ਸਾਊਦੀ ਕਿੰਗ ਦੀ ਜਾਇਦਾਦ ਜਾਣ ਕੇ ਚੰਗੇ ਭਲੇ ਨੂੰ ਪੈ ਜਾਏ ਦੌਰਾ

King Salman ਸਾਊਦੀ ਅਰਬ ਦੇ ਕਿੰਗ ਸਲਮਾਨ ਤਮਾਮ ਰੂਸ ਦੇ ਦੌਰੇ ‘ਤੇ ਹਨ। ਉਹ ਅਜਿਹੇ ਕਈ ਕਾਰਨਾਂ ਕਰਕੇ ਚਰਚਾ ਵਿੱਚ ਹਨ ਜੋ ਇੱਕ ਹੈੱਡ ਆਫ ਸਟੇਟ ਯਾਨੀ ਰਾਸ਼ਟਰ ਮੁਖੀ ਦੇ ਅਕਸ ਲਈ ਸਹੀ ਨਹੀਂ ਹਨ।

King Salman, Vladimir Putin ਦਰਅਸਲ, ਸਾਊਦੀ ਅਰਬ ਕੋਲ ਪੈਟਰੋ ਡਾਲਰ ਯਾਨੀ ਤੇਲ ਦੇ ਖੂਹ ਤੋਂ ਆ ਰਹੀ ਅਥਾਹ ਦੌਲਤ ਦੀ ਕੋਈ ਕਮੀ ਨਹੀਂ। ਅਜਿਹੇ ਵਿੱਚ ਕਿਸੇ ਦੇਸ਼ ਦਾ ਮੁਖੀ ਜੇਕਰ ਹੋਰ ਦੇਸ਼ ਜਾਣ ਸਮੇਂ ਆਪਣੇ ਨਾਲ ਆਪਣਾ 1500 ਲੋਕਾਂ ਦਾ ਸਟਾਫ ਤੇ ਆਲੀਸ਼ਾਨ ਕਾਰਪੈਟ ਨਾਲ ਲਿਜਾਵੇ ਤਾਂ ਇਸ ਵਿੱਚ ਕੋਈ ਅਚਰਜ ਵਾਲੀ ਗੱਲ ਨਹੀਂ।

King Salman ਪਰ ਜੇਕਰ ਤੁਹਾਨੂੰ ਇਹ ਦੱਸਿਆ ਜਾਵੇ ਕਿ ਜਹਾਜ਼ ਤੋਂ ਉੱਤਰਨ ਲਈ ਉਹ ਜਿਹੜੀਆਂ ਪੌੜੀਆਂ ਦੀ ਵਰਤੋਂ ਕਰਦਾ ਹੈ, ਉਹ ਸੋਨੇ ਦੀਆਂ ਬਣੀਆਂ ਹਨ ਤੇ ਉਨ੍ਹਾਂ ਦਾ ਰੂਪ ਬਚਾਉਣ ਲਈ ਲੱਗੀ ਸੁਰੱਖਿਆ ਪਰਤ ਵੀ ਸੋਨੇ ਦੀ ਹੀ ਹੈ, ਤਾਂ ਤੁਸੀਂ ਯਕੀਨ ਕਰੋਗੇ…? ਜਾਪਦਾ ਤਾਂ ਸੁਫਨਮਈ ਹੈ ਪਰ ਹੈ ਇਹ ਸੱਚ।

King Salman ਇੱਕ ਅੰਦਾਜ਼ੇ ਦੇ ਮੁਤਾਬਕ ਸਲਮਾਨ ਦੀ ਪੂਰੀ ਦੌਲਤ 1.4 ਟ੍ਰਿਲੀਅਨ ਡਾਲਰ ਯਾਨੀ ਤਕਰੀਬਨ 91,617,400,000,000 ਰੁਪਏ ਹੈ। ਰਕਮ ਵਿੱਚ ਸਿਫ਼ਰਾਂ ਧਿਆਨ ਨਾਲ ਗਿਣਨਾ। ਇਸੇ ਤੋਂ ਹੀ ਅੰਦਾਜ਼ਾ ਲੱਗਦਾ ਹੈ ਕਿ ਸਲਮਾਨ ਕਿੰਨਾ ਅਮੀਰ ਹੈ।

Salman, Vladimir Putin ਸਲਮਾਨ ਦੇ ਰੂਸ ਦੌਰੇ ‘ਤੇ ਜਿੱਥੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਦਿਮਿੱਤਰੀ ਮੇਦਵੇਦ ਨਾਲ ਮੁਲਾਕਾਤ ਕੀਤੀ, ਉੱਥੇ ਹੀ ਵਪਾਰ ਤੇ ਹੋਰਨਾਂ ਵਿਸ਼ਿਆਂ ‘ਤੇ ਗੱਲਬਾਤ ਵੀ ਕੀਤੀ। ਇਸ ਕੰਮ ਲਈ ਸਲਮਾਨ ਨੇ ਰੂਸ ਦੇ ਸਭ ਤੋਂ ਮਹਿੰਗੇ ਹੋਟਲ Four Seasons Moscow ਤੇ The Ritz Carlton ਨੂੰ ਇੱਕੋ ਵੇਲੇ ਬੁੱਕ ਕੀਤਾ।

 

Russia Saudi Arabia ਦੋਵਾਂ ਹੋਟਲਾਂ ਨੇ ਮਿਲ ਕੇ ਕਿੰਗ ਤੇ ਉਸ ਦੇ ਸਟਾਫ ਦੇ ਰਹਿਣ ਤੋਂ ਇਲਾਵਾ ਕਿੰਗ ਦੀ ਰੂਸੀ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨਾਲ ਹੋਣ ਵਾਲੀ ਮੁਲਾਕਾਤ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ। ਤੁਸੀਂ ਫਜ਼ੂਲਖਰਚੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ Four Seasons ਹੋਟਲ ਦੇ ਇੱਕ ਦਿਨ ਦਾ ਕਿਰਾਇਆ ਹੀ 2,48,675 ਰੁਪਏ ਹੈ।

 

 

King Salman ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿੰਗ ਦੇ ਕਿਸੇ ਦੌਰੇ ‘ਤੇ ਬੇਤਹਾਸ਼ਾ ਦੌਲਤ ਲੁਟਾਈ ਗਈ ਹੋਵੇ। ਹਾਲ ਹੀ ਵਿੱਚ ਉਸ ਦੇ ਜਾਪਾਨ ਦੌਰੇ ਸਮੇਂ ਸਲਮਾਨ ਦੇ ਪੂਰੇ ਕਾਫਲੇ ਨੂੰ ਪਹੁੰਚਾਉਣ ਲਈ 10 ਜਹਾਜ਼ ਲੱਗੇ ਸਨ।

 

ਆਪਣੇ ਲਾਮ ਲਸ਼ਕਰ ਦੇ ਠਹਿਰਾਅ ਲਈ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਪੌਸ਼ ਹੋਟਲ ਦੇ 1,200 ਕਮਰੇ ਬੁੱਕ ਕੀਤੇ ਗਏ ਸਨ।

Russia Saudi Arabia ਦੱਸ ਦੇਈਏ ਕਿ ਸਲਮਾਨ ਦੇ ਰੂਸ ਦੌਰੇ ਨੂੰ ਇਸ ਲਈ ਵੀ ਖ਼ਾਸ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਕ ਦੇਸ਼ ਦੇ ਤੌਰ ‘ਤੇ ਸਾਊਦੀ ਅਰਬ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨਾਲ ਆਪਣੇ ਰਿਸ਼ਤਿਆਂ ਵਿੱਚ ਤਬਦੀਲੀ ਲਿਆਉਣ ਦੀ ਤਿਆਰੀ ਵਿੱਚ ਜਾਪਦਾ ਹੈ।

error: Content is protected !!