ਭਾਰਤੀ ਪਰਿਵਾਰ ਕੈਨੇਡਾ ‘ਤੋਂ 205 ਕਰੋੜ ਰੁਪਏ ਦਾ ਲਗਜ਼ਰੀ ਜਹਾਜ਼ ਲੈ ਕੇ ਹੋਇਆ ‘ਲਾਪਤਾ’

ਭਾਰਤੀ ਪਰਿਵਾਰ ਕੈਨੇਡਾ ‘ਤੋਂ 205 ਕਰੋੜ ਰੁਪਏ ਦਾ ਲਗਜ਼ਰੀ ਜਹਾਜ਼ ਲੈ ਕੇ ਹੋਇਆ ‘ਲਾਪਤਾ’

Indian Family Canada Luxury Aeroplane Missing     ਟੋਰਾਂਟੋ: ਗੁਪਤਾ ਪਰਿਵਾਰ ਦਾ ਇਕ ਹੋਰ ਕਾਰਨਾਮਾ ਕੈਨੇਡਾ ‘ਚ ਸਾਹਮਣੇ ਆਇਆ ਹੈ। ਦੱਖਣੀ ਅਫਰੀਕਾ ਦੇ ਘਪਲਿਆਂ ਨਾਲ ਸਬੰਧਿਤ ਗੁਪਤਾ ਪਰਿਵਾਰ ਨੇ ਐਕਸਪੋਰਟ ਡਿਵੈਲਪਮੈਂਟ ਕੈਨੇਡਾ (ਈ.ਸੀ.ਡੀ.) ਤੋਂ 41 ਮਿਲੀਅਨ ਡਾਲਰ (ਲੱਗਭਗ 205 ਕਰੋੜ 35 ਲੱਖ ਰੁਪਏ) ਦਾ ਕਰਜ਼ਾ ਜਹਾਜ਼ ਖਰੀਦਣ ਲਈ ਲਿਆ ਤੇ ਉਹ ਹੁਣ ਇਹ ਕਰਜ਼ਾ ਵਾਪਿਸ ਨਹੀਂ ਕਰ ਰਹੇ ਤੇ ਉਤੋਂ ਜਹਾਜ਼ ਵੀ ਲਾਪਤਾ ਹੋ ਗਿਆ ਹੈ।

Indian Family Canada Luxury Aeroplane Missing

ਈ.ਸੀ.ਡੀ. ਦਾ ਕਹਿਣਾ ਹੈ ਕਿ ਗੁਪਤਾ ਪਰਿਵਾਰ ਨੂੰ ਅਕਤੂਬਰ ਮਹੀਨੇ ਡਿਫਾਲਟਰ ਐਲਾਨ ਕੀਤਾ ਗਿਆ ਸੀ ਤੇ ਉਨ੍ਹਾਂ ‘ਤੇ ਅਜੇ ਵੀ 27 ਮਿਲੀਅਨ ਡਾਲਰ ਦਾ ਕਰਜ਼ਾ ਹੈ। ਗੁਪਤਾ ਪਰਿਵਾਰ ਦੇ ਤਿੰਨ ਭਰਾਵਾਂ ‘ਚੋਂ ਇਕ ਅਜੇ ਗੁਪਤਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਈ.ਸੀ.ਡੀ. ਲਈ ਹੋਰ ਗੱਲਾਂ ਵੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

Indian Family Canada Luxury Aeroplane Missing

ਈ.ਸੀ.ਡੀ. ਵਲੋਂ ਦੱਖਣੀ ਅਫਰੀਕਾ ਦੀ ਅਦਾਲਤ ਨੂੰ ਲਿਖੀ ਇਕ ਤਾਜ਼ਾ ਅਰਜ਼ੀ ‘ਚ ਕਿਹਾ ਗਿਆ ਕਿ ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਜਹਾਜ਼ ਨੂੰ ਇਨਸਾਫ ਤੋਂ ਬਚਣ ਲਈ ਜਾਂ ਕੁਝ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਵਰਤਿਆ ਜਾ ਸਕਦਾ ਹੈ।Indian Family Canada Luxury Aeroplane Missing

ਗੁਪਤਾ ਪਰਿਵਾਰ ਨੇ ਈ.ਸੀ.ਡੀ. ਵਲੋਂ ਜੈੱਟ ਦਾ ਸਹੀ ਟਿਕਾਣਾ ਦੱਸਣ ਲਈ ਲਾਈ ਅਰਜ਼ੀ ਤੋਂ ਬਾਅਦ ਜਹਾਜ਼ ਦੀ ਲੋਕੇਸ਼ਨ ਪ੍ਰਾਈਵੇਟ ਕਰ ਦਿੱਤੀ। ਫਲਾਈਟ ਅਵੇਅਰ, ਜਿਸ ਨਾਲ ਦੁਨੀਆ ਭਰ ਦੇ ਜਹਾਜ਼ਾਂ ਦੀ ਲੋਕੇਸ਼ਨ ਟ੍ਰੈਕ ਕੀਤੀ ਜਾਂਦੀ ਹੈ, ਨੇ ਆਪਣੀ ਵੈਬਸਾਈਟ ‘ਤੇ ਜਹਾਜ਼ ਦੀ ਲੋਕੇਸ਼ਨ ਨਾ ਮਿਲਣ ਬਾਰੇ ਲਿਖਿਆ। ਵੈੱਬਸਾਈਟ ਦਾ ਕਹਿਣਾ ਹੈ ਕਿ ਇਹ ਜਹਾਜ਼ ਜਨਤਕ ਟ੍ਰੈਕਿੰਗ ਲਈ ਉਪਲਬੱਧ ਨਹੀਂ।Indian Family Canada Luxury Aeroplane Missing

ਜਹਾਜ਼ ਨੂੰ ਹਾਲ ਦੇ ਹਫਤਿਆਂ ‘ਚ ਭਾਰਤ, ਦੁਬਈ ਤੇ ਰੂਸ ਦੇ ਹਵਾਈ ਅੱਡਿਆਂ ‘ਤੇ ਦੇਖਿਆ ਗਿਆ ਸੀ। ਈ.ਸੀ.ਡੀ. ਲਈ ਚੰਗੀ ਖਬਰ ਇਹ ਹੈ ਕਿ ਉਸ ਨੂੰ ਜਹਾਜ਼ ਵਾਪਸ ਮਿਲਣ ਦੀ ਉਮੀਦ ਹੈ ਕਿਉਂਕਿ ਇਕ ਅੰਤਰਰਾਸ਼ਟਰੀ ਸਮਝੌਤੇ ਤਹਿਤ ਕਿਸੇ ਵੀ ਦੇਸ਼ ‘ਚ ਅਜਿਹੇ ਕਿਸੇ ਵੀ ਜਹਾਜ਼ ਨੂੰ ਕਿਸੇ ਵੀ ਦੇਸ਼ ਦੇ ਏਅਰਪੋਰਟ ਤੋਂ ਜ਼ਬਤ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜੁੰਮਾ ਦੇ ਅਸਤੀਫੇ ਪਿੱਛੇ ਗੁਪਤਾ ਪਰਿਵਾਰ ਇਕ ਕਾਰਨ ਦੱਸਿਆ ਜਾ ਰਿਹਾ ਹੈ ਕਿਉਂਕਿ ਜੁੰਮਾ ਦੇ ਕਾਰਜਕਾਲ ਦੌਰਾਨ ਗੁਪਤਾ ਪਰਿਵਾਰ ਦੇ ਤਮਾਮ ਕਥਿਤ ਘੋਟਾਲਿਆਂ ‘ਚ ਕੇਂਦਰ ਦੀ ਭੂਮਿਕਾ ਰਹੀ ਸੀ।

error: Content is protected !!