ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ- 24 ਸਵਾਰੀਆਂ ….

ਸੰਘਣੀ ਧੁੰਦ ਕਾਰਨ ਜਲੰਧਰ ਦੇ ਵਿਧੀਪੁਰ ਫਾਟਕ ਦੇ ਨਜ਼ਦੀਕ ਓਵਰਟੇਕ ਦੇ ਚੱਕਰ ‘ਚ ਤੇਜ਼ ਰਫਤਾਰ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦ ਕਿ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ,

ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਵੇਸਟ ਬੰਗਾਲ ਤੋਂ ਆਈ ਬੱਸ ਡਬਯਲੂ ਬੀ. 29. ਬੀ. 3830 ਸ੍ਰੀ ਅੰਮ੍ਰਿਤਸਰ ਵੱਲ ਜਾ ਰਹੀ ਸੀ ਕਿ ਇਸੇ ਦੌਰਾਨ ਜਲੰਧਰ ਦੇ ਵਿਧੀਪੁਰ ਨਜ਼ਦੀਕ ਪੁੱਜਣ ਤੇ ਇਹ ਹਾਦਸਾ ਵਾਪਰ ਗਿਆ, ਦੱਸਣਯੋਗ ਹੈ ਕਿ ਸਾਹਮਣੇ ਆ ਰਹੇ ਆਲੂ ਦੇ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਇਹ ਹਾਦਸਾ ਵਾਪਰ ਗਿਆ, ਜਿਸ ‘ਚ ਕੰਡਕਟਰ ਦੀ ਮੌਤ ਹੋ ਗਈ ਤੇ ਕਰੀਬ 24 ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।

PunjabKesari

ਇਸ ਦੌਰਾਨ ਪਿੱਛੋ ਆ ਰਹੇ ਇਕ ਟਰੱਕ ਪੀ. ਬੀ. 11 ਸੀ. ਐੱਫ. 9782 ਬੇਕਾਬੂ ਹੋ ਗਿਆ ਤੇ ਉਹ ਬਿਜਲੀ ਦੇ ਖੰਬੇ ਨਾਲ ਟਕਰਾ ਗਿਆ। ਇਸ ਦੌਰਾਨ ਬੱਸ ‘ਚ ਸਵਾਰ ਸਵਾਰੀਆਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ।
ਉਥੇ ਹੀ ਥਾਣਾ ਮਕਸੂਦਾ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 7 ਵਜੇ ਇਸ ਘਟਨਾ ਬਾਰੇ ਪਤਾ ਲੱਗਾ ਸੀ। ਹਾਦਸੇ ‘ਚ 1 ਵਿਅਕਤੀ ਦੀ ਮੌਤ ਹੋ ਗਈ ਹੈ, ਫਿਲਹਾਲ ਉਨ੍ਹਾਂ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

PunjabKesari

error: Content is protected !!