ਲੰਡਨ— ਮਰਦਮੁਸ਼ਮਾਰੀ ਕੰਟਰੋਲ ਨੂੰ ਲੈ ਕੇ ਹਰ ਦੇਸ਼ ‘ਚ ਵੱਖਰੇ ਕਾਨੂੰਨ ਹਨ। ਜਿਥੇ ਚੀਨ ਵਰਗੇ ਦੇਸ਼ ‘ਚ 2 ਤੋਂ ਜ਼ਿਆਦਾ ਬੱਚੇ ਪੈਦਾ ਕਰਨ ‘ਤੇ ਰੋਕ ਲੱਗੀ ਹੋਈ ਹੈ ਉਥੇ ਕੁਝ ਦੇਸ਼ਾਂ ਦੇ ਲੋਕ ਅਜਿਹੇ ਵੀ ਹਨ, ਜਿਨ੍ਹਾਂ ਲਈ ਇਸ ਸਭ ਦਾ ਕੋਈ ਖਾਸਾ ਮਹੱਤਵ ਨਹੀਂ ਹੈ।

ਪਰ ਜੇਕਰ ਤੁਸੀਂ ਬ੍ਰਿਟੇਨ ਦੇ ਇਸ ਪਰਿਵਾਰ ਬਾਰੇ ਸੁਣੋਗੇ ਤਾਂ ਤੁਸੀਂ ਹੈਰਾਨ ਰਹਿ ਜਾਵੋਗੇ। ਇਥੇ ਇਕ ਜੋੜਾ ਦੇ ਘਰ 20ਵੇਂ ਬੱਚੇ ਦਾ ਜਨਮ ਹੋਇਆ ਹੈ। ਬ੍ਰਿਟੇਨ ਦੇ ਨੋਇਲ ਤੇ ਸਯੂ ਇਹ ਅਜਿਹਾ ਜੋੜਾ ਹੈ, ਜੋ ਅਜੇ ਤੱਕ 20 ਬੱਚੇ ਪੈਦਾ ਕਰ ਚੁੱਕਿਆ ਹੈ।
ਇਸ ਜੋੜੇ ਫੈਮਿਲੀ ਦੇ ਨਾਂ ਬ੍ਰਿਟੇਡ ਦੀ ਸਭ ਤੋਂ ਵੱਡੀ ਫੈਮਿਲੀ ਦਾ ਰਿਕਾਰਡ ਦਰਜ ਹੈ। ਇਸ ਜੋੜੇ ਦਾ ਪਹਿਲਾ ਬੇਟਾ 27 ਸਾਲ ਦਾ ਹੈ ਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਘਰ ਇਕ ਨੰਨ੍ਹੇ ਮਹਿਮਾਨ ਦਾ ਸਵਾਗਤ ਕੀਤਾ ਹੈ। 20ਵੀਂ ਵਾਰ ਇਕ ਪਿਆਰੀ ਜਿਹੀ ਬੱਚੀ ਦੀ ਮਾਂ ਬਣਨ ਤੋਂ ਬਾਅਦ ਸਯੂ ਬਹੁਤ ਖੁੱਸ਼ ਹੈ।
Sikh Website Dedicated Website For Sikh In World
				