ਵੱਡੀ ਖਬਰ – ਹੁਣੇ ਕੁਝ ਮਿੰਟ ਪਹਿਲਾਂ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਈਆਂ ਮੌਤਾਂ
ਅੰਬਾਲਾ ‘ਚ ਐੱਨ.ਸੀ.ਸੀ. ਸਕੂਲ ਦੀ ਬੱਸ ਪਲਟਣ ਨਾਲ ਕੰਡਕਟਰ ‘ਤੇ ਬੱਚੀ ਦੀ ਮੌਤ,25 ਜ਼ਖਮੀ:ਅੰਬਾਲਾ ‘ਚ ਐੈੱਨ.ਸੀ.ਸੀ.ਸੀਨੀਅਰ ਸੈਕੰਡਰੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ।
ਇਸ ਹਾਦਸੇ ‘ਚ ਬੱਸ ਕੰਡਕਟਰ ਅਤੇ ਇਕ ਹੋਰ ਬੱਚੀ ਦੀ ਮੌਤ ਹੋ ਗਈ,ਜਦੋਂਕਿ ਲੱਗਭਗ 25 ਬੱਚੇ ਜ਼ਖਮੀ ਹੋ ਗਏ ਹਨ।ਜ਼ਖਮੀਆਂ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ,ਜਿਥੇ ਉਨ੍ਹਾਂ ਦੀ ਇਲਾਜ ਕੀਤਾ ਜਾ ਰਿਹਾ ਹੈ।ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਐੈੱਨ.ਸੀ.ਸੀ. ਸੀਨੀਅਰ ਸੰਕੈਡਰੀ ਦੀ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ।ਹਾਦਸਾ ਸਕੂਲ ਤੋਂ ਕੁਝ ਹੀ ਦੂਰੀ ‘ਤੇ ਹੋਇਆ,ਜਦੋਂ ਇਕ ਸਾਈਕਲ ਸਵਾਰ ਬੱਸ ਦੇ ਅੱਗੇ ਆ ਗਿਆ।ਜਿਸ ਨੂੰ ਬਚਾਉਣ ਲਈ ਡਰਾਈਵਰ ਨੇ ਸਟੇਅਰਿੰਗ ਤੇਜ਼ੀ ਨਾਲ ਘੁਮਾ ਦਿੱਤਾ।ਜਿਸ ਨਾਲ ਸਟੇਅਰਿੰਗ ਹੀ ਟੁੱਟ ਗਿਆ ਅਤੇ ਬੇਕਾਬੂ ਹੋ ਕੇ ਖਦਾਨ ‘ਚ ਪਲਟ ਗਈ।
ਹਾਦਸੇ ਤੋਂ ਪਹਿਲਾਂ ਡਰਾਈਵਰ ਨੇ ਬੱਸ ‘ਚ ਮਿਊਜ਼ਿਕ ਜ਼ਿਆਦਾ ਉਚੀ ਕੀਤਾ ਹੋਇਆ ਸੀ,ਜਿਸ ਕਾਰਨ ਬੱਸ ਨੂੰ ਸੰਭਾਲਣ ‘ਚ ਦੇਰ ਹੋ ਗਈ।ਡਰਾਈਵਰ ਦੀ ਲਾਪਰਵਾਹੀ ਨਾਲ ਬੱਸ ਕਡੰਕਟਰ ਅਤੇ ਇਕ ਅੱਠਵੀਂ ਕਲਾਸ ਦੀ ਵਿਦਿਆਰਥਣ ਦੀ ਮੌਤ ਹੋ ਗਈ,ਜਦੋਂਕਿ ਲੱਗਭਗ 25 ਬੱਚੇ ਜ਼ਖਮੀ ਹੋ ਗਿਆ।ਉਹ ਡਰਾਈਵਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ. ਰੈਫਰ ਕੀਤਾ ਗਿਆ ਹੈ।
ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਨੂੰ ਫਰੈਕਚਰ ਹੋਇਆ ਹੈ,ਉਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ ਚੱਲ ਰਿਹਾ ਹੈ।ਹਾਦਸੇ ਦਾ ਪਤਾ ਲੱਗਦੇ ਹੀ ਬੱਚਿਆਂ ਦੇ ਘਰ ਦੇ ਸਕੂਲ ਅਤੇ ਹਸਪਤਾਲ ਪਹੁੰਚੇ।
ਬੱਚਿਆਂ ਮਾਪਿਆਂ ਨੇ ਦੱਸਿਆ ਕਿ ਹਾਦਸਾ ਡਰਾਈਵਰ ਦੀ ਗਲਤੀ ਨਾਲ ਹੋਇਆ ਹੈ।ਬੱਸ ‘ਚ ਬੱਚੇ ਹੱਦ ਤੋਂ ਵਧ ਸਨ ਅਤੇ ਹਮੇਸ਼ਾ ਅਜਿਹਾ ਹੀ ਹੁੰਦਾ ਹੈ।
Sikh Website Dedicated Website For Sikh In World
				