ਜਲੰਧਰ: ਸਾਊਦੀ ਅਰਬ ਤੋਂ ਨਿੱਤ ਦਿਨ ਪੰਜਾਬੀਆਂ ਦੇ ਫਸੇ ਹੋਣ ਦੇ ਵੀਡੀਓ ਸਾਹਮਣੇ ਆ ਰਹੇ ਹਨ। ਨਵਾਂਸ਼ਹਿਰ ਦੀ ਮਾਂ-ਧੀ ਤੋਂ ਬਾਅਦ ਹੁਣ ਗੋਰਾਇਆ ਦੇ ਅੱਟੀ ਪਿੰਡ ਦੀ ਰਹਿਣ ਵਾਲੀ ਸੋਨੀਆ ਦਾ ਵੀਡੀਓ ਸਾਹਮਣੇ ਆਇਆ ਹੈ।
ਤਿੰਨ ਕੁੜੀਆਂ ਦੀ ਧੀ ਸੋਨੀਆ ਨੂੰ ਦਿੱਲੀ ਦੀ ਇੱਕ ਏਜੰਟ ਨੇ 60 ਹਜ਼ਾਰ ਰੁਪਏ ਲੈ ਕੇ ਸਾਊਦੀ ਭੇਜਿਆ ਸੀ। ਉਸ ਨੂੰ ਕਿਹਾ ਸੀ ਕਿ 20 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲੇਗੀ।
ਵੀਡੀਓ ‘ਚ ਸੋਨੀਆ ਗੁਜ਼ਾਰਸ਼ ਕਰ ਰਹੀ ਹੈ ਕਿ ਕਿਸੇ ਤਰ੍ਹਾਂ ਉਸ ਨੂੰ ਇੱਥੋਂ ਬਾਹਰ ਕੱਢਿਆ ਜਾਵੇ। ਉਸ ਨੂੰ ਬਹੁਤ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸੋਨੀਆ ਦੇ ਪਤੀ ਲਾਲ ਚੰਦ ਦਾ ਕਹਿਣਾ ਹੈ ਕਿ ਉਹ ਪਹਿਲਾਂ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਇੱਕ ਹਾਦਸੇ ‘ਚ ਉਸ ਦੇ ਦੋਵੇਂ ਪੈਰਾਂ ‘ਚ ਰਾਡ ਪਾਈ ਗਈ।
ਉਸ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਦਾ। ਘਰ ਚਲਾਉਣ ਲਈ ਸੋਨੀਆ ਨੇ ਬਾਹਰ ਜਾ ਕੇ ਕੰਮ ਕਰਨ ਦਾ ਫੈਸਲਾ ਲਿਆ ਸੀ। ਸਾਨੂੰ ਕੀ ਪਤਾ ਸੀ ਕਿ ਅਸੀਂ ਉਲਟਾ ਹੋਰ ਫਸ ਜਾਵਾਂਗੇ।
ਲਾਲ ਚੰਦ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਕਿਸੇ ਤਰ੍ਹਾਂ ਉਸ ਦੀ ਪਤਨੀ ਸੋਨੀਆ ਨੂੰ ਵਾਪਸ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਨਾਲ ਰਹਿ ਸਕੇ।
Sikh Website Dedicated Website For Sikh In World

