ਮਾਹਵਾਰੀ ਦੌਰਾਨ ਢਿੱਡ ਵਿੱਚ ਲੱਤਾਂ ਮਾਰਦਾ ਸੀ ਪੀਸੀਐਸ ਪਤੀ,ਅਤੇ ਫਿਰ ਅਚਾਨਕ ….

ਲਖਨਊ ਵਿਖੇ 16 ਫਰਵਰੀ 2017 ਨੂੰ ਹੋਈ PCS ਦੀ ਪਤਨੀ ਨਮਰਤਾ ਦੀ ਮੌਤ ਦਾ ਭੇਦ 9 ਮਹੀਨੇ ਬਾਅਦ ਵੀ ਬਰਕਰਾਰ ਹੈ।  ਮਾਮਲੇ ਵਿੱਚ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਸਹੁਰਿਆਂ ਖਿ‍ਲਾਫ ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਸੀ,  ਜਿਸਦੇ ਬਾਅਦ ਪੁਲਿਸ ਨੇ ਮੁਲਜ਼ਮ ਪਤੀ ਅਤੇ ਸੱਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਸੀ। ਮ੍ਰਿਤਕਾ ਦੀ ਭੈਣ ਨੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ। ਇਸ ਤੋਂ ਇਲਾਵਾ ਮ੍ਰਿਤਕਾ ਦੀ ਮਾਂ ਨੇ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ।

ਮ੍ਰਿਤਕਾ ਦੀ ਮਾਂ ਕਿਰਨ ਨੇ ਦੱਸਿਆ ਸੀ ਨਮਰਤਾ ਉਸਦੀ ਛੋਟੀ ਧੀ ਸੀ।  ਉਹ IAS ਬਣਨ ਦੀ ਤਿਆਰੀ ਕਰ ਰਹੀ ਸੀ। ਉਦੋਂ ਇੱਕ ਮੈਟ੍ਰੀਮੋਨੀਅਲ ਵੈਬਸਾਈਟ ਉਤੇ ਦੀਪਰਤਨ ਦਾ ਰਿਸ਼ਤਾ ਆਇਆ।  ਉਹ ਆਪਣੀ ਵੱਡੀ ਧੀ ਲਈ ਰਿਸ਼ਤਾ ਵੇਖ ਰਹੇ ਸਨ,  ਪਰ ਦੀਪਰਤਨ ਦੇ ਘਰਵਾਲਿਆਂ ਨੂੰ ਨਮਰਤਾ ਪਸੰਦ ਆ ਗਈ। ਉਸਦੀ ਮਾਂ ਨੇ ਦੱਸਿਆ ਕਿ ਉਹ ਨਹੀਂ ਚਾਹੁੰਦੇ ਸਨ ਕਿ ਛੋਟੀ ਭੈਣ ਦਾ ਵਿਆਹ ਵੱਡੀ ਤੋਂ ਪਹਿਲਾਂ ਹੋਵੇ।  ਆਪਣੇ ਆਪ ਨਿਮਰਤਾ ਵੀ ਵਿਆਹ ਤੋਂ ਇਨਕਾਰ ਕਰ ਰਹੀ ਸੀ,  ਪਰ ਦੀਪਰਤਨ ਦੀ ਮਾਂ ਨੇ ਉਸਨੂੰ ਮਨਾ ਲਿਆ।  ਦੀਪਰਤਨ ਪੀਸੀਐਸ ਸੀ।  ਅਜਿਹੇ ਵਿੱਚ ਨਮਰਤਾ ਦੇ ਘਰਵਾਲੇ ਵੀ ਵਿਆਹ ਲਈ ਮੰਨ ਗਏ।

ਮ੍ਰਿਤਕਾ ਦੀ ਚਚੇਰੀ ਭੈਣ ਚਿਤਰਾ ਨੇ ਦੱਸਿਆ ਸੀ ਕਿ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਨ ਜੋ ਨਮਰਤਾ ਸਿਰਫ ਉਸ ਨਾਲ ਸ਼ੇਅਰ ਕਰਦੀ ਸੀ।  ਦੀਪ ਦਹੇਜ ਲਈ ਉਸਨੂੰ ਪ੍ਰਤਾੜਿ‍ਤ ਕਰਦਾ ਸੀ।  ਪੀਰੀਅਡਸ ਦੇ ਸਮੇਂ ਸਭ ਤੋਂ ਜ਼ਿਆਦਾ ਮਾਰਦਾ ਸੀ। ਪੀਰੀਅਡਸ ਦੌਰਾਨ ਦੀਪ ਉਹਨੂੰ ਢਿੱਡ ਅਤੇ ਪਿੱਠ ਉੱਤੇ ਮਾਰਦਾ ਸੀ।  ਭੈਣ ਘਰ ਆਕੇ ਢਿੱਡ ਅਤੇ ਪਿੱਠ ਦੀ ਮਾਲਿਸ਼ ਕਰਨ ਨੂੰ ਕਹਿੰਦੀ ਸੀ।  ਉਹ ਦੱਸਦੀ ਸੀ ਕਿ ਦੀਪ ਨੇ ਬਹੁਤ ਮਾਰਿਆ ਹੈ  ਮਾਲਿਸ਼ ਕਰ ਦੇ। ਉਸਨੇ ਡਿ‍ਵੋਰਸ ਲੈਣ ਦੀ ਸਲਾਹ ਦਿੱਤੀ ਸੀ ਪਰ  ਉਹ ਰਿਸ਼ਤਾ ਨਹੀਂ ਤੋੜਨਾ ਚਾਹੁੰਦੀ ਸੀ।

16 ਫਰਵਰੀ ਦੀ ਸ਼ਾਮ 8.30 ਵਜੇ ਲਖਨਊ ਵਿੱਚ ਕਮਰਸ਼ੀਅਲ ਟੈਕਸ ਡਿਪਾਰਟਮੈਂਟ ਵਿੱਚ ਪੋਸਟਡ ਪੀਸੀਐਸ ਅਫਸਰ ਦੀਪਰਤਨ ਦੀ ਪਤਨੀ ਨਿਮਰਤਾ ਦੀ 14ਵੀ ਮੰਜਿਲ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ। ਪੁਲਿਸ ਨੂੰ ਘਟਨਾ ਵਾਲੀ ਥਾਂ ਉਤੋਂ ਪਤੀ-ਪਤਨੀ ਦਰਮਿਆਨ ਝਗੜੇ ਦੇ ਨਿਸ਼ਾਨ ਮਿਲੇ ਸਨ।  ਸਪਾਟ ਉੱਤੇ ਨਿਮਰਤਾ ਦਾ ਪਰਸ ਖੁੱਲ੍ਹਾ ਪਿਆ ਸੀ,  ਜਿਸ ਵਿੱਚ ਡਿਪ੍ਰੈਸ਼ਨ ਦੀਆਂ ਗੋਲੀਆਂ ਅਤੇ ਸਾਇਕੋਲਾਜਿਸਟ ਦੀ ਪ੍ਰਿਸਕਰਿਪਸ਼ਨ ਵੀ ਸੀ।

ਘਟਨਾ ਦੇ ਬਾਅਦ ਦੀਪਰਤਨ ਅਤੇ ਉਨ੍ਹਾਂ ਦੀ ਮਾਂ ਫਰਾਰ ਹੋ ਗਏ ਸਨ।  ਮ੍ਰਿਤਕਾ  ਦੇ ਪਰਿਵਾਰ ਵਾਲਿਆਂ ਨੇ ਸਹੁਰਾ ਪਰਿਵਾਰ  ਦੇ ਖਿ‍ਲਾਫ ਦਹੇਜ ਲਈ ਹੱਤਿਆ ਦਾ ਕੇਸ ਦਰਜ ਕਰਾਇਆ।  ਜਿਸਤੋਂ ਬਾਅਦ 17ਫਰਵਰੀ ਦੀ ਸ਼ਾਮ ਪੁਲਿਸ ਨੇ ਆਰੋਪੀ ਪਤੀ ਅਤੇ ਸੱਸ ਨੂੰ ਗ੍ਰਿਫਤਾਰ ਕਰ ਲਿਆ।

error: Content is protected !!