ਚੰਡੀਗੜ੍ਹ: ਸੀਰੀਆ ਦੀ ਰਾਜਧਾਨੀ ਦਮਿਸ਼ਕ ਨੇੜੇ ਘੋਟਾ ਸ਼ਹਿਰ ਵਿੱਚ ਸਰਕਾਰ ਵੱਲੋਂ ਬਾਗੀਆਂ ਦੇ ਖਾਤਮੇ ਦੇ ਬਹਾਨੇ ਸ਼ਹਿਰ ਵਾਸੀਆਂ ਦਾ ਖੂਨ ਵਹਾਇਆ ਜਾ ਰਿਹਾ ਹੈ। ਪਿਛਲੇ 11 ਦਿਨਾਂ ਵਿੱਚ ਹੋਏ ਬੰਬ ਧਮਾਕੇ ਵਿਚ 1000 ਦੇ ਕਰੀਬ ਮਨੁੱਖੀ ਜਾਨਾਂ ਗਈਆਂ ਹਨ। ਭਾਰੀ ਬੰਬਾਰੀ ਕਾਰਨ ਵੱਸਦਾ ਸ਼ਹਿਰ ਕੰਟਰੀਟ ਦੇ ਢੇਰੀ ਬਣ ਚੁੱਕਾ ਹੈ ਲੋਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਹਾਲਤ ਇਹ ਹੈ ਕਿ ਬੰਬਾਰੀ ਨੇ ਜਿੱਥੇ ਲੋਕਾਂ ਦੇ ਖਾਣ ਦੇ ਵਸੀਲੇ ਤੇ ਹੈਲਥ ਸੈਂਟਰਾਂ ਤਬਾਹ ਕਰ ਦਿੱਤੇ ਹਨ। ਅਜਿਹੀ ਹਾਲਤ ਵਿੱਚ ਖਾਲਸਾ ਏਡ ਲੋਕਾਂ ਲਈ ਰੱਬ ਬਣ ਕੇ ਉਪੜਿਆ ਹੈ ਖਾਲਸਾ ਏਡ ਇਸ ਖੂਨ ਖਰਾਬੇ ਵਿੱਚ ਸੀਰੀਆ ਲੋਕਾਂ ਦੀ ਮਦਦ ਲਈ ਆਇਆ ਹੈ। ਸੰਸਥਾ ਵੱਲੋ ਲੋਕਾਂ ਨੂੰ ਬਚਾਉਣ ਲਈ ਮੁਫਤ ਸਿਹਤ ਸਹੂਲਤਾਂ ਤੇ ਭੋਜਨ ਦਿੱਤਾ ਜਾ ਰਿਹਾ ਹੈ। ਪੀੜਤ ਲੋਕਾਂ ਦੇ ਰਹਿਣ ਲਈ ਵਸੇਰਾ ਦਾ ਪ੍ਰਬੰਧ ਕਰ ਰਰੀ ਹੈ। ਟਵੀਟਰ ਉੱਤੇ ਖਾਲਸਾ ਏਡ ਦੀ ਇਸ ਕਾਰਵਾਈ ਦੀ ਵੱਡੇ ਪੱਧਰ ਉੱਤੇ ਸ਼ਲਾਘਾ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਖਾਲਸਾ ਏਡ ਮਿਆਂਮਾਰ ਦੇ ਰੋਹਗੀਆ ਦੀ ਸਹਾਇਤਾ ਕਰਨ ਵਜੋਂ ਅੰਤਰਾਸ਼ਟਰੀ ਮੀਡੀਆ ਵਿੱਚ ਕਾਫੀ ਚਰਚਾ ਵਿੱਚ ਰਿਹਾ ਸੀ।ਖਾਲਸਾ ਏਡ ਅੰਤਰਰਾਸ਼ਟਰੀ ਗੈਰ-ਮੁਨਾਫਾ ਸਹਾਇਤਾ ਤੇ ਰਾਹਤ ਸੰਗਠਨ ਦੀ ਸਥਾਪਨਾ ਸਿੱਖ ਅਸੂਲਾਂ, ਨਿਰਸਵਾਰਥ ਸੇਵਾ ਤੇ ਵਿਸ਼ਵ-ਵਿਆਪੀ ਪਿਆਰ ਦੇ ਅਧਾਰਤ ਹੈ। ਇਹ ਬਰਤਾਨਵੀ ਰਜਿਸਟਰਡ ਚੈਰਿਟੀ (#1080374) 1999 ਵਿੱਚ ਸਥਾਪਨਾ ਕੀਤੀ ਗਈ ਤੇ ਬਰਤਾਨੀਆ ਚੈਰਿਟੀ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਹੈ। ਇਹ ਨਿਰਸਵਾਰਥ ,ਉੱਤਰੀ ਅਮਰੀਕਾ ਤੇ ਏਸ਼ੀਆ ਵਿੱਚ ਸੇਵਾ ਕਰ ਰਹੀ ਹੈ। ਖਾਲਸਾ ਏਡ ਨੇ ਸੰਸਾਰ ਭਰ ਵਿੱਚ ਤਬਾਹੀ, ਯੁੱਧ, ਤੇ ਹੋਰ ਦੁਖਦਾਈ ਘਟਨਾਵਾਂ ਦੇ ਪੀੜਤਾਂ ਨੂੰ ਰਾਹਤ ਮਦਦ ਮੁਹੱਈਆ ਕੀਤੀ ਹੈ।