ਮੌਤ ਸਾਮਨੇ ਹੈ ਕਯਾ ਖੂਬ ਨਜ਼ਾਰਾ ਹੈ”-ਤੇ ਹੱਸਦਿਆਂ ਹੋਇਆਂ ਫਾਂਸੀ ਚੜ ਗਿਆ ਇਹ ਨੌਜਵਾਨ !!

ਇਹ ਹੈ ਹਮਜ਼ਾ ਬੇਂਦੇਲਾਦਜ਼,1 ਜਨਵਰੀ 1988 ਨੂੰ ਜਨਮਿਆ ਸੀ ਇਹ 27 ਸਾਲ ਦਾ ਮੁਸਲਮ ਨੌਜਵਾਨ ਜੋ ਸੰਸਾਰ ਦਾ ਮੋਸਟ ਵਾਟੇਡ 1 ਨੰਬਰ ਹੈਕਰ ਸੀ। ਜਿਸਨੇ spy eye ਨਾਮ ਦਾ ਹੈਕਿਗ ਸੌਫਟਵੇਅਰ ਬਣਾਇਆ ਤੇ ਸੰਸਾਰ ਦੀਆਂ 217 ਸਭ ਤੋ ਵੱਡਿਆ ਬੈਂਕਾਂ ਚੋ 4000 ਮਿਲੀਅਨ ਅਮਰੀਕੀ ਡਾਲਰ ( 10 ਲੱਖ ਇਕ ਮਿਲੀਅਨ) ਲੁੱਟ ਲਏ ਜਿਸਦਾ ਅਮਰੀਕੀ ਮੁੱਲ ਸੀ 4,00,00,00,00,0004 ਖਰਬ ਰੁਪਏ ਜੋ ਉਸਨੇ ਸਾਰੇ ਦੇ ਸਾਰੇ ਅਫਰੀਕਾ ਦੇ ਗਰੀਬ ਲੋਕ ਵਿਚ ਤੇ ਫਿਲਿਸਤਿਨ ਦੇ ਜੰਗ ਚ ਉਜੜੇ ਲੋਕਾਂ ਵਿਚ ਵੰਡ ਦਿੱਤੇ।ਤੁਹਾਨੂੰ ਸ਼ਾਇਦ ਇਹ ਜਾਣ ਕੇ ਯਕੀਨ ਨਹੀਂ ਆਵੇਗਾ ਕਿ ਇਸ ਸ਼ਖਸ ਨੇ ਇੰਟਰਪੋਲ ਤੇ ਐੱਫ. ਬੀ. ਆਈ. ਨੂੰ 3 ਸਾਲਾਂ ਤੱਕ ਚੱਕਰਾਂ ‘ਚ ਪਾਈ ਰੱਖਿਆ।ਹਮਜ਼ਾ ਇਕ ਅਲਜ਼ੀਰੀਅਨ ਹੈਰਕ ਹੈ ਤੇ ਆਪਣੇ ਕੋਡ ਨੇਮ ਬੀ. ਐਕਸ. 1 ਤੋਂ ਜਾਣਿਆ ਜਾਂਦਾ ਹੈ। ਇਸ ਸ਼ਖਸ ਨੇ ਇਕ ਕੰਪਿਊਟਰ ਵਾਇਰਸ ਦਾ ਨਿਰਮਾਣ ਕੀਤਾ, ਜਿਸ ਦਾ ਨਾਂ ਇਸ ਨੇ ਰੱਖਿਆ (ਸਕਾਈ ਆਈ)। ਇਹ ਵਾਇਰਸ ਇਸ ਵੱਲੋਂ ਆਪਣੇ ਰੂਸੀ ਸਾਥੀ ਐਲਿਕਜ਼ੈਂਡਰ ਐੰਡ੍ਰੀਵਿਚ ਪੈਨਨ, ਜੋ ਗ੍ਰਿਬੋਡਮੋਨ ਨਾਂ ਤੋਂ ਮਸ਼ਹੂਰ ਹੈ, ਨਾਲ ਮਿਲ ਕੇ ਬਣਾਇਆ ਗਿਆ।
ਦੁਨਿਆ ਦਾ ਇਹ ਨੰਬਰ 1 ਹੈਕਰ ਥਾਈਲੈਂਡ ਵਿੱਚ ਗਿਰਫਤਾਰ ਕਰ ਲਿਆ ਗਿਆ ਤੇ ਕੁਝ ਸਰੋਤਾਂ ਮੁਤਾਬਿਕ ਚੌਂਕ ਚ ਕਰੈਨ ਨਾਲ ਖੁੱਲੇ ਬਾਜਾਰ ਚ ਲਮਕਾ ਕੇ ਫਾਂਸੀ ਦੇ ਕੇ ਕਤਲ ਕਰ ਦਿੱਤਾ ਗਿਆ ਪਰ ਇਹ ਦਲੇਰ ਨੌਜਵਾਨ ਹਸਦੇ ਹੋਏ ਮਾਣ ਨਾਲ ਫਾਂਸੀ ਤੇ ਚੜਿਆ।ਇਸ ਨੂੰ ਕਦੋਂ ਫੜਿਆ ਗਿਆ ਤੇ ਕਦੋਂ ਫਾਂਸੀ ‘ਤੇ ਚੜਾਇਆ ਗਿਆ, ਇਸ ਦਾ ਵੇਰਵਾ ਨਹੀਂ ਮਿਲ ਸਕਿਆ ।ਇਸ ਵਾਇਰਸ ਨਾਲ ਹਮਜ਼ਾ ਨੇ 2 ਕਰੋੜ ਡਾਲਰ (ਲਗਭਗ 1 ਅਰਬ 33 ਕਰੋੜ ਰੁਪਏ) ਚੋਰੀ ਕੀਤੇ। ਇਸ ਲਈ ਉਸ ਨੇ ਅਮਰੀਕਾ ਤੇ ਯੂਰਪ ਦੀਆਂ ਫਾਈਨੈਂਸ਼ੀਅਲ ਇੰਸਟੀਚਿਊਟਾਂ ਨੂੰ ਚੁਣਿਆ ਸੀ। ਸਕਾਈ ਆਈ ਵਾਇਰਸ ਨੇ ਕਰੋੜਾਂ ਦੀ ਗਿਣਤੀ ‘ਚ ਕੰਪਿਊਟਰਜ਼ ਨੂੰ ਸ਼ਿਕਾਰ ਬਣਾਇਆ, ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਗਿਣਤੀ ਅਮਰੀਕਾ (ਯੂਨਾਈਟਿਡ ਸਟੇਟ) ਦੀ ਹੈ। ਹਮਜ਼ਾ ਦਾ ਇਹ ਵਾਇਰਸ ਬਣਾਉਣ ਦਾ ਮਕਸਦ ਵਾਇਰਸ ਨਾਲ ਇਨਫੈਕਟਿਡ ਕੰਪਿਊਟਰਾਂ ‘ਚੋਂ ਬੈਂਕਿੰਗ ਫਾਈਲਾਂ ਨੂੰ ਹੈਕ ਕਰਨ ਦੇ ਨਾਲ-ਨਾਲ ਇਜ਼ਰਾਈਲੀ ਸਰਕਾਰ ਦੀ ਵੈੱਬਸਾਈਟ ਨੂੰ ਹੈਕ ਕਰਨਾ ਸੀ।ਗਿਰਫਤਾਰੀ ਤੋਂ ਪਹਿਲਾਂ ਹਮਜ਼ਾ ਐਫ. ਬੀ. ਆਈ. ਦੀ ਟਾਪ 10 ਮੋਸਟ ਵਾਂਟੇਡ ਦੀ ਲਿਸਟ ‘ਚ ਵੀ ਰਹਿ ਚੁੱਕਾ ਹੈ।ਹਮਜ਼ਾ ਦੀ ਗਿਰਫਤਾਰੀ ਉਸ ਸਮੇਂ ਹੋਈ ਜਦੋਂ 6 ਜਨਵਰੀ 2013 ਨੂੰ ਉਹ ਮਲੇਸ਼ੀਆ ਤੋਂ ਈਜਿਪਟ ਜਾ ਰਿਹਾ ਸੀ। ਉਸ ਥਾਈਲੈਂਡ, ਬੈਂਕਾਕ ‘ਚ ਰੁਕਿਆ ਹੋਇਆ ਸੀ। ਹਮਜ਼ਾ ਨੂੰ ਜਦੋਂ ਗਿਰਫਤਾਰ ਕੀਤਾ ਗਿਆ ਤਾਂ ਉਹ ਬੁਹਤ ਹੀ ਆਰਾਮ ਨਾਲ ਮੁਸਕੁਰਾਉਂਦੇ ਹੋਏ ਪੁਲਸ ਨਾਲ ਜਾ ਰਿਹਾ ਸੀ। ਇਸ ਕਰਕੇ ਹਮਜ਼ਾ ਨੂੰ ਇਕ ਨਾਂ ‘ਹੈਕਰ ਸਮਾਈਲਿੰਗ’ ਵੀ ਮਿਲਿਆ। ਗਿਰਫਤਾਰ ਹੋਣ ਤੋਂ 3 ਮਹੀਨੇ ਬਾਅਦ ਮਈ 2013 ‘ਚ ਇਸ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਤੇ ਦੋਸ਼ੀ ਪਾਏ ਜਾਣ ‘ਤੇ 30 ਸਾਲ ਦੀ ਸਖਤ ਸਜ਼ਾ ਦੇ ਨਾਲ ਨਾਲ 4 ਮਿਲੀਅਨ ਡਾਲਰ ਦਾ ਜੁਰਮਾਨਾ ਵੀ ਹੋਇਆ। ਅਫਵਾਹਾਂ ਹਨ ਕਿ ਹਮਜ਼ਾ ਨੂੰ ਫਾਂਸੀ ਦੇ ਦਿੱਤੀ ਗਈ ਹੈ, ਇਸ ਸਿਰਫ ਅਲਜ਼ੀਰੀਆਈ ਨੈਟਵਰ ‘ਤੇ ਨੌਜਵਾਨ ਹੈਕਰਾਂ ‘ਚ ਮੌਤ ਦੀ ਸਜ਼ਾ ਦਾ ਡਰ ਪੈਦਾ ਕਰਨ ਲਈ ਕਿਤਾ ਗਿਆ।

error: Content is protected !!