ਭਿਆਨਕ ਸੜਕ ਹਾਦਸੇ ਵਿੱਚ 8 ਸਾਲਾਂ ਦੇ ਮਾਸੂਮ ਬੱਚੇ ਦੀ ਮੌਤ
ਨਾਭਾ -ਮਲੇਰਕੋਟਲਾ ਰੋਡ ਉਤੇ ਬੇਹੱਦ ਦਰਦਨਾਕ ਸੜਕ ਹਾਦਸੇ ਦੌਰਾਨ ਇੱਕ ਅੱਠ ਸਾਲਾਂ ਮਾਸੂਮ ਬੱਚੇ ਦੀ ਮੌਤ ਹੋ ਗਈ। ਘਟਨਾ ਮੁਤਾਬਿਕ ਗੁਰਵਿੰਦਰ ਸਿੰਘ ਨਿਵਾਸੀ ਸਾਰੋਂ ਪਿੰਡ, ਸੰਗਰੂਰ ਤੋਂ ਆਪਣੇ ਅੱਠ ਸਾਲਾ ਭਤੀਜੇ ਯੁਵਰਾਜ ਨੂੰ ਨਾਲ ਲੈਕੇ ਬਾਈਕ ਤੇ ਨਾਭਾ ਦੇ ਪਿੰਡ ਪਹਾੜਪੁਰ ਆਪਣੀ ਭੈਣ ਨੂੰ ਲੈਣ ਜਾ ਰਿਹਾ ਸੀ, ਪਰ ਜਦੋਂ ਦੋਵੇਂ ਪਿੰਡ ਦੇ ਮੋੜ ਕੋਲ ਹੀ ਪਹੁੰਚੇ ਸਨ ਕਿ ਪਿੱਛੋਂ ਤੇਜ ਰਫ਼ਤਾਰ ਦੁੱਧ ਵਾਲੇ ਛੋਟੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।
ਹਾਦਸਾ ਇਨਾ ਭਿਆਨਕ ਸੀ, ਜਿਸ ਨਾਲ ਬਾਈਕ ਸਵਾਰ ਚਾਚਾ ਭਤੀਜਾ ਦੂਰ ਜਾ ਕੇ ਸੜਕ ਤੇ ਬੁਰੀ ਤਰਾਂ ਗਿਰੇ। ਦੋਹਾਂ ਦੇ ਸਿਰ ਤੇ ਗੰਭੀਰ ਸੱਟਾਂ ਵਜੀਆਂ, ਜਿਥੋਂ ਨਜਦੀਕੀ ਪਿੰਡ ਅਤੇ ਰਾਹਗੀਰਾਂ ਨੇ ਸਿਵਲ ਹਸਪਤਾਲ ਨਾਭਾ ਪਹੁੰਚਾਇਆ। ਜਿੱਥੇ ਅੱਠ ਸਾਲਾ ਮਾਸੂਮ ਯੁਵਰਾਜ ਦੀ ਮੌਤ ਹੋ ਗਈ ਤੇ ਬਾਈਕ ਚਲਾ ਰਹੇ ਉਸਦੇ ਚਾਚਾ ਗੁਰਵਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਪਟਿਆਲਾ ਰਾਜਿੰਦਰਾ ਹਸਪਤਾਲ ਰੈਫਰ ਕਰ ਦਿਤਾ ਗਿਆ।
ਟਰੱਕ ਬੇਕਾਬੂ ਹੋਕੇ ਖਦਾਨਾਂ ਵਿੱਚ ਜਾ ਵੜਿਆ ਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਮੌਕੇ ਦੇ ਇੱਕ ਚਸ਼ਮਦੀਦ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇੱਕ ਧਮਾਕੇ ਦੀ ਅਵਾਜ ਸੁਣੀ ਤਾਂ ਘਰੋਂ ਬਾਹਰ ਵੇਖਿਆ ਤਾਂ ਇਹ ਦਰਦਨਾਕ ਸੜਕ ਹਾਦਸਾ ਹੋ ਚੁੱਕਿਆ ਸੀ। ਲੋਕਾਂ ਦੀ ਮਦਦ ਨਾਲ ਜਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਛੋਟਾ ਬੱਚਾ ਨਹੀਂ ਬਚ ਸਕਿਆ।
ਸਿਵਲ ਹਸਪਤਾਲ ਦੇ ਡਾਕਟਰ ਸੰਜੇ ਕਾਮਰਾ ਨੇ ਦੱਸਿਆ ਕਿ ਸੜਕ ਹਾਦਸੇ ਵਿੱਚ ਦੋ ਜਖਮੀਆਂ ਨੂੰ ਲਿਆਂਦਾ ਗਿਆ ਜਿੱਥੇ ਛੋਟੇ ਬੱਚੇ ਦੀ ਮੌਤ ਹੋ ਗਈ ਜਿਸਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਰੱਖਿਆ ਗਿਆ ਹੈ ਤੇ ਦੂਸਰੇ ਜਖਮੀ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ ਜਿੱਥੇ ਇੱਕ ਬੱਚੇ ਦੀ ਮੌਤ ਹੋ ਗਈ ਹੈ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਤੇ ਟਰੱਕ ਨੂੰ ਕਬਜੇ ਵਿੱਚ ਲੈਕੇ ਅਗੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਫਰਾਰ ਡ੍ਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ।
ਰੇਲਵੇ ਸ਼ਟੇਸ਼ਨ ‘ਤੇ ਇਕ ਬਜ਼ੁਰਗ ਉਸ ਸਮੇਂ ਟਰੇਨ ਦੀ ਲਪੇਟ ‘ਚ ਆ ਗਿਆ ਜਦ ਉਹ ਚਲਦੀ ਟਰੇਨ ‘ਚ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਚੱਲਦੀ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਉਸ ਦੀ ਇਕ ਲੱਤ ‘ਤੇ ਦੂਸਰਾ ਪੈਰ ਕੱਟਿਆ ਗਿਆ। ਉਸਨੂੰ ਹਸਪਤਾਲ ਜਦ ਲਿਆਂਦਾ ਗਿਆ ਤਾਂ ਹਸਪਤਾਲ ਪੁੱਜਣ ਤੱਜ ਉਸ ਨੇ ਦਮ ਤੋੜ ਦਿੱਤਾ। ਬਜ਼ੁਰਗ ਜੰਡਿਆਲਾ ਤੋਂ ਲੁਧਿਆਣਾ ਜਾਣ ਲਈ ਅੰਬਾਲਾ ਪੈਸੰਜਰ ‘ਚ ਸਵਾਰ ਹੋਇਆ ਸੀ। ਜਦ ਉਹ ਪਾਣੀ ਲੈਣ ਲਈ ਇਕ ਸਟੇਸ਼ਨ ‘ਤੇ ਉੱਤਰਿਆ ਤਾਂ ਚੱਲਦੀ ਟਰੇਨ ਉਸ ਨੇ ਚੜ੍ਹਨ ਦੀ ਕੋਸ਼ਿਸ਼ ਕੀਤੀ ਜਿਸ ਸਮੇਂ ਉਸ ਨਾਲ ਇਹ ਹਾਦਸਾ ਵਾਪਰ ਗਿਆ।
ਪਰ ਜਦ ਇਹ ਘਟਨਾ ਵਾਪਰੀ ਤਾਂ ਡਰਾਇਵਰ ਨੇ ਤੁਰੰਤ ਟਰੇਨ ਰੋਕ ਦਿੱਤੀ। ਜਦ ਹਾਸਦੇ ਦੌਰਾਨ ਰੇਲਵੇ ਵੱਲੋਂ ਐਬੁਲੈਂਸ ਨੂੰ ਫੋਨ ਕੀਤਾ ਗਿਆ ਪਰ ਐਬੂਲੈਂਸ ਟਾਈਮ ‘ਤੇ ਨਹੀਂ ਪੁੱਜੀ। ਜਿਸ ਤੋਂ ਬਾਅਦ ਲੋਕਾਂ ਨੇ ਬਜੁਰਗ ਦੀ ਮਾੜੀ ਹਾਲ ਵੇਖ ਟਰੇਨ ‘ਚ ਪਾ ਕਿ ਉਸਨੂੰ ਜਲੰਧਰ ਲੈ ਗਏ ਤੇ ਟਰੇਨ ਦੇ ਪੁਜਣ ਤੋਂ ਪਹਿਲਾਂ ਐਂਬੂਲੈਂਸ ਸ਼ਟੇਸ਼ਨ ‘ਤੇ ਪੁੱਜ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ ਪਰ ਜਦ ਤੱਕ ਬਜੁਰਗ ਦੇ ਦਮ ਤੋੜ ਦਿੱਤਾ ਸੀ।