ਬੱਲਾ ਬੱਲਾ ਬੱਲਾ…..ਜਿੰਮੀਂਦਾਰਾਂ ਦਾ ਢੁਆ ਪਾੜ ਦਿਓ ਰਲਕੇ…ਅੱਗੇ ਨੀਂ ਉਠਕੇ ਖੜਾ ਹੋ ਹੁੰਦਾ ਉਹਤੋਂ ਤਾਂ…
ਹਾਏ ਪਰਾਲੀ ਫੂਕਤੀ…ਹਾਏ ਧੂੰਆਂ ਕਰਤਾ….!!
ਜਿਹੜੇ ਫੇਸਬੁੱਕੀ ਗੰਜੇ ਜਿਹੇ ਵਿਧਵਾਨ ਚਾਰ ਉਂਗਲਾਂ ਮਾਰਕੇ ‘ਸਰਬੱਤ ਦੇ ਭਲੇ’ ਦਾ ਤਰਕ ਦੇ ਕੇ ਜਿੰਮੀਂਦਾਰਾਂ ਨੂੰ ਦੋਸ਼ੀ ਕਹੀ ਜਾਂਦੇ ਇਹਨਾਂ ਨੂੰ ਬਿਠਾਇਆ ਹੋਵੇ ਕੇਰਾਂ ਮੰਡੀ ਤੇ ਫਿਰ ਪਤਾ ਲੱਗੇ ਜਦੋਂ ਹੁੱਥੂ ਲੱਗਿਆ ਤੇ ਬਾਂ-ਬਾਂ ਹੋਈ…
ਮੰਨਿਆ ਪਰਾਲੀ ਨਾਲ ਧੂੰਆਂ ਹੋ ਰਿਹਾ,ਪ੍ਰਦੂਸ਼ਣ ਹੋ ਰਿਹਾ ਪਰ ਭਾਈ ਇਸ ਜਿੰਮੀਦਾਰ ਮਗਰ ਕੋਈ Aajtak ਵਾਲੇ ਨੀ ਖੜੇ ਜਿਹੜੇ ਇਹਨਾਂ ਪੱਖ ਦਾ ਸਟੈਂਡ ਲੈਣਗੇ…ਇਹਨਾਂ ਮਗਰ ਤਾਂ ਪਤੰਦਰ ਕਦੇ ਲੱਖੋਵਾਲ ਨੀਂ ਖੜਿਆ ਮੀਡੀਆ ਛਿੱਕੂ ਖੜੂ…
ਰਿਪੋਟਾਂ ਦਸਦੀਆਂ ਬੀ ਹਵਾ ਚ ਪ੍ਰਦੂਸ਼ਣ ਦੇ ਮਾਮਲੇ ਚ ਜਿਮੀਦਾਰਾਂ ਦੇ ਕੰਮ ਕਰਕੇ 8% ਪ੍ਰਦੂਸ਼ਣ ਫੈਲਦਾ…ਹੁਣ ਦੱਸੋ ਬਾਕੀ ਦਾ ਵੀ ਇਹਦੇ ਚੋਂ ਕੱਢਣਾ ??
ਇਹ ਜਿਹੜੇ ਲਾਲਿਆਂ ਦੀਆਂ ਤੇ ਵੱਡੀਆਂ ‘ਸਾਮੀਆਂ ਦੀਆਂ ਫੈਕਟਰੀਆਂ ਚਲਦੀਆਂ ਉਹ 51% ਪ੍ਰਦੂਸ਼ਣ ਪੈਦਾ ਕਰ ਰਹੀਆਂ…ਭਾਈ ਉਹ ਕਿਸ ਖਾਤੇ ??
ਲਾ-ਪਾ ਕੇ ਛਵਾਰਾ ‘ਕੱਲੇ ਜਿਮੀਦਾਰਾ ਨੂੰ ਨਾ ਲਾਇਆ ਕਰੋ….
ਜੇ ਬਹੁਤ ਹੇਜ ਆ…ਇਨਸਾਨੀਅਤ ਦੀ ਜਿਆਦਾ Feeling ਤੁਹਾਡੇ ਚ ਤਾਂ ਭਾਈ 4-5 ਲੱਖ ਦੇ ਕਰੀਬ ਦਾ ਸੰਦ-ਪਲੰਘਾਂ ਮੁਫ਼ਤ ਚ ਹਰੇਕ ਜਿਮੀਦਾਰ ਨੂੰ ਦਵਾ ਦਿਓ ਅਸੀਂ ਪਰਾਲੀ ਨੀਂ ਫੂਕਦੇ…ਗੱਲ ਮੁੱਕੀ…
ਜੇ ਇਹਨਾਂ ਨੀ ਤਾਂ ਸਾਨੂੰ ਸਾਡੀ ਫਸਲ ਦਾ ਮਰਜੀ ਦਾ ਮੁੱਲ ਦਿਓ ਫਸਲ ਜਿਹੜੀ ਕਹੋਂਗੇ,ਜਿਦਾਂ ਦੀ ਕਹੋਂਗੇ ਮਿਲਜੂ…ਜਿਹੜੀ ਤਕਨੀਕ ਸਰਕਾਰ ਕਹੁ ਓਹੀ ਵਰਤਾਂਗੇ…
ਤੇ ਜਿਹੜੀ ‘ਬਾਬੇ ਨਾਨਕ ਦੇ ਸਰਬੱਤ ਦੇ ਭਲੇ’ ਦੇ ਸਿਧਾਂਤ ਤੇ ਇਸ ਗੰਜੇ ਨੇ ਤਰਕ ਕੀਤਾ ਉਹਨੂੰ ਕਹੋ ਇਹੀ ਜਿੰਮੀਦਾਰ ਨੱਕਾ ਮੋੜਨ ਲੱਗੇ ਵੀ ‘ਵਾਖਰੂ’ ਬੋਲਦਾ ਤੂੰ ਕਿਹੜੇ ਤਰਕਾਂ ਚ ਪਿਆ ਹੋਇਆ…
(ਤੇ ਪੰਨੂੰ ਵੱਲੋਂ ਪਾੲੀ ਪੋਸਟ ਦਾ ਕਿਸਾਨ ਵੱਲੋਂ ਜਵਾਬ .. )
Sikh Website Dedicated Website For Sikh In World