ਵੱਡੀ ਖਬਰ – ਪੰਜਾਬ ਚ ਵਾਪਰਿਆ ਫਿਰ ਵੱਡਾ ਕਹਿਰ ਹੋਈਆਂ ਕਈ ਮੌਤਾਂ ਅਤੇ। …..

ਮੋਗਾ (ਪਵਨ, ਗੋਪੀ, ਆਜਾਦ) – ਮਾਘੀ ਵਾਲੇ ਦਿਨ ਰਾਤ ਨੂੰ ਮੋਗਾ ਦੇ ਬੱਧਨੀ ਕਲਾਂ ‘ਚ ਦਰਦਨਾਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਨਾਲ 3 ਲੋਕਾਂ ਦੀ ਮੌਤ ਹੋ ਗਈ। 
ਜਾਣਕਾਰੀ ਮਿਲੀ ਹੈ ਕਿ ਬੀਤੇ ਦਿਨ ਬੱਧਨੀ ਕਲਾਂ ਦੇ 3 ਨੌਜਵਾਨ ਫਿਲਮ ਦੇਖਣ ਲਈ ਲੁਧਿਆਣੇ ਗਏ ਹੋਏ ਸਨ।
ਵਾਪਸ ਘਰ ਆਉਣ ‘ਤੇ ਲਿੰਕ ਰੋਡ ‘ਤੇ ਬਣੇ ਸਪੀਡ ਬ੍ਰੇਕਰ ਕਾਰਨ ਗੱਡੀ ਦਾ ਸੰਤੁਲਨ ਵਿਗੜਨ ਗਿਆ, ਜਿਸ ਕਾਰਨ ਛੱਪੜ ‘ਚ ਡਿੱਗ ਗਈ ਅਤੇ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਧਰਮਿੰਦਰ ਸਿੰਘ ਬੱਬੂ ਪੁੱਤਰ ਸੋਹਨ ਲਾਲ, ਮੰਗਲਜੀਤ ਸਿੰਘ ਪੁੱਤਰ ਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਭਗਵਾਨ ਸਿੰਘ ਦੇ ਨਾਮ ਤੋਂ ਹੋਈ ਹੈ। 
ਦੱਸਿਆ ਗਿਆ ਹੈ ਕਿ 2 ਨੌਜਵਾਨਾਂ ਦੀ ਲਾਸ਼ ਰਾਤ ਨੂੰ ਹੀ ਕੱਢ ਲਈ ਸੀ, ਜਦਕਿ ਇਕ ਨੌਜਵਾਨ ਦੀ ਲਾਸ਼ ਅੱਜ ਸਵੇਰੇ ਮਿਲੀ। ਮੌਕੇ ‘ਤੇ ੁਪਹੁੰਚੀ ਪੁਲਸ ਮਾਮਲਾ ਦੀ ਜਾਂਚ ਕਰ ਰਹੀ ਹੈ।
Sikh Website Dedicated Website For Sikh In World
				