ਲਵ ਮੈਰਿਜ ਕਰਵਾ ਹਾਈਕਰਟ ਪੁੱਜੇ ਮੁੰਡੇ ਦੀ ਖੁੱਲ੍ਹੀ ਪੋਲ ਜਦੋਂ…

ਲਵ ਮੈਰਿਜ ਕਰਵਾ ਹਾਈਕਰਟ ਪੁੱਜੇ ਮੁੰਡੇ ਦੀ ਖੁੱਲ੍ਹੀ ਪੋਲ ਜਦੋਂ…

ਪ੍ਰੇਮਿਕਾ ਨਾਲ ਘਰ ਵਾਲਿਆਂ ਦੀ ਮਰਜ਼ੀ ਖਿਲਾਫ ਵਿਆਹ ਕਰਵਾ ਕੇ ਜਦੋਂ ਇਕ ਮੁੰਡਾ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਰੱਖਿਆ ਲੈਣ ਪੁੱਜਿਆ ਤਾਂ ਉਸ ਦੀ ਸਾਰੀ ਪੋਲ ਖੁੱਲ੍ਹ ਗਈ ਕਿਉਂਕਿ ਉਕਤ ਮੁੰਡਾ ਨਾਬਾਲਗ ਸੀ, ਜਿਸ ਕਾਰਨ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

 

 

ਜਾਣਕਾਰੀ ਮੁਤਾਬਕ ਸੈਕਟਰ-25 ਵਾਸੀ ਅਜੇ ਅਤੇ ਉਸ ਦੀ ਪ੍ਰੇਮਾਕ ਨੇ 27 ਫਰਵਰੀ, 2018 ਨੂੰ ਪਰਿਵਾਰ ਵਾਲਿਆਂ ਦੀ ਮਰਜ਼ੀ ਖਿਲਾਫ ਪੰਚਕੂਲਾ ਦੇ ਇਕ ਮੰਦਰ ‘ਚ ਵਿਆਹ ਕਰਵਾਇਆ ਸੀ। ਦੋਹਾਂ ਨੇ ਹਾਈਕੋਰਟ ‘ਚੋਂ ਸੁਰੱਖਿਆ ਲੈਣ ਲਈ ਅਰਜ਼ੀ ਦਾਇਰ ਕੀਤੀ। ਹਾਈਕੋਰਟ ਨੇ ਸੈਕਟਰ-11 ‘ਚ ਤਾਇਨਾਤ ਸਬ ਇੰਸਪੈਕਟਰ ਨੂੰ

ਜਾਂਚ ਕਰਕੇ ਜਵਾਬ ਦੇਣ ਲਈ ਕਿਹਾ। ਅਰਜ਼ੀ ਦਾਇਰ ਕਰਦੇ ਹੋਏ ਲੜਕੇ ਨੇ ਲਰਨਿੰਗ ਲਾਈਸੈਂਸ ਬਤੌਰ ਉਮਰ ਦੇ ਸਬੂਤ ਦੇ ਤੌਰ ‘ਤੇ ਲਾਇਆ। ਪੁਲਸ ਨੇ ਜਦੋਂ ਲਾਈਸੈਂਸ ਚੈੱਕ ਕੀਤਾ ਤਾਂ ਵਿਆਹ ਦੇ ਸਮੇਂ ਉਸ ਦੀ ਉਮਰ 18 ਸਾਲ ਤੋਂ ਵੀ ਘੱਟ ਨਿਕਲੀ। ਪੁਲਸ ਦੇ ਜਵਾਬ ਦਾਖਲ ਕਰਨ ‘ਤੇ ਹਾਈਕੋਰਟ ਨੇ ਲੜਕੇ ਦੀ ਉਮਰ ਵਿਆਹ ਦੇ ਸਮੇਂ ਘੱਟ ਰਹਿਣ ‘ਤੇ ਉਸ ਨੂੰ ਦੋਸ਼ੀ ਦੱਸਦੇ ਹੋਏ ਪੁਲਸ ਨੂੰ ਉਸ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਪੁਲਸ ਨੇ ਉਕਤ ਲੜਕੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

error: Content is protected !!