ਮਾਸਕੋ— ਦੱਖਣੀ ਪੂਰਬੀ ਰੂਸ ‘ਚ ਇਕ ਪਤੀ ਪਤਨੀ ‘ਤੇ 30 ਲੋਕਾਂ ਦਾ ਕਤਲ ਕਰ ਉਨ੍ਹਾਂ ਨੂੰ ਖਾ ਜਾਣ ਦਾ ਦੋਸ਼ ਲੱਗਾ ਹੈ। ਦਿਮਿਤਰੀ ਬਾਕੇਸ਼ੇਵ (35) ਅਤੇ ਉਸ ਦੀ ਪਤਨੀ ਨਤਾਲੀਆ (42) ਨੂੰ ਕ੍ਰਾਸਨੋਦਰ ਸ਼ਹਿਰ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਦਿਮਿਤਰੀ ਬਾਕੇਸ਼ੇਵ ਦਾ ਮੋਬਾਇਲ ਫੋਨ ਸ਼ਹਿਰ ‘ਚ ਕੀਤੇ ਖੋਹ ਗਿਆ। ਇਸ ਫੋਨ ‘ਚ ਟੁੱਕੜੇ-ਟੁੱਕੜੇ ਕੀਤੇ ਇਕ ਮਹਿਲਾ ਦੇ ਸ਼ਰੀਰ ਦੀਆਂ ਤਸਵੀਰਾਂ ਸਨ। ਮੀਡੀਆ ਰਿਪੋਰਟ ਮੁਤਾਬਕ ਪਹਿਲਾਂ ਦਿਮਿਤਰੀ ਬਾਕੇਸ਼ੇਵ ਨੇ ਮਹਿਲਾ ਦੇ ਕਤਲ ਤੋਂ ਇਨਕਾਰ ਕੀਤਾ ਪਰ ਬਾਅਦ ‘ਚ ਉਸ ਨੇ ਮਹਿਲਾ ਅਤੇ ਹੋਰਾਂ ਦੇ ਕਤਲ ਦੀ ਗੱਲ ਨੂੰ ਸਵੀਕਾਰ ਕਰ ਲਿਆ।
ਪੁੱਛਗਿੱਛ ‘ਚ ਨਤਾਲੀਆ ਨੇ 1999 ਤੋਂ ਹੁਣ ਤਕ 30 ਲੋਕਾਂ ਦਾ ਕਤਲ ਕਰ ਉਨ੍ਹਾਂ ਨੂੰ ਖਾ ਜਾਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਪੁਲਸ ਦੀ ਪੁੱਛਗਿੱਛ ‘ਚ ਨਤਾਲੀਆ ਨੂੰ 30 ਔਰਤਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ, ਜਿਸ ਨੂੰ ਉਸ ਨੇ ਮਾਰਨ ਅਤੇ ਖਾਣ ਦੀ ਗੱਲ ਨੂੰ ਸਵੀਕਾਰ ਕੀਤਾ। ਇਹ ਪਤੀ ਪਤਨੀ ਲੋਕਾਂ ਦਾ ਕਤਲ ਕਰਨ ਲਈ ਨਸ਼ੇ ਦੀ ਵਰਤੋਂ ਕਰਦੇ ਸੀ। ਸਥਾਨਕ ਪੁਲਸ ਨੇ ਦੋਸ਼ੀ ਪਤੀ ਪਤਨੀ ਦੇ ਘਰ ਤੋਂ 8 ਮਨੁੱਖੀ ਅੰਗ ਅਤੇ ਮਨੁੱਖੀ ਚਮੜੀ ਬਰਾਮਦ ਕੀਤੀ ਹੈ। ਇਸ ਮਾਮਲੇ ਨੂੰ ਆਦਮਖੋਰ ਦਾ ਸਦੀ ਦੇ ਸਭ ਤੋਂ ਭਿਆਨਕ ਮਾਮਲਿਆਂ ‘ਚੋਂ ਇਕ ਦੱਸਿਆ ਜਾ ਰਿਹਾ ਹੈ।
ਦੋਸ਼ੀ ਦੇ ਘਰ ‘ਚੋਂ ਕਈ ਅਜਿਹੇ ਭਾਂਡੇ ਮਿਲੇ ਜਿਨ੍ਹਾਂ ‘ਚ ਮਨੁੱਖੀ ਅੰਗਾਂ ਨੂੰ ਵੱਡ ਕੇ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਜਿਹੜੇ ਮੋਬਾਇਲ ਦੇ ਜ਼ਰੀਏ ਇਨ੍ਹਾਂ ਦੋਸ਼ੀਆਂ ਤਕ ਪਹੁੰਚਿਆ ਗਿਆ ਉਸ ‘ਚ ਕੁਝ ਅਜਿਹੀਆਂ ਤਸਵੀਰਾਂ ਵੀ ਸਨ ਜਿਨ੍ਹਾਂ ‘ਚ ਮਨੁੱਖੀ ਸਿਰ ਨੂੰ ਪਲੇਟ ‘ਚ ਸਜਾਇਆ ਹੋਇਆ ਸੀ ਅਤੇ ਹੋਰ ਵੀ ਕਈ ਅਜਿਹੀਆਂ ਤਸਵੀਰਾਂ ਸ਼ਾਮਲ ਸਨ। ਦੋਸ਼ੀ ਦੇ ਫੋਨ ‘ਚ ਮਨੁੱਖੀ ਮਾਸ ਨਾਲ ਬਨਾਉਣ ਵਾਲੀ ਰੇਸਿਪੀ ਦੀ ਵੀਡੀਓ ਵੀ ਸੀ।