ਭਾਰਤੀ ਰੇਲਵੇ ਨੇ 10ਵੀਂ ਪਾਸ ਲਈ ਖੋਲ੍ਹੀ ਭਰਤੀ,ਜਲਦ ਕਰੋ ਅਪਲਾਈ

ਭਾਰਤੀ ਰੇਲਵੇ ਨੇ 10ਵੀਂ ਪਾਸ ਲਈ ਖੋਲ੍ਹੀ ਭਰਤੀ,ਜਲਦ ਕਰੋ ਅਪਲਾਈ

ਨਵੀ ਦਿੱਲੀ : 10 ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਭਾਰਤੀ ਰੇਲਵੇ ‘ਚ ਨੌਕਰੀ ਪਾਉਣ ਦਾ ਸੁਨਹਿਰਾ ਮੌਕਾ ਹੈ। ਦੱਸ ਦੇਈਏ ਕਿ ਕੋਂਕਣ ਰੇਲਵੇ ਕਾਰਪੋਰੇਸ਼ਨ ਲਿਮਟਿਡ(ਕੇ.ਆਰ.ਸੀ.ਐੱਲ.) ਨੇ 65 ਤਕਨੀਸ਼ੀਅਨ ਅਹੁਦਿਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਲਈ ਉਮੀਦਵਾਰ 23 ਅਪ੍ਰੈਲ 2018 ਤੱਕ ਆਨਲਾਈਨ ਮਾਧਿਅਮ ਨਾਲ ਅਪਲਾਈ ਕਰ ਸਕਦੇ ਹਨ । ਦੱਸ ਦੇਈਏ ਕਿ ਕੁੱਲ 65 ਅਹੁਦਿਆਂ ਦੇ ਭਰਤੀਆਂ ਕੱਢੀਆਂ ਗਈਆਂ ਹਨ। ਇਲੈਕਟ੍ਰੀਸ਼ੀਅਨ ‘ਚ 38 ਅਹੁਦੇ ਅਤੇ ਸਿਗਨਲ ਐਂਡ ਟੈਲੀਕਾਮ ਮੈਨੇਟੇਨਰ ‘ਚ 27 ਅਹੁਦੇ ਖਾਲੀ ਹਨ।Indian railway recruitment

 

ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਆਈ.ਟੀ.ਆਈ. ਪ੍ਰਮਾਣ ਪੱਤਰ ਹੋਣਾ ਵੀ ਜ਼ਰੂਰੀ ਹੈ। ਮੈਟ੍ਰਿਕ/ਐੱਸ.ਐੱਸ.ਐੱਲ.ਸੀ. ਪਲਸ ਆਈ.ਟੀ.ਆਈ., ਐੱਨ.ਸੀ.ਵੀ.ਟੀ./ਐੱਸ.ਸੀ.ਵੀ.ਟੀ. ਦੇ ਮਾਨਤਾਪ੍ਰਾਪਤ ਸੰਸਥਾ ਤੋਂ ਇਲੈਕਟ੍ਰਿਕ/ਵਾਇਰਮੈਨ/ਮੈਕੇਨਿਕ ਐੱਚ.ਟੀ., ਐੱਲ.ਟੀ. ਯੰਤਰ ਅਤੇ ਕੇਬਲ ਜਾਇਟਿੰਗ/ਇਲੈਕਟ੍ਰਾਨਿਕਸ ਮੈਕੇਨਿਕ ਦੇ ਟਰੇਡਸ ‘ਚ। ਉਮੀਦਵਾਰ ਯੋਗਤਾ ਨਾਲ ਜੁੜੀ ਹੋਰ ਜਾਣਕਾਰੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਲੈ ਸਕਦੇ ਹਨ। ਇੱਕ ਜਰੂਰੀ ਸੂਚਨਾ ਹੈ ਕਿ ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਲਈ ਤੁਹਾਡੀ ਉਮਰ 18 ਤੋਂ 30 ਸਾਲ ਦਰਮਿਆਨ ਹੋ ਸਕਦੀ ਹੈ।

Indian railway recruitment

 

ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਚੋਣ ਸੀ.ਬੀ.ਟੀ. ਅਤੇ ਡੀ.ਵੀ. ਦੇ ਮਾਧਿਅਮ ਨਾਲ ਕੀਤੀ ਜਾਵੇਗੀ। ਅਪਲਾਈ ਕਰਨ ਦੀ ਐਪਲੀਕੇਸ਼ਨ ਫੀਸ- ਕ੍ਰੇਡਿਟ/ਡੇਬਿਟ ਕਾਰਡ, ਨੈਟ ਬੈਕਿੰਗ ਦੇ ਮਾਧਿਅਮ ਨਾਲ ਹੋਰ ਲਈ 500 ਰੁਪਏ ਅਤੇ ਐੱਸ.ਸੀ./ਏ.ਟੀ./ਪੀ.ਡਬਲਿਊ.ਡੀ/ਮਿਨੇਰਿਟੀ/ ਏ.ਬੀ.ਸੀ/ਐਕਸ-ਸਰਵਿਸੇਨ ਲਈ ਮੁਫ਼ਤ।ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਆਪਣਾ ਆਨਲਾਈਨ ਅਪਲਾਈ ਵੈੱਬਸਾਈਟ www.konkanrailway.com ਦੇ ਮਾਧਿਅਮ ਨਾਲ ਕਰ ਸਕਦੇ ਹਨ।

Indian railway recruitment

 

ਇਹ ਵੀਂ ਪੜੋ : 12ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਨੇ ਆਪਣੇ ਇੱਥੇ ਖਾਲੀ ਅਹੁਦਿਆਂ ‘ਤੇ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਅਹੁਦਿਆਂ ਦੀ ਗਿਣਤੀ 542 ਹੈ। ਇਨ੍ਹਾਂ ਅਹੁਦਿਆਂ ਲਈ ਇਛੁੱਕ ਉਮੀਦਵਾਰ 27 ਅਪ੍ਰੈਲ 2018 ਤੱਕ ਅਪਲਾਈ ਕਰ ਸਕਦੇ ਹਨ। ਇਛੁੱਕ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਅਹੁਦਿਆਂ ਦੀ ਕੁੱਲ ਗਿਣਤੀ-542 ਹੈ। ਅਪਲਾਈ ਕਰਨ ਦੀ ਆਖਰੀ ਤਾਰੀਕ- ਉਮੀਦਵਾਰ 26 ਮਾਰਚ 2018 ਤੋਂ 27 ਅਪ੍ਰੈਲ 2018 ਦੇ ਅੰਦਰ ਅਪਲਾਈ ਕਰ ਸਕਦੇ ਹਨ।

Indian railway recruitment

ਯੋਗਤਾ- ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ 12ਵੀਂ ਪਾਸ ਹੋਣਾ ਜ਼ਰੂਰੀ ਹੈ। ਉਮੀਦਵਾਰ ਯੋਗਤਾ ਨਾਲ ਜੁੜੀ ਹੋਰ ਜਾਣਕਾਰੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਲੈ ਸਕਦੇ ਹਨ। ਅਹੁਦਿਆਂ ‘ਤੇ ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ 27 ਤੋਂ 32 ਸਾਲ ਦਰਮਿਆਨ ਰੱਖੀ ਗਈ ਹੈ। ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ। ਇਸ ਤਰ੍ਹਾਂ ਕਰੋ ਅਪਲਾਈ- ਇਛੁੱਕ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.aai.aero ‘ਤੇ ਜਾ ਕੇ 27 ਅਪ੍ਰੈਲ 2018 ਤੱਕ ਅਪਲਾਈ ਕਰ ਸਕਦੇ ਹਨ।

Indian railway recruitment

ਇਹ ਵੀ ਪੜੋ: ਪੜ੍ਹੇ- ਲਿਖੇ ਨੋਜੁਆਨਾ ਲਈ ਖੁਸ਼ਖਬਰੀ ਹੈ ਕਿ ਭਾਰਤੀ ਹਵਾਈ ਫੌਜ ਨੇ ਲੋਅਰ ਡਿਵੀਜ਼ਨ ਕਲਰਕ, ਮਲਟੀ ਟਾਸਕਿੰਗ ਸਟਾਫ ਅਤੇ ਹੋਰ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਇਹ ਭਰਤੀ 147 ਅਹੁਦਿਆਂ ‘ਤੇ ਹੋਣੀ ਹੈ। ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ : ਲੋਅਰ ਡਿਵੀਜ਼ਨ ਕਲਰਕ, ਮਲਟੀ ਟਾਸਕਿੰਗ ਸਟਾਫ, ਫਾਇਰਮੈਨ, ਹਿੰਦੀ ਟਾਈਪਕਰਤਾ, ਚਿੱਤਕਾਰ, ਕੋਪਰ ਸਮਿਥ ਅਤੇ ਸ਼ੀਟ ਮੇਟਲ ਵਰਕਰ, ਕਾਰਪੇਂਟਰ, ਪੇਂਟਰ, ਟੇਲਰ, ਕੁੱਕ । ਅਹੁਦਿਆਂ ਲਈ ਸਿੱਖਿਆ ਯੋਗਤਾ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸਕੂਲ ਜਾਂ ਸੰਸਥਾ ਤੋਂ 10ਵੀਂ ਜਾਂ 12ਵੀਂ ਪਾਸ ਹੋਣਾ ਚਾਹੀਦਾ।

error: Content is protected !!