ਜਵਾਕਾ ਵਾਂਗ ਮਾਸੂਮ ਤੇ ਮਿੱਠੀ ਆਵਾਜ ਨਾਲ ਹੱਥ ਅੱਗੇ ਨੂੰ ਕੱਢ ਕੇ ਇਕ ਬਜੁਰਗ ਔਰਤ ਨੇ ਬੱਸ ਚ ਸਫਰ ਕਰਨ ਲਈ 100 ਰੁਪੈ ਮੇਰੇ ਤੋ ਮੰਗੇ ਹੀ ਸੀ, ਮੈਂ ਔਖੀ ਆਵਾਜ ਨਾਲ “ਮਾਤਾ ਮਾਫ ਕਰ ਅੱਗੇ ਜਾ” ਕਹਿ ਕੇ ਪਿੱਛੇ ਨੂੰ ਪੈਰ ਪੁਟ ਕੇ ਖੜ੍ਹ ਗਿਆ।
“ਰੱਬ ਤੇਰਾ ਭਲਾ ਕਰੇ” ਆਖ ਕੇ ਬੁੱਢੀ ਔਰਤ ਇੱਕ ਥੜ੍ਹੇ ਜਹੇ ਤੇ ਬੈਠ ਗਈ, ਮੈਂ ਵੀ ਬੱਸ ਦੀ ਉਡੀਕ ਚ ਉਸਤੋ ਥੋੜਾ ਦੂਰ ਹੋ ਕੇ ਬੈਠ ਗਿਆ।
ਕੁਝ ਦੇਰ ਬਾਅਦ ਮੇਰਾ ਧਿਆਨ ਪਿਆ ਤੇ ਦੇਖਿਆ ਉਸਦੀਆਂ ਅੱਖਾਂ ਚ ਹੰਜੂ ਝੁਰੜੀਆਂ ਪਏ ਚੇਹਰੇ ਤੇ ਇੰਜ ਵੱਗ ਰਹੇ ਸੀ ਜਿਵੇਂ ਕੋਈ ਤਪਦੀ ਧੁੱਪ ਚ ਨੰਗੇ ਪੈਰੀ ਐਦੇਰ ਉਧਰ ਭੱਜਦਾ ਛਾ ਚ ਜਾ ਰੁਕਦਾ।
ਲੰਬਾ ਜੇਹਾ ਹੋਕਾ ਦੇ ਕੇ ਓਹ ਫੇਰ ਖੜ੍ਹੀ ਹੋਈ ਤੇ ਮੇਰੇ ਕੋਲ ਖੜ੍ਹੇ 5-10 ਜਾਨਇਆ ਕੋਲ ਗਈ ਤੇ ਅਗੇਓ ਓਹੀ ਮੇਰੇ ਵਾਲਾ ਜਵਾਬ ਸੁਣ ਓਹੀ ਜਗਾ ਤੇ ਜਾ ਬੈਠ ਗਈ… ਪਰ ਹੁਣ ਨਾ ਓਹ ਰੋ ਰਹੀ ਸੀ ਨਾ ਖੁਸ਼ ਸੀ।
ਮੇਰਾ ਦਿਲ ਭਰਿਆ ਤੇ ਮੈਂ 10 ਰੁਪਏ ਦਾ ਨੋਟ ਕੱਢ ਕੇ ਉਸਦੀ ਤਲੀ ਤੇ ਧਰ ਪਿੱਛੇ ਮੁੜਿਆ ਤੇ ਓਹ ਬੋਲੀ ਬੇਟਾ ਮੈਨੂੰ 100 ਰੁਪਏ ਚਾਹੀਦੇ।
ਮੈਂ ਪੁੱਛਿਆ ਕਉ ਬੇਬੇ ਕੀ ਗਲ ਹੋ ਗਈ ਤੂੰ ਸਭ ਤੋਂ 100-100 ਰੁਪੲੇ ਮੰਗੀ ਜਾਨੀ ਐਂ।
ਅੱਗੇਓ ਜਵਾਬ ਆਇਆ “ਪੁੱਤ.. ਮੇਰਾ ਘਰਵਾਲਾ ਨਾਲ ਦੇ ਆਸ਼ਰਮ ਵਿਚ ਐ, ਮਹੀਨੇ ਕੂ ਬਾਅਦ ਚਲੀ ਸੀ ਮਿਲਣ ਸੋਚਿਆ ਉਸ ਲਈ ਫਲ ਈ ਲਈ ਜਾਵਾ”
ਇਹ ਸੁਣ ਮੈਨੂੰ ਇੰਜ ਝਟਕਾ ਲੱਗਾ ਕਿਵੇਂ ਪੈਰਾ ਥਲੋ ਜਮੀਨ ਹੀ ਨਿਕਲ ਗਈ ਹੋਏ। ਤੇ ਉਸਨੇ ਹੋਰ ਦਸਿਆ ਮੇਰਾ ਘਰਵਾਲਾ ਬੀਮਾਰ ਰਹਿੰਦਾ ਸੀ। ਇਸ ਕਰਕੇ ਮੇਰਾ ਪੁੱਤਰ ਉਸਨੂੰ ਆਸ਼ਰਮ ਵਿੱਚ ਛੱਡ ਆਇਆ, ਮੈਂ ਹਲੇ ਤੁਰ ਫਿਰ ਲੈਨੀ ਅਾ , ਘਰਦੇ ਕੰਮ ਕਰਨ ਲਈ ਮੈਨੂੰ ਹਲੇ ਤਕ ਘਰੇ ਰੱਖਿਆ ਹੋਇਆ, ਹੁਣ ਚੋਰੀ ਮਿਲਣ ਚਲੀ ਸੀ ਉਸਨੂੰ,ਸੋਚਿਆ ਕੁਝ ਖਾਣ ਲਈ ਲੈ ਜਾਊ।
ਜਦ ਮੇਰਾ ਸਰੀਰ ਕੰਮ ਕਰਨੋ ਬੰਦ ਕੀਤਾ ਤਾਂ ਆਪਣੇ ਘਰਵਾਲੇ ਨਾਲ ਰਹਿਣ ਨੂੰ ਖੁੱਲਾ ਸਮਾ ਮਿਲ ਜਾਣਾ।
ਮੇਰੀਆ ਅੱਖਾ ਚ ਹੰਜੂ ਸੀ ਤੇ ਜੁਬਾਨ ਚ ਕੁਝ ਨਹੀਂ, ਘੁੱਟ ਕੇ ਗਲ ਨਾਲ ਲਾ ਕੇ ਮਾਫੀ ਮੰਗੀ, 500 ਰੁਪੲੇ ਦਿੱਤੇ ਅਤੇ ਆਸ਼ਰਮ ਉਸਦੇ ਘਰਵਾਲੇ ਨੂੰ ਮਿਲ ਕੇ ਆਇਆ।
ਹੁਣ ਅਕਸਰ ਉੱਥੇ ਓਹਨਾ ਨੂੰ ਮਿਲਣ ਚਲੇ ਜਾਈਏ ਦਾ।
Story_by_Kamal_Sappra