ਜੇਕਰ ਗਰਦਨ ਕਾਲੀ ਹੋਵੇ ਤਾਂ ਚਿਹਰੇ ਦੀ ਸੁੰਦਰਤਾ ਵੀ ਫਿੱਕੀ ਨਜਰ ਆਉਣ ਲੱਗਦੀ ਹੈ |ਕਈ ਲੋਕ ਰੋਜ ਨਹਾਉਂਦੇ ਸਮੇਂ ਆਪਣੀ ਗਰਦਨ ਨੂੰ ਜੋਰ-ਜੋਰ ਨਾਲ ਰਗੜਦੇ ਹਨ ਪਰ ਰਿਜਲਟ ਨਹੀਂ ਮਿਲਦਾ ਅਤੇ ਗਰਦਨ ਲਾਲ ਹੋ ਜਾਂਦੀ ਹੈ |
ਅੱਜ ਅਸੀਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਣ ਜਾ ਰਹੇ ਹਾਂ ਜਿਸਦੀ ਮੱਦਦ ਨਾਲ ਤੁਸੀਂ ਆਪਣੇ ਗਰਦਨ ਨੂੰ ਸ੍ਫ਼ ਕਰ ਸਕਦੇ ਹੋ |ਇਹ ਸਮੱਗਰੀ ਤੁਹਾਨੂੰ ਆਸਾਨੀ ਨਾਲ ਆਪਣੇ ਘਰ ਵਿਚੋਂ ਹੀ ਮਿਲ ਜਾਵੇਗੀ ਤਾਂ ਆਓ ਜਾਣਦੇ ਹਾਂ ਇਸਨੂੰ ਬਣਾਉਣ ਅਤੇ ਇਸਤੇਮਾਲ ਕਰਨ ਦਾ ਤਰੀਕਾ…….
1.ਬੇਕਿੰਗ ਸੋਡਾ –ਬੇਕਿੰਗ ਸੋਡਾ ਗਰਦਨ ਉੱਪਰ ਕਾਲੀ ਪਰਤ ਨੂੰ ਸਾਫ਼ ਕਰਨ ਵਿਚ ਕਾਫੀ ਅਸਰਦਾਰ ਹੁੰਦਾ ਹੈ |ਤੁਸੀਂ ਪਾਣੀ ਦੇ ਨਾਲ 2 ਚਮਚ ਬੇਕਿੰਗ ਸੋਡਾ ਮਿਲਾ ਕੇ ਆਪਣੀ ਗਰਦਨ ਉੱਪਰ ਲਗਾਓ |ਫਿਰ ਇਸਨੂੰ ਸੁੱਕਣ ਦਵੋ ਅਤੇ ਸਧਾਰਨ ਪਾਣੀ ਨਾਲ ਧੋ ਲਵੋ |ਇਸ ਵਿਧੀ ਨੂੰ ਹਫਤੇ ਵਿਚ ਦੋ ਵਾਰ ਕਰੋ ਅਤੇ ਫਿਰ ਰਿਜਲਟ ਦੇਖੋ |
2.ਆਲੂ ਦਾ ਰਸ –ਪੁਰਾਣੇ ਸਮੇਂ ਤੋਂ ਹੀ ਤਵਚਾ ਦਾ ਰੰਗ ਸਾਫ਼ ਕਰਨ ਦੇ ਲਈ ਆਲੂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ |ਤੁਸੀਂ ਕੱਚੇ ਆਲੂ ਨੂੰ ਕੱਟ ਕੇ ਸਿੱਧਾ ਆਪਣੀ ਗਰਦਨ ਉੱਪਰ ਲਗਾਓ ਜਾਂ ਫਿਰ ਆਲੂ ਦਾ ਰਸ ਅਤੇ ਨਿੰਬੂ ਦਾ ਰਸ ਇਕੱਠੇ ਮਿਕਸ ਕਰਕੇ ਗਰਦਨ ਉੱਪਰ ਲਗਾਓ ਅਤੇ 20 ਮਿੰਟਾਂ ਬਾਅਦ ਠੰਡੇ ਪਾਣੀ ਨਾਲ ਧੋ ਲਵੋ |
3.ਐਲੋਵੈਰਾ –ਐਲੋਵੈਰਾ ਤਵਚਾ ਨੂੰ ਤੁਰੰਤ ਠੀਕ ਕਰਕੇ ਉੱਤਮ ਰਿਜਲਟ ਦਿੰਦਾ ਹੈ |ਇਸਨੂੰ ਲਗਾਉਣ ਦੇ ਲਈ ਐਲੋਵੈਰਾ ਦਾਰਸ ਲਵੋ ਅਤੇ ਉਸਨੂੰ ਗਰਦਨ ਉੱਪਰ ਲਗਾਓ ਅਤੇ 20-30 ਮਿੰਟਾਂ ਤੱਕ ਛੱਡ ਦਵੋ |ਫਿਰ ਉਸਨੂੰ ਨਾੱਰਮਲ ਪਾਣੀ ਨਾਲ ਧੋ ਲਵੋ |ਇਸ ਵਿਧੀ ਦਾ ਰੋਜਾਨਾ ਇਸਤੇਮਾਲ ਕਰੋ ਅਤੇ ਫਿਰ ਰਿਜਲਟ ਦੇਖੋ |
ਜੇਕਰ ਤੁਹਾਨੂੰ ਇਹ ਪੋਸਟ ਵਧੀਆ ਲੱਗੀ ਹੈ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ ਜੀ