ਹੁਣ ਤਾਂ ਹਰ ਰੋਜ ਹੀ ਨਵੇਂ ਨਵੇਂ ਕਲਾਕਾਰਾਂ ਦੇ ਗਾਣੇ ਆਉਂਦੇ ਰਹਿੰਦੇ ਨੇ । ਇਹ ਗਾਣੇ ਸੁਣਨ ਨੂੰ ਵੀ ਵਧੀਆ ਲੱਗਦੇ ਨੇ ਪਰ ਜਦੋਂ ਹਿੱਟ ਗੀਤ ਵਾਲਾ ਕਲਾਕਾਰ ਲਾਈਵ ਕਿਸੇ ਸ਼ੋਅ ਤੇ ਗਾਉਂਦਾ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਕਲਾਕਾਰ ਤਾਂ ਸਿਰਫ ਸਟੂਡੀਓ ਚ ਹੀ ਲਲਕਾਰੇ ਮਾਰ ਸਕਦਾ ਹੈ । ਕੁੱਛ ਕਲਾਕਾਰ ਇਹੋ ਜਿਹੇ ਵੀ ਹਨ ਜਿਹੜੇ ਕਿ ਆਪਣੀ ਕਲਾ ਦੇ ਸਿਰ ਤੇ ਆਪਣੇ ਫੈਨਸ ਦੇ ਦਿਲਾਂ ਤੇ ਰਾਜ ਕਰ ਰਹੇ ਹਨ । ਇਹਨਾਂ ਕਲਾਕਾਰਾਂ ਵਿੱਚ ਇੱਕ ਨਾਮ ਰਣਜੀਤ ਬਾਵੇ ਦਾ ਵੀ ਹੈ । ਅਸੀਂ ਅੱਜ ਗੱਲ੍ਹ ਕਰ ਰਹੇ ਹਾਂ ਗੁਰਦਸਪੂਰ ਨੇੜੇ ਪਿੰਡ ਵਡਾਲਾ ਗ੍ਰੰਥੀਆਂ ਦੇ ਜੰਮਪਲ ਰਣਜੀਤ ਬਾਵੇ ਦੀ।ਪਿਛਲੇ ਦਿਨਾਂ ਵਿੱਚ ਇੱਕ ਫ਼ੈਨ ਨੇ ਜਖਮੀ ਹਾਲਤ ਵਿੱਚ ਇੱਕ ਵੀਡੀਓ ਫੇਸਬੁੱਕ ਤੇ ਪਾਈ ਸੀ ਇਹ ਵੀਡੀਓ ਸ਼ੇਅਰ ਹੁੰਦੀ -ਹੁੰਦੀ ਰਣਜੀਤ ਬਾਵੇ ਤੱਕ ਪਹੁੰਚ ਗਈ । ਅੱਗੇ ਗੱਲ੍ਹ ਕਰਨ ਤੋਂ ਪਹਿਲਾਂ ਦੇਖੋ ਕੀ ਕਿਹਾ ਸੀ ਵੀਡੀਓ ਵਿੱਚ ?
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਰਣਜੀਤ ਬਾਵਾ ਨੇ ਆਪਣੇ ਇਸ ਫ਼ੈਨ ਨੂੰ ਮਿਲਣ ਦਾ ਫੈਂਸਲਾ ਕੀਤਾ ਤੇ ਉਹ ਪਤਾ ਕਰਕੇ ਪਟਿਆਲਾ ਦੇ ਰਜਿੰਦਰਾ ਅਸਪਤਾਲ ਚ ਆ ਪਹੁੰਚੇ । ਰਣਜੀਤ ਬਾਵਾ ਨੇ ਆਪਣੇ ਫ਼ੈਨ ਦੀ ਉਹਨਾਂ ਨਾਲ ਮਿਲਣ ਦੀ ਇੱਛਾ ਪੂਰੀ ਕਰਕੇ ਸਾਰਿਆਂ ਦਾ ਦਿੱਲ ਇੱਕ ਵਾਰ ਫੇਰ ਜਿੱਤ ਲਿਆ । ਦੇਖੋ ਕੀ ਹੋਇਆ ਹਸਪਤਾਲ ਚ-
ਥੋੜ੍ਹੇ ਸਮੇਂ ਵਿੱਚ ਹੀ ਪੰਜਾਬੀ ਸੰਗੀਤ ਜਗਤ ਵਿੱਚ ਚੰਗੀ ਪਛਾਣ ਕਾਇਮ ਕਰਨ ਵਾਲਾ ਖ਼ੁਸ਼ਕਿਸਮਤ ਗਾਇਕ ਹੈ ਰਣਜੀਤ ਬਾਵਾ। ਰਣਜੀਤ ਬਾਵਾ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ 15 ਫਰਵਰੀ 1989 ਨੂੰ ਪਿਤਾ ਮਰਹੂਮ ਸ੍ਰੀ ਗੱਜਣ ਸਿੰਘ ਬਾਜਵਾ ਦੇ ਘਰ ਮਾਤਾ ਗੁਰਮੀਤ ਕੌਰ ਦੀ ਕੁੱਖੋਂ ਹੋਇਆ। ਰਣਜੀਤ ਨੂੰ ਬਚਪਨ ਤੋਂ ਹੀ ਗਾਇਕੀ ਅਤੇ ਭੰਗੜੇ ਦਾ ਬਹੁਤ ਸ਼ੌਕ ਸੀ। ਇਸ ਤਰ੍ਹਾਂ ਸਕੂਲੀ ਸਮਾਗਮਾਂ ਵਿੱਚ ਭਾਗ ਲੈਂਦੇ ਹੋਏ ਉਸ ਨੇ ਆਪਣੀ ਕਲਾ ਦੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ਸਮਾਗਮਾਂ ਦੌਰਾਨ ਰਣਜੀਤ ਅਕਸਰ ‘ਬੋਲ ਮਿੱਟੀ ਦਿਆ ਬਾਵਿਆ’ ਗੀਤ ਗਾਉਂਦਾ ਸੀ ਅਤੇ ਸ਼ਾਨਦਾਰ ਪੇਸ਼ਕਾਰੀ ਸਦਕਾ ਹਰ ਸੁਣਨ ਵਾਲੇ ਨੂੰ ਕੀਲ ਕੇ ਰੱਖ ਲੈਂਦਾ ਸੀ, ਜਿਸ ਤੋਂ ਲੋਕਾਂ ਨੇ ਉਸ ਦੇ ਰਣਜੀਤ ਨਾਂ ਨਾਲ ਬਾਵਾ ਜੋੜ ਦਿੱਤਾ।