ਸ੍ਰੀ ਦਰਬਾਰ ਸਾਹਿਬ ਨੂੰ ਕੇਂਦਰ ਸਰਕਾਰ ਦੇ ਸਵੱਛਤਾ ਮੰਤਰਾਲੇ ਵੱਲੋਂ ਰਾਸ਼ਟਰੀ ਸਵੱਛ ਭਾਰਤ ਐਵਾਰਡ 2017 ਲਈ ਚੁਣਿਆ ਗਿਆ ਹੈ। ਇਸ ਤਹਿਤ ਦਰਬਾਰ ਸਾਹਿਬ ਨੂੰ ਵਿਸ਼ੇਸ਼ ਆਈਕਾਨਿਕ, ਸਥਲ ਦਾ ਐਵਾਰਡ ਦਿੱਤਾ ਗਿਆ।
ਸੋਮਵਾਰ ਸਵੱਛ ਭਾਰਤ ਦਿਵਸ ਦੇ ਮੌਕੇ ‘ਤੇ ਨਗਰ ਨਿਗਮ ਕਮਿਸ਼ਨ ਅਮਿਤ ਕੁਮਾਰ ਨੇ ਇਹ ਪੁਰਸਕਾਰ ਦਿੱਲੀ ‘ਚ ਹਾਸਲ ਕੀਤਾ। ਕੇਂਦਰ ਸਰਕਾਰ ਨੇ ਦੇਸ਼ ਦੇ 10 ਪ੍ਰਮੁੱਖ ਸਥਾਨਾਂ ਨੂੰ ਇਹ ਐਵਾਰਡ ਦਿੱਤਾ ਹੈ ਜਿਸ ‘ਚ ਅਜਮੇਰ ਸ਼ਰੀਫ ਦੀ ਦਰਗਾਹ, ਛੱਤਰਪਤੀ ਸ਼ਿਵਾ ਜੀ ਟਰਮੀਨਲ ਕਾਮਾਖਿਆ ਮੰਦਰ, ਮਾਨਿਕਾਰੀਕਾ ਘਾਟ, ਮਿਨਾਕਸ਼ੀ ਮੰਦਰ, ਸ਼੍ਰੀ ਵੈਸ਼ਨੋ ਦੇਵੀ ਕਟੜਾ, ਸ਼੍ਰੀ ਜਗਨਨਾਥ ਪੁਰੀ, ਤਾਜਮਹਲ ਅਤੇ ਤਿਰੂਪਤੀ ਬਾਲਾ ਜੀ ਸ਼ਾਮਲ ਹਨ।
ਨਗਰ ਨਿਗਮ ਦੇ ਸਿਹਤ ਅਫਸਰ ਡਾ. ਰਾਜੂ ਚੌਹਾਨ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ ਸਫਾਈ ਵਿਵਸਥਾ ਨੂੰ ਲੈ ਕੇ ਇਹ ਐਵਾਰਡ ਦਿੱਤਾ ਗਿਆ ਹੈ। ਸਾਰੇ ਵਿਸ਼ਵ ਪ੍ਰਸਿੱਧ ਸਥਾਨ ਹਨ, ਇੱਥੇ ਹਰ ਸਾਲ ਲੱਖਾਂ ਦੀ ਗਿਣਤੀ ‘ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ।