ਹਨੀਪ੍ਰੀਤ ਨੇ ਮੁੱਖ ਦੋਸ਼ੀ ਆਦਿੱਤਿਆ, ਪਵਨ ਇੰਸਾ ਅਤੇ ਗੋਬੀ ਰਾਮ ਦੇ ਠਿਕਾਣਿਆਂ ਦਾ ਖੁਲਾਸਾ ਕੀਤਾ ਹੈ।
ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ਵਿੱਚ ਕੀਤਾ ਠਿਕਾਣਿਆਂ ਦਾ ਖੁਲਾਸਾ।
ਹਨੀਪ੍ਰੀਤ ਦੇ ਇਹਨਾਂ ਰਾਜਾਂ ਦੇ ਦੱਸਦਿਆਂ ਹੀ ਪੁਲਸ ਨੂੰ ਭਾਜੜਾਂ ਪੈ ਗਈਆਂ ਹਨ ਤੇ ਉਹ ਪੂਰੀ ਤਰਾਂ ਚੌਕਸ ਹੋ ਗਈ ਹੈ
ਉਤਰ ਪ੍ਰਦੇਸ਼ ਦੇ ਬਰਨਵਾ, ਹਿਮਾਚਲ ਪ੍ਰਦੇਸ਼ ਦੇ ਚਾਂਬਾ ਅਤੇ ਚਚਿਆ ਨਾਗਰੀ , ਰਾਜਸਥਾਨ ਦੇ ਕੋਟਾ ਅਤੇ ਪੰਜਾਬ ਦੇ ਮੁਕਤਸਰ ਸਾਹਿਬ ਦੇ ਉਨ੍ਹਾਂ ਠਿਕਾਣਿਆ ‘ਤੇ ਹਰਿਆਣਾ ਪੁਲੀਸ ਨੇ ਰੇਡ ਕਰਨੀ ਸ਼ੁਰੂ ਕਰ ਦਿੱਤੀ ਹੈ।
ਹਨੀਪ੍ਰੀਤ ਦੇ ਦੱਸਣ ਮੁਤਾਬਿਕ ਪੁਲੀਸ ਨੇ ਇਨ੍ਹਾਂ ਸਾਰੀਆਂ ਥਾਂਵਾਂ ਤੇ ਪੁਲੀਸ ਰੇੜ੍ਹ ਕਰਨੀ ਸ਼ੁਰੂ ਕੀਤੀ ਹੈ। ਹਰਿਆਣਾ ਦੀ ਐਸ਼.ਆਈ.ਟੀ ਟੀਮਾਂ ਉਸੇ ਤੋ ਇਲਾਵਾ ਦੂਜੇ ਠਿਕਾਣਿਆਂ ਤੇ ਵੀ ਰੇਡ ਕੀਤੀ ਗਈ ਹੈ। ਮੁਲਜ਼ਮ ਸੁਖਦੀਪ ਕੌਰ ਨੇ ਹਨੀਪ੍ਰੀਤ ਦੇ ਫੋਨਾਂ ਦੀਆਂ ਸਾਰੀਆਂ ਫੋਨ ਕਾਲਾਂ ਦੇ ਬਾਰੇ ਦੱਸਿਆ।
ਸੁਖਦੀਪ ਕੌਰ ਦੀ ਜਾਣਕਾਰੀ ਤਹਿਤ ਪੰਜਾਬ ਦੇ ਤਰਨ ਤਾਰਨ ਨੇੜਲੇ ਇਕ ਪਿੰਡ ਵਿੱਚੋਂ ਫੋਨ ਬਰਾਮਦ ਕਰਨਾ ਹੈ। ਵੱਡੇ ਖੁਲਾਸਾ’ ਦੰਗਿਆਂ ਦੇ ਸਭ ਤੋਂ ਮੁੱਖ ਦੋਸ਼ੀ ਮਹਿੰਦਰ ਇੰਸਾ ਨੂੰ ਸੁਖਦੀਪ ਕੌਰ ਨੇ ਆਪਣੀ ਸ਼ਰਨ ਵਿਚ ਰੱਖਿਆ ਹੈ। ਜਿਸ ਨੂੰ ਸੁਖਦੀਪ ਕੌਰ ਨੇ ਰਾਜਸਥਾਨ ਦੇ ਬੀਕਾਨੇਰ ਦੇ ਨਜ਼ਦੀਕੀ ਆਪਣੇ ਮਹਿਲ ਵਿੱਚ ਇੱਕ ਠਿਕਾਣੇ ਤੇ ਰੱਖਿਆ ਹੈ।
ਸੁਖਦੀਪ ਕੌਰ ਦੇ ਦੱਸਣ ਮੁਤਾਬਿਕ ਮਹਿੰਦਰ ਇੰਸਾ ਦੀ ਗ੍ਰਿਫ਼ਤਾਰੀ ਛੇਤੀ ਸੰਭਵ ਹੋ ਸਕਦੀ ਹੈ। ਹਨੀਪ੍ਰੀਤ ਦੇ ਕਰੀਬੀ ਰਾਕੇਸ ਕੁਮਾਰ ਅਰੋੜਾ ਉਪਰ ਦੇਸ਼ ਧ੍ਰੋਹ ਦੀ ਧਾਰਾ ਲਗਾਈ ਗਈ ਹੈ।
ਹਨੀਪ੍ਰੀਤ ਇੰਸਾ,ਰਾਕੇਸ਼ ਕੁਮਾਰ ਅਰੋੜਾ , ਸੁਰਿੰਦਰ ਧੀਮਾਨ ਇੰਸਾ, ਚਮਕੌਰ ਸਿੰਘ , ਦਾਨ ਸਿੰਘ , ਗੋਬਿੰਦ ਰਾਮ, ਪ੍ਰਦੀਪ ਗੋਇਲ ਇੰਸਾ ਅਤੇ ਖਰੈਤੀ ਲਾਲ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਧਾਰਾ – 121,121-ਏ ,216,145,150,151,152,153 ਅਤੇ 120 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Sikh Website Dedicated Website For Sikh In World
				
