ਬੀਤੇ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਵਿੱਚ ਇਕ ਵੀਡੀਓ ਤੇਜੀ ਨਾਲ ਫੈਲਾੲੀ ਜਾ ਰਹੀ ਹੈ ਜਿਸ ਵਿੱਚ ਇੱਕ ਚਿੱਟੇ ਰੰਗ ਦੇ ਕਾਂ ਨੂੰ ਦਿਖਾ ਕੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਕਾਂ ਓਹਨਾਂ ਕਾਵਾਂ ਦੀ ਵੰਸ਼ ਵਿੱਚੋਂ ਹੈ ਜੋ ਸ਼੍ਰੀ ਦਰਬਾਰ ਸਾਹਿਬ ਸਰੋਵਰ ਵਿੱਚ ਇਸਨਾਨ ਕਰਕੇ ਚਿੱਟੇ ਹੋੲੇ ਸਨ।
ਪਰ ਮੀਡੀਆ ਵੱਲੋਂ ਛਾਨਬੀਨ ਕਰਨ ਤੇ ਪਤਾ ਲੱਗਿਆ ਹੈ ਕਿ ਇਹ ਇੱਕ ਅਫਵਾਹ ਹੈ ..ਇਸ ਤਰਾਂ ਦੇ ਜੀਵ ਅਮਰੀਕਾ ਅਤੇ ਹੋਰ ਕੲੀ ਦੇਸ਼ਾਂ ਵਿੱਚ ਆਮ ਪਾੲੇ ਜਾਂਦੇ ਹਨ । ਕੇਰਲਾ ਵਿੱਚ ਵੀ ਇੱਕ ਵਾਰ ਅਜਿਹਾ ਚਿੱਟਾ ਕਾਂ ਦੇਖਿਆ ਗਿਆ ।
ਪਹਿਲਾਂ ਦਸ਼ਮੇਸ਼ ਪਿਤਾ ਕੋਲ ਜਿਹੜਾਂ ਘੋੜਾ ਸੀ ੳੁਸ ਦੀ ਨਸਲ ਦਾ ਘੋੜਾ ਕਹਿ ਕੇ ਲੋਕਾਂ ਨੇ ਪੈਸੇ ਰਖ ਰਖ ਕੇ ਘੋੜੇ ਦੇ ਖੁਰਾਂ ਨੂੰ ਮਥੇ ਟਕਵਾੲੇ ਕੲੀ ਤਾਂ ਘੋੜੇ ਦੀ ਲਿਦ ਤਕ ਚੁਕ ਲਿਅਾੲੇ,
ਹੁਣ ਗੁਰੂ ਰਾਮ ਦਾਸ ਜੀ ਦੇ ਸਰੋਵਰ ਚੋ ਜਿਹੜੇ ਕਾਂ ਚਿਟੇ ਹੋੲੇ ੳੁਸ ਦੇ ਨਸਲ ਦੇ ਕਾਂ ਦੀ ਰੌਲੀ ਪੈ ਰਹੀ ੳੁਹ ਮੂਰਖੋ ਗੁਰੂ ਸਾਹਿਬਾਂ ਨੇ ਸਾਨੂੰ ਸ਼ਬਦ ਦੇ ਲੜ ਲਾੲਿਅਾ ਸੀ ਗੁਰੂ ਜੀ ਦਾ ਸ਼ਬਦ ਭੁਲ ਅਸੀ ਕਾਂ ਘੋੜਿਅਾਂ ਮਗਰ ਦੋੜੇ ਫਿਰਦੇ ਅਾ ਸ਼ਰਮ ਦਾ ਘਾਟਾ ਹੈ ..