90 ਦੇ ਦਹਾਕੇ ‘ਚ ਇੱਕ ਅਜਿਹਾ ਟੀਵੀ ਸੀਰੀਅਲ ਸੀ ਜੋ ਬੱਚੇ ਹੀ ਨਹੀਂ ਬਲਕਿ ਵੱਡਿਆ ਦਾ ਵੀ ਮਨ-ਪਸੰਦ ਬਣ ਗਿਆ ਸੀ। ‘ਸ਼ਕਤੀਮਾਨ’ ਜੋ ਭਾਰਤ ਦਾ ਪਹਿਲਾ ਸੁਪਰ ਹੀਰੋ ਵੀ ਮੰਨਿਆ ਜਾਂਦਾ ਹੈ ਲਗਭਗ< 520 ਐਪੀਸੋਡ ਵਾਲੇ ਇਸ ਸੀਰੀਅਲ ਦੇ ਬਾਰੇ ‘ਚ ਕਿਹਾ ਜਾਂਦਾ ਹੈ ਕਿ ਉਹਨਾ ਦਿਨਾਂ ਚ ਇਨ੍ਹਾਂ ਦੀ ਟੀਆਰਪੀ ਇੰਨੀ ਜ਼ਿਆਦਾ ਸੀ ਕਿ ਅੱਜ ਕਲ੍ਹ ਦੇ ਟੀਵੀ ਸੀਰੀਅਲ ਇਸ ਦੀ ਬਰਾਬਰੀ ਨਹੀਂ ਕਰ ਸਕਦੇ।
ਇਸ ਸੀਰੀਅਲ ‘ਚ ਕਈ ਵਿਲੇਨਸ ਨੇ ਉਹਨਾ ਦੀ ਨੱਕ ‘ਚ ਦਮ ਕੀਤਾ ਹੋਇਆ ਸੀ। ਜਿਨ੍ਹਾਂ ‘ਚ ਇਕ ਪਰਮਾਨੈਂਟ ਵਿਲੇਨ ਸੀ ਡਾ. ਜੈਕਾਲ। ਜਿਹਨਾਂ ਦਾ ਤਕੀਆ ਕਲਾਮ ਸੀ ‘ਪਾਵਰ’। ਅੱਜ ਇੰਨ੍ਹੇ ਸਾਲਾਂ ਬਾਅਦ ਸ਼ਕਤੀਮਾਨ ਵਰਗੇ ਕਿਰਦਾਰ ਟੀਵੀ ਤੋਂ ਗਾਇਬ ਹੋ ਚੁੱਕੇ ਹਨ। ਡਾ. ਜੈਕਾਲ ਦਾ ਕਿਰਦਾਰ ਨਿਭਾਉਣ ਵਾਲੇ ਲਲਿਤ ਪਰਿਮੂ ਵੀ ਆਖਰੀ ਵਾਰ ਹੈਦਰ ਫ਼ਿਲਮ ‘ਚ ਨਜ਼ਰ ਆਏ ਸੀ। ਆਓ ਜਾਂਣਦੇ ਹਾਂ ਕਿ ਕਿੱਥੇ ਹਨ ਅੱਜ ਕਲ੍ਹ ਡਾ. ਜੈਕਾਲ…
ਪਾਵਰ ਸ਼ਬਦ ਨੂੰ ਜਿੰਨੀ ਪਾਵਰ ਨਾਲ ਡਾ. ਜੈਕਾਲ ਬੋਲਦਾ ਸੀ ਉਨੀ ਪਾਵਰ ਕੋਈ ਨਹੀਂ ਲਗਾ ਸਕਦਾ। ਜੇਕਰ ਤਮਰਾਜ ਕਿਲਵਿਸ਼ ਤੋਂ ਬਾਅਦ ਕੋਈ ਵੱਡਾ ਵਿਲਨ ਸੀ ਤਾ ਉਹ ਸੀ ਡਾ. ਜੈਕਾਲ। ਸੀਰੀਅਲ ‘ਚ ਉਹ ਇੱਕ ਗ੍ਰੇਟ ਸ਼ੈਤਾਨ ਸਾਇੰਟਿਸਟ ਸੀ ਜੋ ਸ਼ਕਤੀਮਾਨ ਦੇ ਸਭ ਤੋਂ ਵੱਡੇ ਦੁਸ਼ਮਣਾਂ ਅਤੇ ਸ਼ੈਤਾਨ ਦੇ ਸਰਦਾਰ ਕਿਲਵਿਸ਼ ਦੇ ਲਈ ਕੰਮ ਕਰਦੇ ਸਨ। ਡਾ. ਜੈਕਾਲ ਨੇ ਹੀ ਆਪਣੇ ਸ਼ੈਤਾਨੀ ਦਿਮਾਗ ਨਾਲ ਹੋਰ ਬਹੁਤ ਸਾਰੇ ਸ਼ੈਤਾਨਾਂ ਨੂੰ ਜਨਮ ਦਿੱਤਾ ਸੀ।
1997 ‘ਚ ਸ਼ੁਰੂ ਹੋਏ ਸ਼ਕਤੀਮਾਨ ਤੋਂ ਬਾਅਦ ਹੀ ਲਲਿਤ ਦੀ ਕਿਸਮਤ ਬਦਲ ਗਈ ਸੀ।। ਉਹਨਾ ਨੂੰ ਇਕ ਤੋਂ ਬਾਅਦ ਇਕ ਫ਼ਿਲਮਾਂ ‘ਚ ਰੋਲ ਮਿਲਣੇ ਸ਼ੁਰੂ ਹੋ ਗਏ। ਹਜਾਰ ਚੋਰਾਸੀ ਦੀ ਮਾਂ, ਹਮ ਤੁਮ ਪਰ ਮਰਤੇ ਹੈ, ਏਜੰਟ ਵਿਨੋਦ ਅਤੇ ਉਹਨਾ ਦੀ 2013 ‘ਚ ਆਈ ਆਖਰੀ ਫ਼ਿਲਮ ਹੈਦਰ ‘ਚ ਓਹਨਾ ਦੇ ਅਦਾਕਾਰੀ ਦੀ ਬਹੁਤ ਤਾਰੀਫ ਕੀਤੀ ਗਈ ਸੀ।
ਲਲਿਤ ਪਰਿਮੂ ਨੇ ‘ਮੈਂ ਮਨੁਸ਼ ਹੂੰ’ ਨਾਂਅ ਦੀ ਇਕ ਕਿਤਾਬ ਲਿਖੀ ਹੈ ਇਸ ਤੋਂ ਇਲਾਵਾ ਉਹ ਲੇਖਕ ਖੇਤਰ ਨਾਲ ਵੀ ਜੁੜ੍ਹੇ ਹਨ। ਥਿਏਟਰ ਅਤੇ ਲਗਭਗ 100 ਤੋਂ ਜਿਆਦਾ ਟੀਵੀ ਸੀਰੀਅਲ ‘ਚ ਕੰਮ ਕਰਨ ਵਾਲੇ ਲਲਿਤ ਪਰਿਮੂ ਹੁਣ ਇਕ ਐਕਟਿੰਗ ਅਕੈਡਮੀ ਚਲਾਉਂਦੇ ਹਨ। ਨਵੀਆਂ ਟੈਕਨੀਕਸ ਅਤੇ ਐਕਟਿੰਗ ਸਿੱਖਣ ਲਈ ਬੱਚੇ ਅਤੇ ਬੁਢੇ ਦੋਨੋ ਹੀ ਲਲਿਤ ਦੀ ਇਸ ਅਕੈਡਮੀ ਦਾ ਆਇਆ ਕਰਦੇ ਹਨ।
ਜੇਕਰ ਅਸੀ ਗੱੱਲ ਕਰੀਏ ਅੱਜ ਕੱਲ੍ਹ ਦੇ ਸੀਰੀਅਲਸ ਦੀ ਤੁਹਾਨੂੰ ਪਤਾ ਹੀ ਹੈ ਕਿ ਸ਼ਕਤੀਮਾਨ ਸੀਰੀਅਲ ਦੇ ਮੁਕਬਲੇ ਕੋਈ ਵੀ ਸੀਰੀਅਲ ਇੰਨਾ ਵਧੀਆ ਨਹੀਂ ਹੈ। ਅੱਜ ਕੱਲ੍ਹ ਸਿਰਫ ਟੀਆਰਪੀ ਦੇ ਬੇਸ ‘ਤੇ ਹੀ ਸੀਰੀਅਲਸ ਨੂੰ ਜੱਜ ਕੀਤਾ ਜਾਂਦਾ ਹੈ ਭਾਵੇ ਉਸ ਸੀਰੀਅਲ ਦੀ ਸਟੋਰੀ ਵਧੀਆ ਹੋਵੇ ਜਾਂ ਨਾ। ਜੇਕਰ ਗੱਲ ਕਰੀਏ ਸੀਰੀਅਲਸ ਦੀ ਸਟੋਰੀ ਦੀ ਤਾਂ ਇਨ੍ਹਾਂ ‘ਚ ਹੁਣ ਬਹੁਤ ਹੀ ਪਿਆਰ-ਮੁਹੱਬਤ ਵਾਲੇ ਸੀਨਸ ਅਤੇ ਅਸ਼ਲੀਲਤਾ ਦਿਖਾਈ ਜਾਂਦੀ ਹੈ ਜੋ ਕਿ ਨੋਜਵਾਨ ਪੀੜੀ ‘ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ।