ਬਿਜਲੀ ਮੁਫਤ ਲੈਣ ਵਾਲੇ ਹੋ ਜਾਣ ਸਾਵਧਾਨ …..
200 ਯੂਨਿਟ ਮੁਫਤ ਬਿਜਲੀ ਲੈਣ ਵਾਲੇ ਹੋ ਜਾਣ ਸਾਵਧਾਨ, ਪਾਵਰਕਾਮ ਲੈਣ ਜਾ ਰਹੀ ਹੈ ਇਹ ਫੈਸਲਾ!: ਪਿਛੜੇ ਵਰਗ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਭਲਾਈ ਸਕੀਮਾਂ ‘ਚ 200 ਯੂਨਿਟ/ਮਹੀਨਾ ਮੁਫਤ ਬਿਜਲੀ ਵੀ ਸ਼ਾਮਿਲ ਹੈ। ਇਹ ਸਕੀਮ ਆਰਥਿਕ ਰੂਪ ਤੋਂ ਕਮਜ਼ੋਰ ਸ਼੍ਰੇਣੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਦੀ ਹੈ।
ਸਰਕਾਰ ਵੱੱਲੋਂ ਇਹ ਸਕੀਮ ਲੋੜਵੰਦਾਂ ਲਈ ਸ਼ੁਰੂ ਕੀਤੀ ਗਈ ਸੀ, ਪਰ ਹੁਣ ਇਹ ਪਤਾ ਲੱਗ ਰਿਹਾ ਹੈ ਕਿ ਇਸ ਸਕੀਮ ਦਾ ਫਾਇਦਾ ਆਰਥਿਕ ਪੱਖੋਂ ਠੀਕ ਲੋਕ ਵੀ ਚੁੱਕ ਰਹੇ ਹਨ।
200 ਯੂਨਿਟ/ਮਹੀਨਾ ਦੇ ਹਿਸਾਬ ਨਾਲ ਬਿਜਲੀ ਖਪਤ ਲਗਾ ਕੇ ਦੇਖੀਏ ਤਾਂ ਪ੍ਰਤੀ ਸਾਲ 2400 ਯੂਨਿਟ ਬਿਜਲੀ ਖਪਤ ਬਣਦੀ ਹੈ, ਪਰ ਕੁਝ ਸਹਿੰਦੇ ਪਰਿਵਾਰ ਇਹਨਾਂ ਯੂਨਿਟਾਂ ਦੇ ਸਿਰ ‘ਤੇ ਏਸੀ ਤੱਕ ਚਲਾ ਰਹੇ ਹਨ ਅਤੇ ਇਹ ਯੂਨਿਟ 2400 ਤੋਂ ਵੀ ਕਿਤੇ ਉਪ ਟੱਪ ਜਾਂਦੇ ਹਨ।
ਅਜਿਹੇ ਲੋਕਾਂ ‘ਤੇ ਹੁਣ ਪਾਵਰਕਾਮ ਵੱਲੋਂ ਹੁਣ ਨਕੇਲ ਕੱਸੇ ਜਾਣ ਦੀ ਖਬਰ ਮਿਲੀ ਹੈ। ਪਾਵਰਕਾਮ ਵੱਲੋਂ ਘਰ ਘਰ ਜਾ ਕੇ ਬਿਜਲੀ ਦੀ ਵੱਧ ਖਪਤ ਦੀ ਜਾਣਕਾਰੀ ਇੱਕਠੀ ਕੀਤੀ ਜਾਵੇਗੀ ਅਤੇ ਬੀਪੀਐਲ ਪਰਿਵਾਰਾਂ ਨੂੰ ਨੀਲੇ ਕਾਰਡ ਦੀ ਕਾਪੀ ਵੀ ਦੇਣੀ ਹੋਵੇਗੀ।
ਇਸ ਸਕੀਮ ਦੇ ਰੀਵੀਊ ਦੌਰਾਨ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਘਰਾਂ ਦਾ ਲੋਡ ਚੈੱਕ ਕੀਤਾ ਜਾਇਆ ਕਰੇਗਾ।