ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਲੋਕਾਂ ਦੀ ਨਜ਼ਰ ਵਿੱਚ ਤਾਂ ਸਾਬਕਾ ਬਣ ਗਿਆ ਸੀ ਪਰ ਆਪਣੇ ਆਪ ਨੂੰ ਅੱਜ ਵੀ ਓਨਾ ਹੀ ਬਲਵਾਨ ਸਮਝਦਾ ਸੀ, ਜਿੰਨਾ ਪ੍ਰਕਾਸ਼ ਸਿੰਘ ਬਾਦਲ ਦੀ ਵਜ਼ਾਰਤ ਵਿੱਚ ਰਹਿ ਕੇ ਆਪਣੇ ਆਪ ਨੂੰ ਸਮਝਦਾ ਸੀ। ਇਸ ਗੱਲ ਦਾ ਅੰਦਾਜ਼ਾ ਬਲਾਤਕਾਰ ਪੀੜਤਾ ਵੱਲੋਂ ਪੁਲਿਸ ਨੂੰ ਜਾਂਚ ਦੌਰਾਨ ਦੱਸੇ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਪੀੜਤਾ ਮੁਤਾਬਕ ਉਸ ਨੇ ਕੇਸ ਦਰਜ ਕਰਵਾਉਣ ਤੋਂ ਸਿਰਫ਼ 12 ਦਿਨ ਪਹਿਲਾਂ ਲੰਗਾਹ ਨੂੰ ਉਸ ਦੀਆਂ ਵਧੀਕੀਆਂ ਤੋਂ ਵਰਜਿਆ ਸੀ।ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਥੋੋੜ੍ਹੇ ਸਮੇਂਂ ਤੋ ਲੰਗਾਹ ਦੀ ਧੱਕੇਸ਼ਾਹੀ ਕਾਫੀ ਵਧ ਗਈ ਸੀ, ਇਸ ਲਈ ਉਸ ਨੇ ਉਸ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਉਹ ਅਜਿਹਾ ਕਰਨ ਤੋਂ ਗੁਰੇਜ਼ ਕਰੇ। ਜਦ ਉਹ ਨਾ ਹਟਿਆ ਤਾਂ ਉਸ ਨੇ ਇੱਕ ਵੀਡੀਓ ਬਣਾਈ ਤੇ ਲੰਗਾਹ ਨੂੰ ਵੀ ਭੇਜ ਦਿੱਤੀ। ਲੰਗਾਹ ਨੇ ਇਸ ਦੀ ਵੀ ਕੋਈ ਪਰਵਾਹ ਨਾ ਕੀਤੀ ਤੇ ਉਸ ਨੂੰ ਕਿਹਾ ਕਿ ਜੋ ਕਰਨਾ ਹੈ ਕਰ ਲਵੇ। ਪੀੜਤਾ ਦੇ ਪੁਲਿਸ ਨੂੰ ਦੱਸੇ ਮੁਤਾਬਕ ਲੰਗਾਹ ਨੇ ਉਸ ਨੂੰ ਇਹ ਵੀ ਕਿਹਾ ਕਿ ਉਸ ਦੀ ਪਹੁੰਚ ਬਹੁਤ ਉੱਪਰ ਤਕ ਹੈ, ਉਹ ਸਭ ਸਾਂਭ ਲਵੇਗਾ। ਲੰਗਾਹ ਦੇ ਇਸ ਵਤੀਰੇ ਤੋਂ ਦੁਖੀ ਹੋ ਕੇ ਪੀੜਤਾ ਨੇ ਕੇਸ ਦਰਜ ਕਰਵਾਇਆ ਦਿੱਤਾ ਤੇ ਪੁਲਿਸ ਨੂੰ ਉਸ ਨਾਲ ਵਾਪਰੀ ਘਟਨਾ ਦੀ ਸਬੂਤ ਵਜੋਂ ਵੀਡੀਓ ਵੀ ਸੌਂਪ ਦਿੱਤੀ। ਉਸ ਦਿਨ ਤੋਂ ਪੁਲਿਸ ਦੇ ਤੇ ਗ੍ਰਿਫਤਾਰੀ ਦੇ ਡਰ ਤੋਂ ਲੰਗਾਹ ਫਰਾਰ ਹੈ। ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਬੀਤੇ ਕੱਲ੍ਹ ਆਤਮ ਸਮਰਪਣ ਨਹੀਂ ਕੀਤਾ। ਸੂਤਰਾਂ ਵੱਲੋਂ ਜਾਣਕਾਰੀ ਮਿਲੀ ਸੀ ਕਿ ਗੁਰਦਾਸਪੁਰ ਪੁਲਿਸ ਨੇ ਬੀਤੀ ਰਾਤ ਲੰਗਾਹ ਦੇ ਘਰ ਛਾਪੇਮਾਰੀ ਕੀਤੀ ਸੀ, ਪਰ ਲੰਗਾਹ ਨੂੰ ਗ੍ਰਿਫ਼ਤਾਰ ਕਰਨ ਤੋਂ ਨਾਕਾਮ ਰਹੀ।
 ਬੀਤੀ ਦਿਨੀਂ ਲੰਗਾਹ ਨੇ ਐਸ.ਜੀ.ਪੀ.ਸੀ. ਤੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਸ ਨੇ ਆਪਣੇ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਸ਼ਨੀਵਾਰ ਨੂੰ ਅਦਾਲਤ ਵਿੱਚ ਸਮਰਪਣ ਕਰਨ ਦੀ ਗੱਲ ਵੀ ਕਹੀ ਸੀ। ਬੀਤੇ ਦਿਨੀਂ ਮਹਿਲਾ ਪੁਲਿਸ ਕਾਂਸਟੇਬਲ ਵੱਲੋਂ ਲੰਗਾਹ ‘ਤੇ ਨੌਕਰੀ ਤੇ ਡਰਾ ਧਮਕਾ ਕੇ ਪਿਛਲੇ 8 ਸਾਲਾਂ ਤੋਂ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਹਨ। ਗੁਰਦਾਸਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2008 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ।
 ਤਰਸ ਦੇ ਆਧਾਰ ‘ਤੇ ਆਪਣੇ ਪਤੀ ਵਾਲੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਮੰਤਵ ਨਾਲ ਪੀੜਤਾ ਆਪਣੇ ਇਲਾਕੇ ਦੇ ਤਤਕਾਲੀ ਮੰਤਰੀ ਨੂੰ ਸਾਲ 2009 ਵਿੱਚ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮਿਲੀ ਸੀ।ਪੀੜਤਾ ਦੀ ਸ਼ਿਕਾਇਤ ਮੁਤਾਬਕ ਨੌਕਰੀ ਦੀ ਜ਼ਰੂਰਤ ਕਾਰਨ ਤੇ ਮੰਤਰੀ ਦੇ ਅਸਰ ਰਸੂਖ਼ ਕਾਰਨ ਉਹ ਬੇਵੱਸ ਹੋ ਗਈ ਤੇ ਮੰਤਰੀ ਨੇ 2009 ਤੋਂ ਹੀ ਉਸ ਬਹੁਤ ਵਾਰ ਨਾਲ ਬਲਾਤਕਾਰ ਕਰਦਾ ਆ ਰਿਹਾ ਸੀ

Sikh Website Dedicated Website For Sikh In World