ਸਾਵਧਾਨ ਰਹੋ ਪੰਜਾਬ ਵਾਲਿਓ – ਆਹ ਦੇਖੋ ਕੀ ਹੋਇਆ ਪੰਜਾਬ ਚ
ਲੁਧਿਆਣਾ ‘ਚ 4 ਹਥਿਆਰ ਬੰਦ ਲੁਟੇਰਿਆਂ ਨੇ ਤੇਲ ਵਪਾਰੀ ਤੋਂ 15 ਲੱਖ ਦੀ ਨਕਦੀ ਲੁੱਟੀ:ਲੁਧਿਆਣਾ ‘ਚ ਵੀਰਵਾਰ ਦੀ ਰਾਤ ਦੋ ਮੋਟਰਸਾਈਕਲਾਂ ‘ਤੇ ਆਏ ਲੁਟੇਰਿਆਂ ਨੇ ਗੰਨ ਪੁਆਇੰਟ ‘ਤੇ ਤੇਲ ਵਪਾਰੀ ਤੋਂ ਸਿਰਫ 30 ਸੈਕਿੰਡ ਵਿਚ ਕਰੀਬ 15 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ।ਲੁੱਟ ਦੀ ਵਾਰਦਾਤ ਨੇੜੇ ਲੱਗੇ ਇਕ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ।
ਘਟਨਾ ਦਾ ਪਤਾ ਲਗਦੇ ਹੀ ਪੁਲਿਸ ਪਾਰਟੀ ਘਟਨਾ ਵਾਲੀ ਸਥਾਨ ‘ਤੇ ਪੁੱਜੀ।ਪੁਲਿਸ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਵਿਚ ਜੁਟੀ ਹੋਈ ਹੈ।ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਰ.ਐੱਨ.ਢੋਕੇ ਨੇ ਦੱਸਿਆ ਕਿ ਸਾਬਣ ਬਾਜ਼ਾਰ ਦੀ ਦੌਲਤ ਕਾਲੋਨੀ ਵਿਚ ਦੀਪਕ ਕੁਮਾਰ ਐਂਡ ਸੰਨਜ਼ ਦੀ ਦੁਕਾਨ ਹੈ,ਜਿਸ ਦਾ ਮਾਲਕ ਸੰਗਲਾ ਸ਼ਿਵਾਲਾ ਰੋਡ ‘ਤੇ ਰਹਿਣ ਵਾਲਾ ਚੰਦਰ ਮੋਹਨ ਗੁਪਤਾ ਹੈ ,ਜਿਸ ਦਾ ਸਰ੍ਹੋਂ ਦੇ ਤੇਲ ਦਾ ਕੰਮ ਹੈ।ਜਦੋ ਸ਼ਾਮ ਨੂੰ ਮੋਹਨ ਗੁਪਤਾ ਆਪਣੇ ਮੁਨੀਮ ਮੇਹਰ ਸਿੰਘ ਨਾਲ ਦੁਕਾਨ ‘ਤੇ ਬੈਠਾ ਸੀ ਤਾਂ ਉਦੋਂ ਦੋ ਮੋਟਰਸਾਈਕਲਾਂ ‘ਤੇ 4 ਲੁਟੇਰੇ ਆ ਕੇ ਰੁਕੇ।ਉਨ੍ਹਾਂ ਨੇ ਦੱਸਿਆ ਕਿ 2 ਨੇ ਕੱਪੜੇ ਨਾਲ ਮੂੰਹ ਢਕੇ ਹੋਏ ਸਨ,ਜਦੋਂ ਕਿ ਦੋ ਨੇ ਟੋਪੀ ਪਹਿਨੀ ਹੋਈ ਸੀ। 2 ਲੁਟੇਰਿਆਂ ਕੋਲ ਰਿਵਾਲਵਰ ਅਤੇ 2 ਦੇ ਕੋਲ ਦਾਤਰ ਸਨ।ਉਸ ਸਮੇਂ ਉਹ ਦੁਕਾਨ ‘ਤੇ ਬੈਠੇ ਪੈਸੇ ਗਿਣ ਰਹੇ ਸਨ।ਇਸ ਤੋਂ ਪਹਿਲਾਂ ਉਹ ਕੁੱਝ ਸਮਝ ਪਾਉਂਦੇ ਲੁਟੇਰਿਆਂ ਨੇ ਗੰਨ ਪੁਆਇੰਟ ‘ਤੇ ਸਿਰਫ 30 ਸੈਕਿੰਡ ਵਿਚ ਗਿਣ ਕੇ ਥੈਲੇ ਵਿਚ ਰੱਖੇ 10 ਲੱਖ 40 ਹਜ਼ਾਰ ਅਤੇ ਗੱਲੇ ਵਿਚ ਪਈ 5 ਲੱਖ ਦੀ ਨਕਦੀ ਕੱਢ ਲਈ।ਵਾਰਦਾਤ ਤੋਂ ਬਾਅਦ ਚਾਰੇ ਲੁਟੇਰੇ ਫਰਾਰ ਹੋ ਗਏ ਹਨ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।