ਰਾਮ ਰਹੀਮ ਨੂੰ ਬਲਾਤਕਾਰ ਦੇ ਕੇਸ ‘ਚ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਸਿਰਸਾ ‘ਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ। ਕੇਸ ਦੀਆਂ ਜੜ੍ਹਾਂ ਤੱਕ ਪਹੁੰਚਣ ਲਈ ਤਲਾਸ਼ੀ ਅਭਿਆਨ ਦੌਰਾਨ ਵੀਡੀਓਗ੍ਰਾਫ਼ੀ ਕੀਤੀ ਗਈ।
ਇਸ ਵੀਡੀਓਗ੍ਰਾਫੀ ਦੇ ਸਬੰਧ ‘ਚ ਰਾਮ ਰਹੀਮ ਤੇ ਹਨਪ੍ਰੀਤ ਦੀ ਪੈਰਵੀ ਕਰਨ ਵਾਲੇ ਵਕੀਲ ਐਸਕੇ ਗਰਗ ਨਿਰਵਾਨਾ ਨੇ ਹਾਈਕੋਰਟ ਨੂੰ ਵੀਡੀਓਗ੍ਰਾਫੀ ਨੂੰ ਜਨਤਕ ਨਾ ਕਰਨ ਦੀ ਅਪੀਲ ਕੀਤੀ ਹੈ।
ਨਿਰਾਵਾਣਾ ਨੇ ਕਿਹਾ ਹੈ ਕਿ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਤੇ ਹਨੀਪ੍ਰੀਤ ਦੇ ਗ੍ਰਿਫ਼ਤਾਰ ਹੋਣ ਦੇ ਸਮੇਂ ਤੱਕ ਦੋਵਾਂ ਖਿਲਾਫ਼ ਗਲਤ ਅਫਵਾਹਾਂ ਫੈਲੀਆਂ ਸਨ।
ਅਜਿਹੇ ‘ਚ ਵੀਡੀਓ ਜਨਤਕ ਕਰਨਾ ਸਹੀ ਨਹੀਂ ਹੋਵੇਗਾ ਤੇ ਵੀਡੀਓ ਦਾ ਗਲਤ ਉਪਯੋਗ ਵੀ ਹੋ ਸਕਦਾ ਹੈ। ਵਕੀਲ ਨੇ ਦੱਸਿਆ ਕਿ ਹਨੀਪ੍ਰੀਤ ਜ਼ਮਾਨਤ ਲਈ ਹਾਈਕੋਰਟ ਤੱਕ ਪਹੁੰਚ ਕਰਨ ਦੇ ਵਿਚਾਰ ‘ਚ ਨਹੀਂ ਹੈ। ਉਹ ਪੁਲਿਸ ਵੱਲੋਂ ਕੋਰਟ ‘ਤੇ ਦਾਇਰ ਕੀਤੇ ਜਾਣ ਵਾਲੇ ਚਲਾਨ ਦਾ ਇੰਤਜ਼ਾਰ ਕਰੇਗੀ।