ਦੇਖਲੋ ਨਿਕੰਮੀ ਸਰਕਾਰ ਦੇ ਕੰਮ…..
ਰਾਵੀ ਨਦੀ ‘ਤੇ ਬਣਿਆ ਪੁਲ ਅੱਜ ਅਚਾਨਕ ਡਿੱਗ ਗਿਆ। ਇਸ ਦੁਰਘਟਨਾ ਵਿੱਚ ਕੁੱਲ 6 ਲੋਕ ਜ਼ਖ਼ਮੀ ਹੋਏ ਹਨ ਤੇ 3 ਵਾਹਨ ਵੀ ਪੁਲ ਦੇ ਡਿੱਗਣ ਕਾਰਨ ਨੁਕਸਾਨੇ ਗਏ ਹਨ।

ਚੰਬਾ ਤੋਂ ਤਕਰੀਬਨ 6 ਕਿਲੋਮੀਟਰ ਦੂਰ 2005 ਵਿੱਚ ਰਾਵੀ ਨਦੀ ‘ਚੇ ਬਣਿਆ ਇਹ ਪੁਲ ਅਚਾਨਕ ਡਿੱਗ ਗਿਆ। ਪੁਲ ‘ਤੇ ਪੈਦਲ ਚੱਲ ਰਹੇ 6 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਔਰਤ ਵੀ ਸ਼ਾਮਲ ਹੈ।ਪੁਲ ਟੁੱਟਣ ਦੇ ਕਾਰਨਾਂ ਦਾ ਹਾਲੇ ਕੁਝ ਪਤਾ ਨਹੀਂ ਲੱਗਾ ਹੈ। 
ਚੰਬਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਕਾਰ, ਇੱਕ ਇੱਟਾਂ ਨਾਲ ਭਰਿਆ ਟਰੱਕ ਤੇ ਇੱਕ ਮੋਟਰਸਾਈਕਲ ਤੋਂ ਇਲਾਵਾ ਕੁਝ ਪੈਦਲ ਚੱਲਣ ਵਾਲੇ ਇਸ ਪੁਲ ਦੀ ਲਪੇਟ ਵਿੱਚ ਆਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਚੰਬਾ ਵਿੱਚ ਭਰਤੀ ਕੀਤਾ ਹੈ।
Sikh Website Dedicated Website For Sikh In World