ਭਾਰਤ ਦੇ ਇਸ ਦਰਿਆ ‘ਚ ਹੱਥ ਪਾਉਂਦਿਆਂ ਹੀ ਨਿਕਲੇ ਸੋਨਾ…!

ਪੂਰੇ ਦੇਸ਼ ਵਿੱਚ ਹਾਲ ਹੀ ਵਿੱਚ ਤਿਉਹਾਰਾਂ ਦੀ ਰੁੱਤ ਆ ਕੇ ਗਈ ਹੈ। ਇਸ ਸਮੇਂ ਦੌਰਾਨ ਸੋਨੇ ਦੀ ਖ਼ਰੀਦ ਰਿਕਾਰਡ ਤੋੜ ਹੋਈ ਹੈ।

ਸੋਨੇ ਬਾਰੇ ਤੁਹਾਡੀ ਦੀਵਾਨਗੀ ਹਰ ਸਾਲ ਵਧਦੀ ਜਾਂਦੀ ਹੈ, ਪਰ ਕੀ ਤੁਸੀਂ ਅਜਿਹੇ ਦਰਿਆ ਬਾਰੇ ਵੀ ਜਾਣਦੇ ਹੋ ਜੋ ਸੋਨਾ ਉਗਲਦਾ ਹੈ…? ਸ਼ਾਇਦ ਤੁਹਾਨੂੰ ਹੈਰਾਨੀ ਹੋਵੇ ਪਰ ਇਹ ਗੱਲ 100 ਫ਼ੀਸਦੀ ਸਹੀ ਹੈ।

 

ਝਾਰਖੰਡ ਦੇ ਰਤਨਗਰਬਾ ਖੇਤਰ ਵਿੱਚੋਂ ਗੁਜ਼ਰਨ ਵਾਲਾ ਦਰਿਆ ‘ਸਵਰਣਰੇਖਾ’ ਆਪਣੇ ਇਸ ਰੂਪ ਕਾਰਨ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨਦੀ ਵਿੱਚ ਸੋਨਾ ਭਰਿਆ ਹੋਇਆ ਹੈ।

ਇੱਥੇ ਰਹਿਣ ਵਾਲੇ ਆਦਿਵਾਸੀ ਲੋਕ ਇਸ ਦਰਿਆ ਵਿੱਚੋਂ ਰੇਤੇ ਨੂੰ ਛਾਣ ਕੇ, ਵਿੱਚੋਂ ਸੋਨੇ ਦੇ ਕਣਾਂ ਨੂੰ ਇਕੱਠਾ ਕਰ ਲੈਂਦੇ ਹਨ। ਇਹ ਲੋਕ ਅੱਗੇ ਇਸ ਸੋਨੇ ਨੂੰ ਵਪਾਰੀਆਂ ਨੂੰ ਵੇਚ ਦਿੰਦੇ ਹਨ। ਇਹ ਲੋਕ ਦੱਸਦੇ ਹਨ ਕਿ ਇਸ ਦਰਿਆ ‘ਤੇ ਕਈ ਵਾਰ ਅਧਿਐਨ ਵੀ ਕੀਤਾ ਜਾ ਚੁੱਕਾ ਹੈ।

 

ਹਾਲਾਂਕਿ, ਇਹ ਸੋਨੇ ਦੇ ਕਣ ਕਿੱਥੋਂ ਆਉਂਦੇ ਹਨ, ਇਸ ਬਾਰੇ ਹਾਲੇ ਤਕ ਭੇਤ ਬਰਕਰਾਰ ਹੈ। ਇਸ ਦਰਿਆ ਨਾਲ ਜੁੜੀ ਹੋਈ ਇੱਕ ਹੋਰ ਗੱਲ ਵੀ ਹੈ ਜੋ ਹੈਰਾਨ ਕਰਨ ਵਾਲੀ ਹੈ।

 

ਉਹ ਇਹ ਹੈ ਕਿ ਜਿੱਥੋਂ ਇਹ ਦਰਿਆ ਸ਼ੁਰੂ ਹੁੰਦਾ ਹੈ, ਉੱਥੋਂ ਤੋਂ ਲੈ ਕੇ ਕਿਸੇ ਹੋਰ ਨਦੀ-ਨਾਲੇ ਨਾਲ ਨਹੀਂ ਮਿਲਦੀ ਤੇ ਸਿੱਧੇ ਬੰਗਾਲ ਦੀ ਖਾੜੀ ਵਿੱਚ ਹੀ ਡਿੱਗਦੀ ਹੈ।

error: Content is protected !!