ਸਭ ਤੋਂ ਕੀਮਤੀ ਪੰਛੀ ਸੁਰਖਾਬ ਪੰਛੀ ਬਹੁਤ ਹੀ ਘੱਟ ਲੋਕਾਂ ਨੇ ਦੇਖਿਆ ਹੋਵੇਗਾ ..

ਉੱਤਰਾਖੰਡ ਦੇ ਕਈ ਇਲਾਕਿਆਂ ਵਿੱਚ ਰਹਿਣ ਵਾਲੇ ਪੰਛੀ ਸੁਰਖਾਬ ਦੀ ਹਾਲਤ ਵੀ ਬਹੁਤੀ ਵਧੀਆ ਨਹੀਂ ਹੈ। ਇਸਦਾ ਮੁੱਲ 25 ਲੱਖ ਰੁਪਏ ਹੈ। ਇਹ ਵੀਡੀਓ ਦੇਖੋ ਅਤੇ ਜੇ ਪਸੰਦ ਆਇਆ ਤਾਂ ਸ਼ੇਅਰ ਜਰੂਰ ਕਰਨਾ ।

ਗਿਣਤੀ ਕਰਨ ਵਾਲੇ ਵਿਗਿਆਨੀ ਐਮ.ਵਿਜੇ ਮੁਤਾਬਿਕ 2007 ਦੌਰਾਨ ਆਸਨ ਬੈਰਾਜ ਇਲਾਕੇ ਅੰਦਰ ਸੁਖਰਾਬ ਦੀ ਗਿਣਤੀ 2,500 ਦੇ ਕਰੀਬ ਸੀ ਜਿਹੜੀ 2008 ਵਿੱਚ 1,400 ਰਹਿ ਗਈ। ਇਹ ਗਿਣਤੀ ਵਧਣ ਦੀ ਬਜਾਏ 2009 ਵਿੱਚ ਘਟ ਕੇ 1,200 ਹੋ ਗਈ। ਸੁਰਖਾਬ ਦੀ ਗਿਣਤੀ ਘਟਣ ਦਾ ਕਾਰਨ ਗਰਮੀ ਦਾ ਵਧਣਾ ਅਤੇ ਝੀਲ ਕਿਨਾਰੇ ਬੇਹਿਸਾਬ ਘਾਹ ਦਾ ਉੱਗਣਾ ਹੈ।


ਮੌਸਮ ਵਿੱਚ ਆ ਰਹੇ ਬਦਲਾਅ ਅਤੇ ਜੰਗਲਾਂ ਦੀ ਕਟਾਈ ਕਾਰਨ ਬਨਸਪਤੀ ਦੇ ਨਾਲ ਹੀ ਕੁਝ ਪੰਛੀਆਂ ਤੇ ਜੀਵ-ਜੰਤੂਆਂ ਦੀਆਂ ਨਸਲਾਂ ਖ਼ਤਮ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਬਹੁਤ ਘੱਟ ਪ੍ਰਜਾਤੀਆਂ ਬਦਲ ਰਹੇ ਹਾਲਾਤ ਦਾ ਟਾਕਰਾ ਕਰ ਕੇ ਖ਼ੁਦ ਨੂੰ ਬਚਾ ਰਹੀਆਂ ਹਨ। ਪਿਛਲੇ ਦੋ ਦਹਾਕਿਆਂ ਦੌਰਾਨ ਪੰਜਾਬ ਵਿੱਚ ਪੱਧਰੀ ਹੋ ਰਹੀ ਜ਼ਮੀਨ ਕਾਰਨ ਵੀ ਕਈ ਪ੍ਰਜਾਤੀਆਂ ਖ਼ਤਮ ਹੋ ਚੁੱਕੀਆਂ ਹਨ।

ਪੂਰੀ ਦੁਨੀਆਂ ਵਿੱਚ ਖ਼ਤਮ ਹੋ ਰਹੀਆਂ ਦੁਰਲੱਭ ਪ੍ਰਜਾਤੀਆਂ ਦੀ ਗਿਣਤੀ 41,000 ਤੋਂ ਵੀ ਜ਼ਿਆਦਾ ਹੈ। ਪਿਛਲੀ ਡੇਢ ਸਦੀ ਵਿੱਚ ਜੀਵ ਜੰਤੂਆਂ ਦੀਆਂ 762 ਨਸਲਾਂ ਇਕੱਲੇ ਭਾਰਤ ਵਿੱਚੋਂ ਖ਼ਤਮ ਹੋ ਚੁੱਕੀਆਂ ਹਨ।

ਆਉਣ ਵਾਲੇ ਸਾਲਾਂ ਦੌਰਾਨ ਬਨਸਪਤੀ ਅਤੇ ਜੀਵਾਂ ਦੀਆਂ ਤਕਰੀਬਨ 20 ਫੀਸਦੀ ਭਾਵ 12,000 ਤੋਂ ਜ਼ਿਆਦਾ ਪ੍ਰਜਾਤੀਆਂ ਲੋਪ ਹੋਣ ਦੀ ਸੰਭਾਵਨਾ ਹੈ। ਸਾਡੇ ਮੁਲਕ ਵਿੱਚ ਪਾਈਆਂ ਜਾਂਦੀਆਂ ਦੇਸੀ ਗਊਆਂ ਦੀਆਂ 29 ਨਸਲਾਂ ਵਿੱਚੋ 21 ਨਸਲਾਂ ਖ਼ਤਮ ਹੋ ਚੁੱਕੀਆਂ ਹਨ। ਵਾਤਾਵਰਨ ਤਬਦੀਲੀ ਅਤੇ ਜੰਗਲਾਂ ਦੀ ਕਟਾਈ ਕਰਕੇ ਹਰ ਰੋਜ਼ ਬਨਸਪਤੀ, ਜੀਵ-ਜੰਤੂਆਂ ਆਦਿ ਦੀਆਂ 137 ਪ੍ਰਜਾਤੀਆਂ ਖ਼ਤਮ ਹੋ ਰਹੀਆਂ ਹਨ। ਇਸ ਤਰ੍ਹਾਂ ਹਰ ਸਾਲ ਤਕਰੀਬਨ ਪੰਜਾਹ ਹਜ਼ਾਰ ਨਸਲਾਂ ਖ਼ਤਮ ਕਰ ਰਹੇ ਹਾਂ।
ਤਿੱਬਤ, ਲੇਹ ਲੱਦਾਖ ਦੀਆਂ ਪਹਾੜੀਆਂ ਵਿੱਚ ਤਕਰੀਬਨ ਸੌ ਅਤੇ ਹਿਮਾਲਿਆ ਦੇ ਨੇੜੇ-ਤੇੜੇ ਇੱਕ ਹਜ਼ਾਰ ਕਿਸਮ ਦੀਆਂ ਪ੍ਰਜਾਤੀਆਂ ਹਨ। ਇਨ੍ਹਾਂ ਵਿੱਚੋਂ ਪੰਜ ਸੌ ਪ੍ਰਜਾਤੀਆਂ ਪੱਛਮੀ ਅਤੇ 536 ਪੂਰਬੀ ਹਿਮਾਲਿਆ ਵਿੱਚ ਦੱਸੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਤਿੱਤਰ ਦੀਆਂ 49 ਵਿੱਚੋਂ 18 ਨਸਲਾਂ ਇਨ੍ਹਾਂ ਪਹਾੜੀਆਂ ਵਿੱਚ ਰਹਿੰਦੀਆਂ ਹਨ। ਉੱਤਰ-ਪੂਰਬ ਵਿੱਚ 60 ਫ਼ੀਸਦੀ ਜੀਵ ਜੰਤੂਆਂ ਦਾ ਰੈਣ ਬਸੇਰਾ ਹੈ। ਇਨ੍ਹਾਂ ਵਿੱਚੋਂ ਬਹੁਤ ਘੱਟ ਪ੍ਰਜਾਤੀਆਂ ਬਦਲ ਰਹੇ ਮੌਸਮ ਦਾ ਮੁਕਾਬਲਾ ਕਰ ਸਕਦੀਆਂ ਹਨ।
ਚੰਬਲ ਨਦੀ 435 ਕਿਲੋਮੀਟਰ ਲੰਮੀ ਹੈ ਜਿਸ ਵਿੱਚ 86 ਡਾਲਫਿਨ, 996 ਘੜਿਆਲ, 209 ਕੱਛੂ ਅਤੇ ਹੋਰ ਕਈ ਕਿਸਮ ਦੇ ਦੁਰਲੱਭ ਜੀਵ ਜੰਤੂ ਰਹਿੰਦੇ ਹਨ। ਜੰਗਲਾਂ, ਨਦੀਆਂ ਅਤੇ ਨਾਲਿਆਂ ਆਦਿ ਵਿਚਲੇ ਦੁਰਲੱਭ ਜੀਵਾਂ ਦੀ ਤਸਕਰੀ ਕਾਰਨ ਵੀ ਇਹ ਪ੍ਰਜਾਤੀਆਂ ਲੋਪ ਹੋ ਰਹੀਆਂ ਹਨ। ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿੱਚ 29 ਦਸੰਬਰ 2010 ਨੂੰ ਰੇਲਵੇ ਪੁਲੀਸ ਨੇ 12 ਬੋਰੀਆਂ ਵਿੱਚੋਂ 450 ਕੱਛੂਕੁੰਮੇ ਬਰਾਮਦ ਕੀਤੇ ਜਿਨ੍ਹਾਂ ਨੂੰ ਤਸਕਰ ਪੱਛਮੀ ਬੰਗਾਲ ਲਿਜਾ ਰਹੇ ਸਨ। ਪ੍ਰਸ਼ਾਸਨ ਨੇ ਇਨ੍ਹਾਂ ਨੂੰ ਬਰਾਮਦ ਕਰਕੇ ਗੋਮਤੀ ਨਦੀ ਵਿੱਚ ਛੱਡ ਦਿੱਤਾ। ਤਿੰਨ ਫਰਵਰੀ 2016 ਨੂੰ ਝਾਰਖੰਡ ਦੇ ਦੁਮਕਾ ਇਲਾਕੇ ਤਿੰਨ ਹਜ਼ਾਰ ਤੋਂ ਵਧੇਰੇ ਕੱਛੂਕੁੰਮੇ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿੱਚ ਵਣ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਘਰ ਅੰਦਰ ਛਾਪਾ ਮਾਰ ਕੇ 605 ਅਤੇ 28 ਫਰਵਰੀ ਨੂੰ ਇਸੇ ਜ਼ਿਲ੍ਹੇ ਅੰਦਰ ਦੋ ਹਜ਼ਾਰ ਕੱਛੂਕੁੰਮੇ ਬਰਾਮਦ ਕੀਤੇ। ਇਹ ਸਿਰਫ਼ ਕੁਝ ਕੁ ਮਾਮਲੇ ਹਨ ਜਦੋਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਇਨ੍ਹਾਂ ਜੀਵਾਂ ਦੀ ਤਸਕਰੀ ਹਾਲੇ ਵੀ ਜਾਰੀ ਹੈ। ਉੱਤਰਾਖੰਡ ਦੇ ਕਈ ਇਲਾਕਿਆਂ ਵਿੱਚ ਰਹਿਣ ਵਾਲੇ ਪੰਛੀ ਸੁਰਖਾਬ ਦੀ ਹਾਲਤ ਵੀ ਬਹੁਤੀ ਵਧੀਆ ਨਹੀਂ ਹੈ। ਗਿਣਤੀ ਕਰਨ ਵਾਲੇ ਵਿਗਿਆਨੀ ਐਮ.ਵਿਜੇ ਮੁਤਾਬਿਕ 2007 ਦੌਰਾਨ ਆਸਨ ਬੈਰਾਜ ਇਲਾਕੇ ਅੰਦਰ ਸੁਖਰਾਬ ਦੀ ਗਿਣਤੀ 2,500 ਦੇ ਕਰੀਬ ਸੀ ਜਿਹੜੀ 2008 ਵਿੱਚ 1,400 ਰਹਿ ਗਈ। ਇਹ ਗਿਣਤੀ ਵਧਣ ਦੀ ਬਜਾਏ 2009 ਵਿੱਚ ਘਟ ਕੇ 1,200 ਹੋ ਗਈ। ਸੁਰਖਾਬ ਦੀ ਗਿਣਤੀ ਘਟਣ ਦਾ ਕਾਰਨ ਗਰਮੀ ਦਾ ਵਧਣਾ ਅਤੇ ਝੀਲ ਕਿਨਾਰੇ ਬੇਹਿਸਾਬ ਘਾਹ ਦਾ ਉੱਗਣਾ ਹੈ।
ਦੁਨੀਆਂ ਭਰ ਅੰਦਰ ਲੋਪ ਹੋਣ ਕਿਨਾਰੇ ਪੁੱਜੇ ਦੁਰਲੱਭ ਜੀਵ-ਜੰਤੂਆਂ ਦੀ ਗਿਣਤੀ 41,000 ਤੋਂ ਜ਼ਿਆਦਾ ਹੈ। ਪੂਰੀ ਦੁਨੀਆਂ ਵਿੱਚ ਸਿਰਫ਼ 3,500 ਬਾਘ ਰਹਿ ਗਏ ਹਨ। 2010 ਅੰਕੜਿਆਂ ਮੁਤਾਬਿਕ ਭਾਰਤ ਵਿੱਚ 1,411 ਬਾਘ ਬਚੇ ਹਨ। 1994 ਤੋਂ ਲੈ ਕੇ 2007 ਤਕ ਤਕਰੀਬਨ 832 ਬਾਘਾਂ ਦਾ ਸ਼ਿਕਾਰ ਕੀਤਾ ਗਿਆ ਜਦੋਂਕਿ 2009 ਵਿੱਚ 59 ਬਾਘ ਮਾਰੇ ਗਏ ਅਤੇ 15 ਦਾ ਸ਼ਿਕਾਰ ਕੀਤਾ ਗਿਆ। ਬਾਘ ਦੇ ਸਰੀਰ ਨਾਲ ਸਬੰਧਿਤ ਵੱਖ ਵੱਖ ਅੰਗਾਂ ਦੀ ਕੌਮਾਂਤਰੀ ਮੰਡੀ ਵਿੱਚ ਮੁੂੰਹ ਮੰਗੀ ਕੀਮਤ ਦਿੱਤੀ ਜਾਂਦੀ ਹੈ। ਇਸ ਕਰਕੇ 1975 ਵਿੱਚ ਬਾਘ ਨੂੰ ਲੋਪ ਹੋਣ ਵਾਲੀ ਪ੍ਰਜਾਤੀ ਵਿੱਚ ਸ਼ਾਮਲ ਕਰਕੇ ਸਖ਼ਤ ਕਾਨੂੰਨ ਬਣਾਇਆ ਗਿਆ ਸੀ। ਇਸੇ ਤਰ੍ਹਾਂ ਤੇਂਦੂਏ ਦੀ ਹਾਲਤ ਹੈ।
2005 ਵਿੱਚ 27 ਤੇਂਦੂਏ ਕੁਦਰਤੀ ਅਤੇ 11 ਹਾਦਸਿਆਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਪਏ ਸਨ ਅਤੇ ਦੋ ਦਾ ਸ਼ਿਕਾਰ ਕੀਤਾ ਗਿਆ ਸੀ। 2006 ਵਿੱਚ 31 ਤੇਂਦੂਏ ਕੁਦਰਤੀ ਤੇ 23 ਦੁਰਘਟਨਾ ਕਾਰਨ ਮਰੇ ਅਤੇ ਇੱਕ ਦਾ ਸ਼ਿਕਾਰ ਹੋਇਆ। 2007 ਵਿੱਚ ਇਹ ਗਿਣਤੀ ਵਧ ਕੇ ਕ੍ਰਮਵਾਰ 45, 14 ਅਤੇ 6 ਹੋ ਗਈ। 2008 ਵਿੱਚ 47 ਤੇਂਦੂਆਂ ਦੀ ਮੌਤ ਕੁਦਰਤੀ ਅਤੇ 21 ਦੀ ਮੌਤ ਦੁਰਘਟਨਾ ਕਾਰਨ ਹੋਈ। ਰਾਸ਼ਟਰੀ ਪੰਛੀ ਮੋਰ ਦੀ ਕੇਂਦਰ ਜਾਂ ਰਾਜ ਸਰਕਾਰਾਂ ਵੱਲੋਂ ਕਦੇ ਵੀ ਗਿਣਤੀ ਨਹੀਂ ਕਰਵਾਈ ਗਈ।
ਦੇਹਰਾਦੂਨ ਵਿੱਚ ਸਥਿਤ ਭਾਰਤੀ ਜੀਵ ਜੰਗਲੀ ਸੰਸਥਾ ਨੇ ਭਾਰਤ ਸਰਕਾਰ ਨੂੰ ਮੋਰਾਂ ਦੀ ਗਿਣਤੀ ਕਰਵਾਉਣ ਦੀ ਯੋਜਨਾ ਭੇਜੀ ਸੀ। ਇਸ ਵਿੱਚ ਲਿਖਿਆ ਗਿਆ ਸੀ ਕਿ ਦੇਸ਼ ਨੂੰ ਛੇ ਜ਼ੋਨਾਂ ਵਿੱਚ ਵੰਡ ਕੇ ਮੋਰਾਂ ਦੀ ਗਿਣਤੀ ਕਰਵਾਈ ਜਾਵੇ।
ਗਿਣਤੀ ਕਰਵਾਉਣ ਲਈ 1,720 ਥਾਵਾਂ ਦੀ ਚੋਣ ਕੀਤੀ ਗਈ ਸੀ, ਪਰ ਸਰਕਾਰ ਵੱਲੋਂ ਗਾਇਬ ਹੋ ਰਹੇ ਅਤੇ ਤਸਕਰੀ ਰਾਹੀਂ ਖ਼ਤਮ ਕੀਤੇ ਜਾ ਰਹੇ ਦੁਰਲੱਭ ਜੀਵਾਂ ਦੀ ਸੁਰੱਖਿਆ, ਸਾਂਭ ਸੰਭਾਲ ਆਦਿ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ। ਕੁਦਰਤੀ ਨਜ਼ਾਰਿਆਂ ਨੂੰ ਚਾਰ ਚੰਨ ਲਾਉਣ ਵਾਲੇ ਜੀਵ-ਜੰਤੂਆਂ ਦੀਆਂ ਨਸਲਾਂ ਨੂੰ ਸੰਭਾਲਣ ਵੱਲ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ।

error: Content is protected !!