ਵਿਆਹ ‘ਚ ਫੁੱਫੜ ਦੀ ਮਿਲਨੀ ਨਾ ਹੋਣ ‘ਤੇ,ਬਾਰਾਤ ਦਾ ਹੋਇਆ ਖੂਨੀ ਸਵਾਗਤ,ਦੇਖੋ ਤਸਵੀਰਾਂ:ਤੁਸੀਂ ਵਿਆਹ ਤਾਂ ਅਕਸਰ ਹੀ ਦੇਖਦੇ ਹੋਵੋਗੇ ਪਰ ਅਜਿਹਾ ਵਿਆਹ ਪਹਿਲੀ ਵਾਰ ਦੇਖਿਆ ਹੋਵੇਗਾ।ਮੋਹਾਲੀ ਦੇ ਪਿੰਡ ਕੰਬਾਲੀ ‘ਚ ਇੱਕ ਲੜਕੀ ਦਾ ਵਿਆਹ ਚੱਲ ਰਿਹਾ ਸੀ। ਸਮਾਗਮ ਦੌਰਾਨ ਵਿਆਹ ‘ਚ ਖੂਨੀ ਵਿਹਾਰ ਹੋਇਆ।
ਜਦੋਂ ਲੜਕੀ ਦੇ ਫੁੱਫੜ ਦਰਸ਼ਨ ਸਿੰਘ ਨਿਵਾਸੀ ਖਿਜਰਾਬਾਦ ਦੀ ਮਿਲਨੀ ਨਹੀਂ ਕਰਵਾਈ ਗਈ ਜਿਸ ਕਾਰਨ ਉਹ ਇਸ ਗੱਲ ਤੋਂ ਗੁੱਸੇ ਹੋ ਗਿਆ ਤੇ ਰਸਮ ਹੋਣ ਤੋਂ ਬਾਅਦ ਇਸ ਮੁੱੱਦੇ ‘ਤੇ ਬਹਿਸ ਸ਼ੁਰੂ ਹੋ ਗਈ ਤੇ ਬਾਅਦ ‘ਚ ਬਹਿਸ ਕੁੱਟਮਾਰ ‘ਚ ਬਦਲ ਗਈ।ਅਸਲ ‘ਚ ਮਿਲਨੀਆਂ ਦੀ ਜ਼ਿੰਮੇਵਾਰੀ ਲਾੜੀ ਦੇ ਮਾਮੇ ਗੁਰਮੇਲ ਸਿੰਘ ਦੀ ਸੀ ਜੋ ਰਾਜਪੁਰਾ ਦੇ ਪਿੰਡ ਬਜੜਾ ਦਾ ਨਿਵਾਸੀ ਹੈ।ਜਦ ਮਿਲਨੀ ਰਸਮ ਦੌਰਾਨ ਲਾੜੀ ਦੇ ਮਾਮੇ ਤੇ ਫੁੱਫੜ ਦੀ ਆਪਸ ‘ਚ ਬਹਿਸ ਹੋ ਗਈ।
ਦੇਖਦੇ ਹੀ ਦੇਖਦੇ ਬਹਿਸ ਕੁੱਟਮਾਰ ਤੱਕ ਪਹੁੰਚ ਗਈ।ਗੱਲ ਇੰਨੀ ਵੱਧ ਗਈ ਕਿ ਵਿਆਹ ‘ਚ ਹੀ ਦੋਵੇਂ ਝਗੜਨ ਲੱਗੇ।ਇਸ ਤੋਂ ਬਾਅਦ ਘਰਵਾਲੇ ਤੇ ਹੋਰ ਰਿਸ਼ਤੇਦਾਰ ਦੋ ਧਿਰਾਂ ‘ਚ ਵੰਡੇ ਗਏ ਤੇ ਝਗੜਾ ਬਹੁਤ ਵੱਧ ਗਿਆ।ਵਿਆਹ ‘ਚ ਹੀ ਸ਼ਾਮਲ ਕਿਸੇ ਵਿਅਕਤੀ ਨੇ ਮਾਹੌਲ ਵਿਗੜਦਾ ਦੇਖ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ।
ਮੌਕੇ ‘ਤੇ ਪਹੁੰਚੇ ਸੋਹਾਨਾ ਥਾਣਾ ਪੁਲੀਸ ਦੇ ਅਧਿਕਾਰੀਆਂ ਨੇ ਬਚਾਅ ਕਰਦਿਆਂ ਦੋਵਾਂ ਪੱਖਾਂ ਦੀ ਲੜਾਈ ਰੁਕਵਾਈ ਤੇ ਪੁਲੀਸ ਕਈ ਲੋਕਾਂ ਨੂੰ ਪੁੱੱਛਗਿੱਛ ਲਈ ਪੁਲੀਸ ਸਟੇਸ਼ਨ ਲੈ ਆਈ। ਜਾਂਚ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਅਜੇ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਕਿ ਪਿੰਡ ਕੰਬਾਲੀ ‘ਚ ਲੜਕੀ ਦੇ ਵਿਆਹ ਸਮਾਗਮ ਦੌਰਾਨ ਬਰਾਤ ਦਾ ਸਵਾਗਤ ਕੀਤਾ ਜਾ ਰਿਹਾ ਸੀ ਤੇ ਮਿਲਨੀ ਦੀ ਰਸਮ ਚਲ ਰਹੀ ਸੀ।