ਰਾਮ ਰਹੀਮ ਦੀ ਕਥਿਤ ਧੀ ਹਨੀਪ੍ਰੀਤ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਬਾਅਦ ਹਨੀਪ੍ਰੀਤ ਨੂੰ ਹਰਿਆਣਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਹਨੀਪ੍ਰੀਤ ਨੇ ਇਹ ਮੰਨ ਲਿਆ ਹੈ ਕਿ ਉਹ ਵਾੱਟਸਐਪ ਦੇ ਜ਼ਰੀਏ ਡੇਰੇ ਦੇ ਕਈ ਲੋਕਾਂ ਨਾਲ ਲਗਾਤਾਰ ਸੰਪਰਕ ‘ਚ ਸੀ। ਇਸ ਦੌਰਾਨ ਉਸਦਾ ਅਦਿੱਤਯ ਇੰਸਾ ਅਤੇ ਪਵਨ ਇੰਸਾ ਨਾਲ ਵੀ ਸੰਪਰਕ ਹੋਇਆ। ਇਸ ਤੋਂ ਇਲਾਵਾ ਹਨੀਪ੍ਰੀਤ ਨੇ ਆਪਣੀ ਫਰਾਰੀ ਦੇ 38 ਦਿਨਾਂ ਦਾ ਸੱਚ ਵੀ ਪੁਲਸ ਨੂੰ ਸਿਲਸਿਲੇ ਵਾਰ ਦੱਸਿਆ। ਉਸਨੇ ਕਿਹਾ ਕਿ ਉਹ ਦੇਸ਼ਧ੍ਰੋਹੀ ਨਹੀਂ ਸਗੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਠਿਕਾਣਾ ਬਦਲਦੀ ਰਹੀ।
ਹਾਲਾਂਕਿ ਬੁੱਧਵਾਰ ਦੁਪਹਿਰ ਬਾਅਦ ਕੋਰਟ ‘ਚ ਪੇਸ਼ ਹੋਣ ਤੱਕ ਹਨੀਪ੍ਰੀਤ ਖੁਦ ਨੂੰ ਮਾਨਸਿਕ ਤੌਰ ‘ਤੇ ਠੀਕ ਨਹੀਂ ਮਹਿਸੂਸ ਕਰ ਰਹੀ ਸੀ। ਹਨੀਪ੍ਰੀਤ ਕੋਰਟ ਰੂਮ ‘ਚ ਵੀ ਰੋਂਦੀ ਰਹੀ। ਫਿਲਹਾਲ 6 ਦਿਨਾਂ ਦੇ ਰਿਮਾਂਡ ‘ਚ ਐੱਸ.ਆਈ.ਟੀ. ਦੇ ਅਫਸਰ ਹਨੀਪ੍ਰੀਤ ਤੋਂ 40 ਸਵਾਲਾਂ ਦੇ ਜਵਾਬ ਮੰਗਣਗੇ। ਐੱਸ.ਆਈ.ਟੀ. ਦੀ ਟੀਮ ਹਨੀਪ੍ਰੀਤ ਨੂੰ ਸਿਰਸਾ ਅਤੇ ਹੋਰ ਸਥਾਨਾਂ ‘ਤੇ ਲੈ ਕੇ ਜਾਵੇਗੀ। ਪੁਲਸ ਹਨੀਪ੍ਰੀਤ ਦੇ ਮੋਬਾਈਲ ਦੀ ਕਾਲ ਡਿਟੇਲ ਦੇ ਜ਼ਰੀਏ ਉਸਨੂੰ ਪਨਾਹ ਦੇਣ ਵਾਲਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗੀ।
ਐੱਸ.ਆਈ.ਟੀ. ਦੇ 4 ਅਫਸਰ ਹਨੀਪ੍ਰੀਤ ਨਾਲ ਕਰਨਗੇ 40 ਸਵਾਲ
ਹਰਿਆਣਾ ਪੁਲਸ ਦੀ ਐੱਸ.ਆਈ.ਟੀ. ਟੀਮ ‘ਚ ਸ਼ਾਮਲ ਆਈ.ਜੀ. ਮਮਤਾ ਸਿੰਘ, ਪੁਲਸ ਕਮਿਸ਼ਨਰ ਏ.ਐੱਸ.ਚਾਵਲਾ ਸਮੇਤ 4 ਅਫਸਰਾਂ ਨੇ ਹਨੀਪ੍ਰੀਤ ਤੋਂ ਕਰੀਬ 40 ਸਵਾਲ-ਜਵਾਬ ਕੀਤੇ।
ਸਵਾਲ : ਪੰਚਕੂਲਾ ‘ਚ ਡੇਰਾ ਮੁਖੀ ਨੂੰ ਕੋਰਟ ‘ਚੋਂ ਭਜਾਉਣ ਦਾ ਪਲਾਨ ਕੀ ਸੀ?
ਜਵਾਬ : ਇਸ ਤਰ੍ਹਾਂ ਕੁਝ ਨਹੀਂ ਸੀ।
ਸਵਾਲ : ਪੰਚਕੂਲਾ ‘ਚ ਦੰਗਾ ਫੈਲਾਉਣ ਲਈ ਕੋਡ ਕੀ ਸੀ?
ਜਵਾਬ : ਦੰਗੇ ਦੀ ਗੱਲ ਗਲਤ ਹੈ, ਕੁਝ ਸ਼ਰਾਰਤੀ ਅਨਸਰਾਂ ਨੇ ਦੰਗਾ ਭੜਕਾਇਆ ਹੋਵੇਗਾ।
ਸਵਾਲ : ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਹੱਥ ‘ਚ ਜਿਹੜਾ ਸੂਟਕੇਸ ਸੀ, ਉਸ ਨਾਲ ਕੀ ਇਸ਼ਾਰਾ ਕੀਤਾ ਗਿਆ?
ਜਵਾਬ : ਇਹ ਗਲਤ ਅਫਵਾਹ ਹੈ, ਸੂਟਕੇਸ ‘ਚ ਮੇਰਾ ਸਮਾਨ ਸੀ।
ਸਵਾਲ : ਰੋਹਤਕ ਦੀ ਸੁਨਾਰੀਆ ਜੇਲ ਤੋਂ ਬਾਅਦ ਤੁਸੀਂ ਡੇਰਾ ਸਿਰਸਾ ਦੇ ਮੁੱਖ ਦਫਤਰ ਕਿਉਂ ਗਏ?
ਜਵਾਬ : ਸਿਰਸਾ ‘ਚ ਮੈਂ ਕੰਮ ਨਾਲ ਗਈ ਸੀ।
ਸਵਾਲ : ਫਰਾਰੀ ਦੇ ਦੌਰਾਨ 38 ਦਿਨਾਂ ਤੱਕ ਕਿੱਥੇ ਸੀ?
ਜਵਾਬ : ਜਿਥੇ ਮੈਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ, ਉਥੇ ਰੁਕੀ ਸੀ। ਹਰਿਆਣਾ ਦੇ ਕਈ ਸਥਾਨਾਂ ਤੋਂ ਇਲਾਵਾ ਰਾਜਸਥਾਨ, ਪੰਜਾਬ ਅਤੇ ਦਿੱਲੀ ਦੇ ਕਈ ਸਥਾਨਾਂ ‘ਤੇ ਰਹੀ ਸੀ।
ਸਵਾਲ : ਇੰਨ੍ਹਾ 38 ਦਿਨਾਂ ਦੌਰਾਨ ਤੁਸੀਂ ਕਿੱਥੇ-ਕਿੱਥੇ ਪਨਾਹ ਲਈ ਅਤੇ ਕਿੰਨਾ ਲੋਕਾਂ ਨੇ ਸਹਾਇਤਾ ਕੀਤੀ?
ਜਵਾਬ : ਮੈਂ ਇਹ ਨਹੀਂ ਦੱਸ ਸਕਦੀ, ਮੇਰੀ ਸਥਿਤੀ ਠੀਕ ਨਹੀਂ ਸੀ।
ਸਵਾਲ : ਵਾੱਟਸਐਪ ਕਾਲ ਦੇ ਜ਼ਰੀਏ ਕਿਨ੍ਹਾਂ-ਕਿਨ੍ਹਾਂ ਲੋਕਾਂ ਨਾਲ ਗੱਲਬਾਤ ਹੋਈ?
ਜਵਾਬ : ਕਈ ਲੋਕਾਂ ਨਾਲ ਗੱਲਬਾਤ ਹੋਈ ਸੀ।
ਸਵਾਲ : ਜ਼ਮਾਨਤ ਦੇ ਲਈ ਦਿੱਲੀ ਕੌਣ ਲੈ ਕੇ ਗਿਆ?
ਜਵਾਬ : ਮੈਂ ਆਪਣੇ ਜਾਣਕਾਰ ਵਕੀਲ ਦੇ ਨਾਲ ਗਈ ਸੀ।
ਸਵਾਲ : ਰਾਮ ਰਹੀਮ ਵਲੋਂ ਬਣਾਈਆਂ ਗਈਆਂ ਫਿਲਮਾਂ ‘ਚ ਲੱਗਾ ਪੈਸਾ ਕਿਸ ਦਾ ਹੈ?
ਜਵਾਬ : ਮੈਨੂੰ ਨਹੀਂ ਪਤਾ।
ਸਵਾਲ : ਇੰਨੀ ਬੇਹਿਸਾਬ ਜਾਇਦਾਦ ਕਿੱਥੋਂ ਆਈ?
ਜਵਾਬ : ਮੈਨੂੰ ਕੋਈ ਜਾਣਕਾਰੀ ਨਹੀਂ ਹੈ।
ਸਵਾਲ : ਡੇਰੇ ਦੀ ਗੁਫਾ ਦਾ ਰਾਜ਼ ਕੀ ਹੈ?
ਜਵਾਬ : ਕੋਈ ਰਾਜ਼ ਨਹੀਂ, ਅਫਵਾਹ ਹੈ।
ਸਵਾਲ : ਕੈਨੇਡਾ-ਦੁਬਈ ‘ਚ ਕਿੰਨੀ ਜਾਇਦਾਦ ਹੈ?
ਜਵਾਬ : ਮੈਨੂੰ ਨਹੀਂ ਪਤਾ।
ਸਵਾਲ : ਫਿਲਮਾਂ ਲਈ ਪੈਸਾ ਕਿੱਥੋਂ ਆਉਂਦਾ ਸੀ?
ਜਵਾਬ : ਮੈਨੂੰ ਨਹੀਂ ਪਤਾ।
ਸਵਾਲ : ਡੇਰੇ ਦੀ ਗੁਫਾ ‘ਚ ਕਿਸ ਦਾ ਆਉਣਾ-ਜਾਣਾ ਸੀ?
ਜਵਾਬ : ਮੈਨੂੰ ਨਹੀਂ ਪਤਾ।
ਸਵਾਲ : ਡੇਰਾ ਮੁਖੀ ‘ਤੇ ਲੱਗੇ ਯੌਨ-ਸ਼ੋਸ਼ਣ ਦੇ ਦੋਸ਼ ਕਿੰਨੇ ਸਹੀ ਹਨ?
ਜਵਾਬ : ਪਿਤਾ ਜੀ ‘ਤੇ ਲੱਗੇ ਦੋਸ਼ ਗਲਤ ਹਨ, ਇੰਨਾ ‘ਚ ਕੋਈ ਸੱਚਾਈ ਨਹੀਂ ਹੈ।
ਸਵਾਲ : ਡੇਰਾ ਮੁਖੀ ਦੇ ਨਾਲ ਤੁਹਾਡਾ ਕੀ ਰਿਸ਼ਤਾ ਹੈ?
ਜਵਾਬ : ਉਹ ਮੇਰੇ ਪਿਤਾ ਹਨ। ਲੋਕ ਪਿਓ-ਧੀ ਦੇ ਰਿਸ਼ਤੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨ।
ਸਵਾਲ : ਡੇਰੇ ਦੇ ਕੁਰਬਾਨੀ ਗੈਂਗ ਦੀ ਕੀ ਸੱਚਾਈ ਹੈ?
ਜਵਾਬ : ਕੋਈ ਕੁਰਬਾਨੀ ਗੈਂਗ ਨਹੀਂ ਹੈ, ਇਸ ‘ਚ ਕੋਈ ਸੱਚਾਈ ਨਹੀਂ ਹੈ।
ਸਵਾਲ : ਡੇਰੇ ‘ਚ ਹਥਿਆਰਾਂ ਦਾ ਜਖੀਰਾ ਹੋਣ ਦਾ ਕੀ ਰਾਜ਼ ਹੈ?
ਜਵਾਬ : ਇਸ ਤਰ੍ਹਾਂ ਕੁਝ ਨਹੀਂ ਹੈ।
ਸਵਾਲ : ਡੇਰੇ ਦੀ ਗੱਡੀ ਸਾੜਣ ਦਾ ਕੀ ਰਾਜ਼ ਹੈ?
ਜਵਾਬ : ਮੈਨੂੰ ਨਹੀਂ ਪਤਾ।
ਸਵਾਲ : ਡੇਰੇ ‘ਚ ਪਿੰਜਰ ਹੋਣ ਦੀ ਕੀ ਸੱਚਾਈ ਹੈ?
ਜਵਾਬ : ਇਹ ਗਲਤ ਪ੍ਰਚਾਰ ਹੈ।
ਸਵਾਲ : ਪੰਜਾਬ-ਹਰਿਆਣਾ ਦੇ ਡਰੱਗਸ ਵਪਾਰੀਆਂ ਤੋਂ ਤੁਹਾਨੂੰ ਕਿਸ ਤਰ੍ਹਾਂ ਦਾ ਖਤਰਾ ਹੈ?
ਜਵਾਬ : ਡੇਰੇ ‘ਚ ਨਸ਼ਾ ਛੁਡਾਉਣ ਦਾ ਕੰਮ ਕੀਤਾ ਜਾਂਦਾ, ਜਿਸ ਕਾਰਨ ਡਰੱਗ ਵਪਾਰੀ ਡੇਰੇ ਦੇ ਲੋਕਾਂ ਨੂੰ ਟਾਰਗੈੱਟ ਕਰਦੇ ਹਨ।
ਸਵਾਲ : ਰਾਮ ਰਹੀਮ ਦਾ ਆਖਰੀ ਮੈਸੇਜ ਕੀ ਸੀ?
ਜਵਾਬ : ਪਿਤਾ ਜੀ ਨੂੰ ਕਾਨੂੰਨ ‘ਤੇ ਪੂਰਾ ਭਰੋਸਾ ਹੈ ਅਤੇ ਉਹ ਪਾਕ ਸਾਫ ਹੋ ਕੇ ਲੋਕਾਂ ਦੇ ਸਾਹਮਣੇ ਆਉਣਗੇ।
ਸਵਾਲ : ਡੇਰੇ ਦੇ ਸਕੱਤਰ ਅਦਿੱਤਯ ਇੰਸਾ ਨਾਲ ਆਖਰੀ ਵਾਰ ਕਦੋਂ ਗੱਲ ਹੋਈ?
ਜਵਾਬ : ਮੈਨੂੰ ਯਾਦ ਨਹੀਂ।
ਸਵਾਲ : ਕੀ ਤੁਹਾਨੂੰ ਪੁਲਸ ਰੇਡ ਦੀ ਜਾਣਕਾਰੀ ਪਹਿਲਾਂ ਮਿਲ ਜਾਂਦੀ ਸੀ।
ਜਵਾਬ : ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਮੈਂ ਤਾਂ ਖੁਦ ਡਰੀ ਹੋਈ ਸੀ ਅਤੇ ਡਰ ਕੇ ਇਧਰ-ਓਧਰ ਭੱਜ ਰਹੀ ਸੀ।
ਸਵਾਲ : ਸੁਨਾਰੀਆ ਜੇਲ ਤੋਂ ਬਾਹਰ ਨਿਕਲਣ ‘ਤੇ ਪੁਲਸ ਨਾਲ ਸੰਪਰਕ ਕਿਓਂ ਨਹੀਂ ਕੀਤਾ ?
ਜਵਾਬ : ਮੈਂ ਕੋਈ ਅਪਰਾਧ ਨਹੀਂ ਕੀਤਾ ਸੀ।
ਸਵਾਲ : ਪੰਚਕੂਲਾ ‘ਚ ਦੰਗਾ ਕਰਵਾਉਣ ਲਈ ਕਿੰਨੇ ਰੁਪਏ ਭੇਜੇ ਸਨ?
ਜਵਾਬ : ਗਲਤ ਪ੍ਰਚਾਰ ਹੈ।
ਸਵਾਲ : ਡੇਰੇ ਦੀ 45 ਮੈਂਬਰੀ ਕਮੇਟੀ ਦਾ ਕੀ ਰੋਲ ਹੈ?
ਜਵਾਬ : ਮੈਨੂੰ ਨਹੀਂ ਪਤਾ।
ਸਵਾਲ : ਪੰਚਕੂਲਾ ਹਿੰਸਾ ‘ਚ ਅਹਿਮ ਰੋਲ ਕਿਸ ਦਾ ਸੀ?
ਜਵਾਬ :ਇਸ ਕੁਝ ਨਹੀਂ ਹੈ।
ਸਵਾਲ : ਪੰਜਾਬ ਦੇ ਬਠਿੰਡਾ ‘ਚ ਰਹਿਣ ਦਾ ਸੱਚ ਕੀ ਸੀ ਅਤੇ ਕਾਂਗਰਸੀ ਨੇਤਾਵਾਂ ਨੇ ਕਿਸ ਤਰ੍ਹਾਂ ਪਨਾਹ ਦਿੱਤੀ?
ਜਵਾਬ : ਬਠਿੰਡਾ ‘ਚ ਮੇਰੇ ਡੇਰੇ ਦੇ ਕਈ ਸਮਰਥਕ ਰਹਿੰਦੇ ਹਨ।
ਸਵਾਲ : ਡੇਰੇ ਦੇ ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਕੀ ਮਾਮਲਾ ਹੈ?
ਜਵਾਬ : ਇਸ ਤਰ੍ਹਾਂ ਕੁਝ ਨਹੀਂ ਹੈ।
ਸਵਾਲ : ਰਾਮ ਰਹੀਮ ਦੇ ਕਾਫਲੇ ‘ਚ ਕਿੰਨੇ ਰਾਜਨੇਤਾ ਅਤੇ ਕਿੰਨੇ ਐੱਨ.ਆਰ.ਆਈ. ਸਨ?
ਜਵਾਬ : ਮੈਨੂੰ ਨਹੀਂ ਪਤਾ।
ਸਵਾਲ : ਨਿਊਜ਼ ਚੈਨਲ ਦੇ ਸੰਪਰਕ ‘ਚ ਕਿਵੇਂ ਆਈ ਅਤੇ ਕਿਸਨੇ ਸਹਾਇਤਾ ਕੀਤੀ?
ਜਵਾਬ : ਕੋਈ ਜਵਾਬ ਨਹੀਂ।
ਸਵਾਲ : ਪੰਚਕੂਲਾ ਹਿੰਸਾ ‘ਚ ਕਿੰਨਾ ਲੋਕਾਂ ਨੂੰ ਪੈਸੇ ਵੰਡੇ ਗਏ?
ਜਵਾਬ : ਇਹ ਸਭ ਗਲਤ ਪ੍ਰਚਾਰ ਹੈ।
ਸਵਾਲ : ਪੇਸ਼ੀ ਦੇ ਦਿਨ ਕਾਫਲੇ ‘ਚ ਆਈਆਂ ਗੱਡੀਆਂ ‘ਚ ਹਥਿਆਰ ਅਤੇ ਹੋਰ ਸਮਾਨ ਬਾਰੇ ਕੀ ਜਾਣਕਾਰੀ ਸੀ?
ਜਵਾਬ : ਕੋਈ ਜਵਾਬ ਨਹੀਂ।
ਸਵਾਲ : ਇੰਨਾ 38 ਦਿਨਾਂ ‘ਚ ਕਿੰਨੇ ਮੋਬਾਈਲ ਫੋਨ ਅਤੇ ਸਿਮ ਕਾਰਡ ਦਾ ਇਸਤੇਮਾਲ ਕੀਤਾ?
ਜਵਾਬ : ਗੋਲਮਾਲ ਜਵਾਬ
ਸਵਾਲ : ਤੁਹਾਡਾ ਪੁਰਾਣਾ ਮੋਬਾਈਲ ਫੋਨ ਅਤੇ ਸਿਮ ਕਿੱਥੇ ਹੈ?
ਜਵਾਬ : ਮੈਨੂੰ ਨਹੀਂ ਪਤਾ ਕਿੱਥੇ ਡਿੱਗਾ ਹੈ।
ਸਵਾਲ : ਡੇਰੇ ‘ਚੋਂ ਸਮਾਨ ਲੈ ਜਾਉਣ ਦੇ ਦੋਸ਼ਾਂ ‘ਚ ਕੀ ਸੱਚਾਈ ਹੈ?
ਜਵਾਬ : ਇਸ ਤਰ੍ਹਾਂ ਕੁਝ ਨਹੀਂ ਹੈ।
ਸਵਾਲ : ਇੰਟਰਨੈਸ਼ਨਲ ਸਿਮ ਦੀ ਵਰਤੋਂ ਕਰਨ ਦਾ ਕੀ ਸੱਚ ਹੈ?
ਜਵਾਬ : ਗੋਲਮਾਲ ਜਵਾਬ
ਸਵਾਲ : ਵਿਦੇਸ਼ ‘ਚ ਬੈਠੇ ਕਿੰਨਾ ਲੋਕਾਂ ਨਾਲ ਸੰਪਰਕ ਕੀਤਾ?
ਜਵਾਬ : ਕਿਸੇ ਨਾਲ ਵੀ ਨਹੀਂ
ਸਵਾਲ : ਫਰਾਰੀ ਦੇ ਦੌਰਾਨ ਸਭ ਤੋਂ ਜ਼ਿਆਦਾ ਸਮਾਂ ਕਿੱਥੇ ਰਹੀ?
ਜਵਾਬ : ਮੈਨੂੰ ਯਾਦ ਨਹੀਂ
ਹਨੀਪ੍ਰੀਤ ਦੇ ਨਾਲ ਪੁਲਸ ਦੀ ਹਿਰਾਸਤ ‘ਚ ਆਈ ਬਠਿੰਡਾ ਨਿਵਾਸੀ ਸੁਖਦੀਪ ਕੌਰ ਉਸਦੀ ਫਰਾਰੀ ਦੌਰਾਨ ਪਰਛਾਵੇਂ ਦੀ ਤਰ੍ਹਾਂ ਉਸਦੇ ਨਾਲ ਰਹੀ। ਹਨੀਪ੍ਰੀਤ ਦੇ 38 ਦਿਨਾਂ ਦੇ ਦੌਰਾਨ ਜੇਕਰ ਇਕ ਹਫਤੇ ਦਾ ਸਮਾਂ ਛੱਡ ਦਿੱਤਾ ਜਾਵੇ ਤਾਂ 2 ਸਤੰਬਰ ਤੋਂ ਸੁਖਦੀਪ ਕੌਰ ਹਰ ਸਮਾਂ ਹਨੀਪ੍ਰੀਤ ਦੇ ਨਾਲ ਰਹੀ। ਇਹ ਖੁਲਾਸਾ ਖੁਦ ਸੁਖਦੀਪ ਕੌਰ ਨੇ ਐੱਸ.ਆਈ.ਟੀ. ਦੇ ਸਾਹਮਣੇ ਪੁੱਛਗਿੱਛ ਦੌਰਾਨ ਕੀਤਾ ਹੈ। ਐੱਸ.ਆਈ.ਟੀ. ਦੀ ਪੁੱਛਗਿੱਛ ‘ਚ ਸੁਖਦੀਪ ਨੇ ਦੱਸਿਆ ਕਿ ਉਸਦਾ ਪੂਰਾ ਪਰਿਵਾਰ ਡੇਰੇ ਦਾ ਪੁਰਾਣਾ ਸਮਰਥਕ ਹੈ। ਸੁਖਦੀਪ ਲਗਾਤਾਰ ਫੋਨ ਦੇ ਜ਼ਰੀਏ ਹਨੀਪ੍ਰੀਤ ਦੇ ਸੰਪਰਕ ‘ਚ ਸੀ।