ਅਮਰੀਕਾ ਦੇ ਕੈਲੇਫੋਰਨੀਆ ਵਿੱਚ ਅਜਿਹਾ ਹਾਦਸਾ ਹੋਇਆ, ਜਿਸ ਬਾਰੇ ਜਾਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਦੂਜੀ ਮੰਜ਼ਲ ਵਿੱਚ ਉੱਤੇ ਜਾ ਵੜੀ। ਇਹ ਕਾਰ ਹਾਦਸਾ ਇੰਨਾ ਦਰਦਨਾਕ ਸੀ ਕਿ ਇਸ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਇਸ ਨੂੰ ਓਰੇਂਜ ਕਾਉਂਟੀ ਫਾਇਰ ਅਥਾਰਿਟੀ ਨੇ ਸ਼ੇਅਰ ਕੀਤਾ।

ਖ਼ਬਰਾਂ ਮੁਤਾਬਕ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ ਪੰਜ ਵਜੇ ਇਹ ਐਕਸੀਡੈਂਟ ਹੋਇਆ। ਜਿਹੜੀ ਗੱਡੀ ਟਕਰਾਈ ਇਹ ਸਫ਼ੇਦ ਰੰਗ ਦੀ ਸਡਾਨ ਸੀ। ਜਦੋਂ ਸੁਰੱਖਿਆ ਕਰਮੀ ਉੱਥੇ ਪਹੁੰਚੇ ਤਾਂ ਕਾਰ ਦੂਜੀ ਮੰਜ਼ਲ ਉੱਤੇ ਲਟਕ ਰਹੀ ਸੀ।

ਕਰੇਨ ਦੀ ਮਦਦ ਨਾਲ ਕਾਰ ਨੂੰ ਬਿਲਡਿੰਗ ਤੋਂ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨਸ਼ੇ ਵਿੱਚ ਸੀ, ਜਿਸ ਨੂੰ ਹਾਦਸੇ  ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ। ਗ਼ਨੀਮਤ ਰਹੀ ਜਿਸ ਇਮਾਰਤ ਵਿੱਚ ਕਾਰ ਵੜੀ, ਉਹ ਆਫ਼ਿਸ ਸੀ ਜਿਹੜਾ ਹਾਦਸੇ ਸਮੇਂ ਬੰਦ ਸੀ।
Sikh Website Dedicated Website For Sikh In World