ਸਾਵਧਾਨ – ਪੰਜਾਬ ਵਾਸੀਆਂ ਲਈ ਚੇਤਾਵਨੀ ਹੋਈ ਜਾਰੀ ….

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਸੂਰਜ ਦੇ ਦਰਸ਼ਨ ਨਾ ਦੇ ਬਰਾਬਰ ਹੋ ਰਹੇ ਹਨ। ਇੱਕ ਪਾਸੇ ਹਵਾ ਪ੍ਰਦੂਸ਼ਣ ਤੇ ਦੂਜੇ ਪਾਸੇ ਧੁੰਦ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ। ਇਸ ਕਾਰਨ ਜਿੱਥੇ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੜਕ ਹਾਦਸੇ ਵੀ ਹੋ ਰਹੇ ਹਨ।

ਅੱਜ ਸਵੇਰੇ ਵੀ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਭਿਆਨਕ ਸੜਕ ਹਾਦਸੇ ਕਾਰਨ 6 ਲੋਕਾਂ ਦੀ ਮੌਤ ਤੇ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਅਜਿਹੇ ਵਿੱਚ ਚੰਡੀਗੜ੍ਹ ਦੇ ਮੌਸਮ ਵਿਭਾਗ ਨੇ ਲੋਕਾਂ ਨੂੰ ਅਲਰਟ ਕੀਤਾ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਦੱਸਿਆ ਹੈ ਕਿ ਅਗਲੇ 48 ਘੰਟਿਆਂ ਵਿੱਚ ਵਾਤਾਵਰਨ ਵਿੱਚ ਵਿਜ਼ੀਬਿਲਟੀ ਜ਼ੀਰੋ ਹੋਵੇਗੀ, ਜਿਸ ਕਾਰਨ ਸਫ਼ਰ ਕਰਨਾ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਲੋਕਾਂ ਨੂੰ ਟਰੈਵਲ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਬਹੁਤ ਐਮਰਜੈਂਸੀ ਹੈ ਤਾਂ ਗੱਡੀ ਹੌਲੀ ਰਫ਼ਤਾਰ ਨਾਲ ਚਲਾਈ ਜਾਵੇ। ਸਵੇਰ ਤੇ ਸ਼ਾਮ ਨੂੰ ਟਰੈਵਲ ਕਰਨ ਤੋ ਪ੍ਰਹੇਜ਼ ਵਰਤੀ ਜਾਵੇ। ਰੋਜ਼ਾਨਾ ਮੌਸਮ ਸਬੰਧੀ ਜਾਣਕਾਰੀ ਲੈਣ ਤੋਂ ਬਾਅਦ ਹੀ ਸਫ਼ਰ ਦੀ ਯੋਜਨਾ ਬਣਾਓ।

ਡਾ. ਪਾਲ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਸਮੌਗ ਦੀ ਚਾਦਰ ਵਿੱਛੀ ਹੋਈ ਹੈ ਜਿਸ ਕਾਰਨ ਮੌਸਮ ਵਿੱਚ ਵੀਜੀਬਿਲਟੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਧੁੰਦ ਸਮੇਂ ਤੋਂ ਪਹਿਲਾਂ ਨਵੰਬਰ ਵਿੱਚ ਆ ਗਈ ਹੈ। ਧੁੰਦ ਤੇ ਪ੍ਰਦੂਸ਼ਣ ਦੇ ਮੇਲ ਨਾਲ ਸਮੌਗ ਬਣ ਚੁੱਕੀ ਹੈ। ਇਸ ਕਾਰਨ ਮੌਸਮ ਬਹੁਤ ਘਾਤਕ ਹੋ ਰਿਹਾ ਹੈ।

ਉਨ੍ਹਾਂ ਕਿਹਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ, ਆਵਾਜਾਈ ਸਾਧਨਾਂ ਤੇ ਸਨਅਤ ਦੇ ਪ੍ਰਦੂਸ਼ਣ ਨਾਲ ਮੌਸਮ ਵਿੱਚ ਧੂੰਏ ਦੇ ਚਾਦਰ ਬਣੀ ਹੋਈ ਹੈ। ਇਸ ਚਾਦਰ ਵਿੱਚ ਧੁੰਦ ਦੇ ਮੇਲ ਨੇ ਇਸ ਨੂੰ ਹੋਰ ਵੀ ਘਾਤਕ ਬਣਾ ਦਿੱਤਾ ਹੈ।

ਉਨ੍ਹਾਂ ਕਿਹਾ ਹੈ ਕਿ ਫ਼ੌਰੀ ਤੌਰ ‘ਤੇ ਇਸ ਮੌਸਮ ਤੋਂ ਲੋਕਾਂ ਨੂੰ ਨਿਜਾਤ ਨਹੀਂ ਮਿਲਦੀ ਨਜ਼ਰ ਆ ਰਹੀ। ਇਸ ਲਈ ਲੋਕਾਂ ਨੂੰ ਇਸ ਮੌਸਮ ਵਿੱਚ ਸਾਵਧਾਨੀ ਦਾ ਧਿਆਨ ਰੱਖਣ ਚਾਹੀਦਾ ਹੈ।

error: Content is protected !!