ਇਹ ਗੱਲ ਕਦੇ ਨਾ ਕਦੇ ਹਰ ਕਿਸੇ ਦੇ ਦਿਮਾਗ ਵਿੱਚ ਹੀ ਹੁੰਦੀ ਹੈ ਕਿ ਆਖਿਰ ਮਰਨ ਤੋਂ ਬਾਅਦ ਇਨਸਾਨ ਕਿੱਥੇ ਚਲਾ ਜਾਂਦਾ ਹੈ ਅਤੇ ਉਸ ਨਾਲ ਕੀ ਹੁੰਦਾ ਹੈ । ਪੁਰਾਣੀਆਂ ਰਵਾਇਤਾਂ ਅਤੇ ਕਿੱਸੇ ਕਹਾਣੀਆਂ ਨਾਲ ਜੁੜੀਆਂ ਗੱਲਾਂ ਨੂੰ ਤਾਂ ਅਸੀਂ ਸਭ ਹੀ ਜਾਣਦੇ ਹਾਂ ਅਤੇ ਉਨ੍ਹਾਂ ਇੱਛਾ ਅਨੁਸਾਰ ਇਨਸਾਨ ਮਰਨ ਤੋਂ ਬਾਅਦ ਜਾਂ ਤਾਂ ਸਵਰਗ ਵਿੱਚ ਜਾਂਦਾ ਹੈ ਤੇ ਜਾਂ ਨਰਕ ਵਿੱਚ ਪਰ ਸਾਇੰਸਦਾਨਾਂ ਨੇ ਵੀ ਇਹ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੇ ਇਸ ਦਾ ਜਵਾਬ ਲੱਭਣ ਨਹੀਂ ਕਾਫੀ ਲੰਮੇ ਸਮੇਂ ਤੱਕ ਰਿਸਰਚ ਵੀ ਕੀਤੀ । ਵੀਡੀਓ ਤੋਂ ਪਹਿਲਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ ਹੈਰਾਨੀਜਨਕ ਗੱਲਾਂ
ਆਪਣੀ ਇਸ ਰਿਸਰਚ ਨੂੰ ਪੂਰਾ ਕਰਨ ਲਈ ਸਾਇੰਸਦਾਨਾਂ ਨੇ ਕਈ ਸਾਰੇ ਲੋਕਾਂ ਉੱਪਰ ਕਈ ਐਕਸਪੈਰੀਮੈਂਟ ਕੀਤੇ । ਇਨ੍ਹਾਂ ਐਕਸਪੈਰੀਮੈਂਟਸ ਵਿੱਚ ਸਾਇੰਸਦਾਨਾਂ ਨੇ ਖਾਸ ਕਰਕੇ ਉਨ੍ਹਾਂ ਇਨਸਾਨਾਂ ਉੱਪਰ ਨਿਗਾ ਰੱਖੀ ਜੋ ਕਿ ਆਪਣੇ ਜੀਵਨ ਦੇ ਅੰਤਲੇ ਪਲਾਂ ਵਿੱਚ ਸਨ ਪਰ ਡਾਕਟਰੀ ਸਹਾਇਤਾ ਨਾਲ ਉਹ ਮੌਤ ਦੇ ਬਿਲਕੁਲ ਨੇੜਿਓਂ ਹੋ ਕੇ ਵਾਪਸ ਆ ਗਏ । ਸਾਇੰਸਦਾਨਾਂ ਨੇ ਉਨ੍ਹਾਂ ਦੇ ਜੀਵਨ ਦੇ ਆਖਰੀ ਪਲਾਂ ਨੂੰ ਰਿਕਾਰਡ ਕੀਤਾ ਅਤੇ ਉਸ ਉੱਪਰ ਰਿਸਰਚ ਕੀਤੀ । ਪਹਿਲੀ ਰਿਸਰਚ ਵਿੱਚ ਸਾਇੰਸਦਾਨਾਂ ਨੇ ਇਹ ਪਾਇਆ ਕਿ ਕੁਝ ਇਨਸਾਨਾਂ ਨੇ ਆਪਣੇ ਸਰੀਰ ਵਿੱਚੋਂ ਖ਼ੁਦ ਨੂੰ ਬਾਹਰ ਨਿਕਲਦੇ ਹੋਏ ਮਹਿਸੂਸ ਕੀਤਾ। ਇਸ ਤੋਂ ਇਲਾਵਾ ਹੋਰਾਂ ਵਿਅਕਤੀਆਂ ਨੇ ਇਸ ਨਾਲੋਂ ਵੱਖਰੇ ਅਨੁਭਵ ਮਹਿਸੂਸ ਕੀਤੇ । ਕੁਝ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ ਪੂਰਵਜਾਂ ਨੂੰ ਦੇਖਿਆ ਹੈ ਅਤੇ ਕੁਝ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਿਰਫ਼ ਇੱਕ ਚਮਕਦੀ ਹੋਈ ਰੌਸ਼ਨੀ ਹੀ ਦਿਖਾਈ ਦਿੰਦੀ ਸੀ ।
ਇਹ ਸਾਰੀਆਂ ਗੱਲਾਂ ਉਨ੍ਹਾਂ ਵਿਅਕਤੀਆਂ ਨੇ ਦੱਸੀਆਂ ਜਿਨ੍ਹਾਂ ਦਾ ਦਿਲ ਜਾਂ ਦਿਮਾਗ਼ ਕੁਝ ਸਮੇਂ ਲਈ ਕੰਮ ਕਰਨਾ ਬੰਦ ਕਰ ਗਿਆ ਸੀ ਪਰ ਫੌਰਨ ਡਾਕਟਰੀ ਸਹਾਇਤਾ ਕਾਰਨ ਅਤੇ ਇਲਾਜ ਕਾਰਨ ਉਨ੍ਹਾਂ ਦਾ ਸਰੀਰ ਦੁਬਾਰਾ ਤੋਂ ਹਰਕਤ ਵਿੱਚ ਆ ਗਿਆ ਸੀ । ਇਹ ਖੋਜ ਸਾਇੰਸਦਾਨਾਂ ਨੇ ਪਹਿਲਾਂ ਇੱਕ ਦੇਸ਼ ਵਿੱਚ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਤਿੰਨ ਹੋਰ ਦੇਸ਼ਾਂ ਦੇ ਵੱਖੋ ਵੱਖਰੇ ਵਿਅਕਤੀਆਂ ਉੱਪਰ ਇਹ ਲੰਬੇ ਸਮੇਂ ਤੱਕ ਰਿਸਰਚ ਕੀਤੀ । ਪ੍ਰੰਤੂ ਆਪਣੀ ਪਹਿਲੀ ਰਿਸਰਚ ਤੋਂ ਬਾਅਦ ਸਾਇੰਸਦਾਨਾਂ ਨੇ ਦੂਸਰੇ ਦੇਸ਼ਾਂ ਦੇ ਵਿਅਕਤੀਆਂ ਦੇ ਵਿਚਾਰ ਵੱਖਰੇ ਪਾਈ ਜੋ ਕਿ ਪਹਿਲੀਆਂ ਨਾਲ ਨਹੀਂ ਮਿਲਦੇ ਸਨ।
ਉਨ੍ਹਾਂ ਵਿਅਕਤੀਆਂ ਵੱਲੋਂ ਦੱਸੇ ਗਏ ਅਨੁਭਵ ਪਹਿਲੇ ਵਿਅਕਤੀਆਂ ਨਾਲੋਂ ਬਿਲਕੁਲ ਹੀ ਵੱਖਰੇ ਸਨ । ਮੌਤ ਹੋਣ ਦਾ ਸੈਂਟੀਫਿਕ ਕਾਰਨ ਇਹੀ ਹੁੰਦਾ ਹੈ ਕਿ ਇਨਸਾਨ ਦਾ ਦਿਲ ਧੜਕਣਾ ਬੰਦ ਕਰ ਦਿੰਦਾ ਹੈ ਅਤੇ ਦਿਲ ਤੋਂ ਦਿਮਾਗ ਨੂੰ ਜਾਣ ਵਾਲੀ ਆਕਸੀਜਨ ਦੀ ਸਪਲਾਈ ਬੰਦ ਹੋ ਜਾਂਦੀ ਹੈ ਜਿਸ ਕਾਰਨ ਬੰਦੇ ਦਾ ਸਾਰਾ ਹੀ ਸਰੀਰ ਕੰਮ ਕਰਨੋਂ ਹਟ ਜਾਂਦਾ ਹੈ । ਪਰੰਤੂ ਫਿਰ ਵੀ ਇਹ ਸਵਾਲ ਬਾਕੀ ਰਹਿ ਜਾਂਦਾ ਹੈ ਕਿ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਆਖਿਰ ਇਨਸਾਨ ਨਾਲ ਹੁੰਦਾ ਕੀ ਹੈ ਅਤੇ ਉਹ ਕਿੱਥੇ ਚਲਾ ਜਾਂਦਾ ਹੈ । ਸੋ ਜੇਕਰ ਅਸੀਂ ਸਾਇੰਸ ਦੀ ਭਾਸ਼ਾ ਭਾਸ਼ਾ ਵਿੱਚ ਇਸ ਨੂੰ ਸਮਝੀਏ ਤਾਂ ਇਸ ਨੂੰ ਸਾਇੰਸਦਾਨਾਂ ਨੇ ਬੜੇ ਹੀ ਵਧੀਆ ਅਤੇ ਤੱਥਾਂ ਦੇ ਆਧਾਰਤ ਨਤੀਜਿਆਂ ਉੱਪਰ ਸਮਝਾਇਆ ਹੈ ।
ਕਿਉਂਕਿ ਜੋ ਵਿਅਕਤੀ ਕਹਿੰਦੇ ਸਨ ਕਿ ਉਨ੍ਹਾਂ ਕੁਝ ਸਮੇਂ ਲਈ ਚਮਕਦੀ ਹੋਈ ਰੌਸ਼ਨੀ ਨੂੰ ਦੇਖਿਆ ਸੀ ਉਹ ਜ਼ਿਆਦਾਤਰ ਉਹੀ ਲੋਕ ਸਨ ਜੋ ਕਿ ਆਪਣੇ ਦਿਲ ਦੀ ਧੜਕਣ ਰੁਕਣ ਸਮੇਂ ਹਸਪਤਾਲ ਵਿੱਚ ਸਨ ਅਤੇ ਉਨ੍ਹਾਂ ਨੂੰ ਉਹ ਰੌਸ਼ਨੀ ਆਪਣੇ ਬੈੱਡ ਦੇ ਉੱਪਰ ਲੱਗੀ ਹੋਈ ਲਾਈਟ ਨਜ਼ਰ ਆਉਂਦੀ ਸੀ ਪ੍ਰੰਤੂ ਲੋਕ ਉਸ ਨੂੰ ਕੋਈ ਹੋਰ ਰੌਸ਼ਨੀ ਸਮਝ ਲੈਂਦੇ ਸਨ । ਇਸ ਚੀਜ਼ ਨੂੰ ਸਾਬਿਤ ਕਰਨ ਲਈ ਸਾਇੰਸਦਾਨਾਂ ਨੇ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਦੇ ਕੋਲ ਇੱਕ ਪੇਪਰ ਵੀ ਲਿਖ ਕੇ ਰੱਖਿਆ ਤਾਂ ਜੋ ਅਗਰ ਉਹ ਕੋਈ ਅਜਿਹੀ ਹਾਲਤ ਨੂੰ ਮਹਿਸੂਸ ਕਰਦੇ ਹਨ ਤਾਂ ਕਿ ਉਹ ਉਸ ਪੇਪਰ ਨੂੰ ਦੇਖਦੇ ਜਾਂ ਪੜ੍ਹਦੇ ਹਨ ਜਾਂ ਨਹੀਂ ਪਰੰਤੂ ਅਜਿਹਾ ਕਿਸੇ ਵੀ ਵਿਅਕਤੀ ਨੇ ਨਹੀਂ ਦੱਸਿਆ ਕਿ ਉਨ੍ਹਾਂ ਨੇ ਕੋਈ ਪੇਪਰ ਵੀ ਦੇਖਿਆ ਹੈ ।
ਸੋ ਆਪਣੀ ਸਾਰੀ ਇਸ ਰਿਸਰਚ ਤੋਂ ਸਾਇੰਸਦਾਨਾਂ ਨੇ ਕੀ ਸਿੱਟਾ ਕੱਢਿਆ ਹੈ ਉਸ ਨੂੰ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ