ਨਸੀਬੋ ਨੇ ਅਾਪਣੇ ਘਰ ਫੋਨ ਕੀਤਾ ਪਤਾ ਲੱਗਾ ਮਾਂ ਕਿਸੇ ਤੀਰਥ ਤੇ ਇਸ਼ਨਾਣ ਕਰਨ ਗਈ ਹੈ। ਪਤਾ ਨਹੀਂ ਕਿਉਂ ਜਿੰਨਾ ਚਿਰ ਨਸੀਬੋ ਕਨੇਡਾ ਵਿੱਚੋੋਂ ਕੰਮਾ ਕਾਰਾਂ ਨਾਲ ਰੁੱਝੀ ਜਿੰਦਗੀ ਚੋਂ ਦੋ ਮਿੰਟ ਕੱਢ ਕੇ ਮਾਂ ਨਾਲ ਗੱਲ ਨਾ ਕਰਦੀ ਸਾਰੇ ਦਿਨ ਦਾ ਥਕੇਵਾਂ ਨਾ ਉੱਤਰਦਾ ।ਦੋ ਤਿੰਨ ਦਿਨ ਬੜੇ ਅੌਖੇ ਲੰਘੇ ਅਾਖਰ ਨਸੀਬੋ ਨੇ ਗੁਅਾਡਣ ਚਾਚੀ ਨੂੰ ਫੋਨ ਲਾ ਲਿਅਾ ।ਸੋਚਿਅਾ ਚਲੋ ਮਾਂ ਨਹੀਂ ਤਾਂ ਫਿਰ ਚਾਚੀ ਹੀ ਸਹੀ ।ਚਾਚੀ ਨੇ ਸੁੱਖ ਸਾਂਦ ਦੱਸ ਇੱਕ ਨਵਾਂ ਹੀ ਸੁਨੇਹਾਂ ਦੇ ਦਿੱਤਾ, ਅਖੇ ਤੇਰੀ ਮਾਂ ਨੂੰ ਤਾਂ ਇਕੱਲੀ ਨੂੰ ਤੇਰੇ ਭਾਈ ਨੇ ਪਸੂਅਾਂ ਵਾਲੇ ਵਾੜੇ ਵਿੱਚ ਅੱਡ ਕਰ ਦਿੱਤਾ।
“ਓਏ ਲੋਹੜਾ ਅਾ ਗਿਅਾ, ਮਾਂ ਨੂੰ ਕੱਲੀ ਨੂੰ ਈ ਪਸੂਅਾਂ ਵਾਲੇ ਵਾੜੇ ਵਿੱਚ ?? ਮੈਂ ਵੀ ਕਹਾਂ ਮਾਂ ਅੱਗੇ ਨਾਂ ਪਿੱਛੇ ਤਾਂ ਕਦੇ ਕਿਸੇ ਤੀਰਥ ਤੇ ਗਈ ਨਹੀਂ ।ਉਹ ਤਾਂ ਕਹਿੰਦੀ ਹੁੰਦੀ ਅਾ, ਜਿਹੜਾ ਬੰਦਾ ਕਬੀਲਦਾਰ ਹੋਵੇ ਉਸਦਾ ਘਰ ਹੀ ਤੀਰਥ ਹੁੰਦਾ ।ਅਾ ਵੀਰ ਨੇ ਬੜਾ ਮਾੜਾ ਕੰਮ ਕੀਤਾ ।ਜੇ ਕੋਈ ਘਰੇ ਮਾੜਾ ਮੋਟਾ ਝਗੜਾ ਸੀ ਮੈਨੂੰ ਦੱਸ ਦਿੰਦੇ ।ਅਸਲ ਵਿੱਚ ਮੇਰੀ ਹੀ ਗਲਤੀ ਅਾ ,ਮੈਂ ਹੀ ਮਾਂ ਨੂੰ ਕਿਹ ਦਿੱਤਾ ਜਮੀਨ ਵੀਰੇ ਦੇ ਨਾਂ ਕਰਵਾ ਦੇ।”
ਅੱਜ ਸਾਰੀ ਦਿਹਾੜੀ ਨਸੀਬੋ ਦੀ ਅਾਪ ਮੁਹਾਰੇ ਬੋਲਦੀ ਦੀ ਹੀ ਲੰਘ ਗਈ ।ਪਤਾ ਨਹੀਂ ਕਿਉ ਅੱਜ ਬੁੱਢੀ ਮਾਂ ਦਾ ਡੋਲੇ ਖਾਂਦਾ ਸਰੀਰ ਅੱਖਾ ਅੱਗੋਂ ਪਾਸੇ ਹਟਣ ਦਾ ਨਾਂ ਨਹੀਂ ਲੈਂਦਾ। ਅੱਜ ਤਾਂ ਨਸੀਬੋ ਇਹੋ ਜਹੇ ਿਖਅਾਲਾਂ ਵਿੱਚ ਖੁੱਭੀ ਘਰ ਵਾਪਸ ਅਾਉਦੇ ਸਮੇਂ ਅਾਪਣੇ ਘਰ ਵਾਲੇ ਨੂੰ ਵੀ ਰਾਸਤੇ ਚੋਂ ਨਾਲ ਲੈਕੇ ਅਾਉਣਾ ਭੁੱਲ ਗਈ ਘਰੇ ਵੀ ਕੁੱਝ ਖਾਣ ਪਕਾਉਣ ਨੂੰ ਜੀ ਨਾਂ ਕੀਤਾ ।ਪਤੀ ਘਰ ਅਾਇਆ ਸਾਰੀ ਵਾਰਤਾ ਦੱਸੀ ।ਫੈਸਲਾ ਕੀਤਾ ਕਿ ਪਰਸੋਂ ਨੂੰ ਪਿੰਡ ਜਾ ਕੇ ਮਾਂ ਨੂੰ ਅਾਪਣੇ ਕੋਲ ਹੀ ਲੈ ਅਾਵਾਂਗੀ।
ਕੁੱਝ ਕਾਗਜ ਪੱਤਰ ਖੁਦ ਤਿਅਾਰ ਕਰਕੇ ਅਤੇ ਬਾਕੀ ਰਹਿੰਦੇ ਕਾਗਜਾਂ ਦੀ ਜੁੰਮੇਵਾਰੀ ਅਾਪਣੇ ਪਤੀ ਦੀ ਲਗਾ। ਨਸੀਬੋ ਜਹਾਜ ਚੜ ਗਈ।
ਨਸੀਬੋ ਦੀ ਜਿੰਦਗੀ ਦਾ ਇਹ ਦੂਸਰਾ ਟਾਇਮ ਸੀ ਜਦ ਉਸਨੂੰ ਪੇਕੇ ਜਾਣ ਦਾ ਰਤਾ ਵੀ ਚਾਅ ਨਹੀਂ ਸੀ। ਇਸਤੋਂ ਪਹਿਲਾਂ ਬਾਪੂ ਦੇ ਮਰਨ ਸਮੇਂ ਵੀ ਇੰਝ ਹੀ ਭੱਜੀ ਗਈ ਸੀ ।ਪਤਾ ਨਹੀਂ ਕਿਉਂ ਅੱਜ ਤਾਂ ਜਹਾਜ ਵੀ ਜਾਣੀ ਤੁਰਨ ਦਾ ਨਾਂ ਨਹੀਂ ਲੈਦਾ ਸੀ। ਨਸੀਬੋਂ ਨੂੰ ਕਦੇ ਕਦੇ ਇੰਝ ਲਗਦਾ ਕਿ ਜੇਕਰ ਉਹ ਪੈਦਲ ਭੱਜ ਲਵੇ ਤਾਂ ਸਾਇਦ ਮਾਂ ਕੋਲ ਜਲਦੀ ਚਲੀ ਜਾਵੇ।
ਨੈਣਾ ਦੀਅਾਂ ਨਦੀਅਾਂ ਵੀ ਅੱਜ ਅਾਪ ਮੁਹਾਰੇ ਹੀ ਛੱਲਾਂ ਮਾਰੀ ਜਾਂਦੀਅਾਂ ।ਜਹਾਜ ਦੀ ਸ਼ੀਟ ਤੇ ਪਾਸੇ ਮਾਰਦਿਅਾਂ ਅਾਖਰ ਕਨਾਰਾ ਅਾ ਹੀ ਗਿਅਾ ।ਪਰ ਨਸੀਬੋ ਨੂੰ ਹਾਲੇ ਏਅਰਪੋਟ ਤੋਂ ਪਿੰਡ ਤੱਕ ਜਾਣ ਵਾਲੇ ਰਾਹ ਦਾ ਵੀ ਓਨਾ ਹੀ ਫਿਕਰ ਸੀ ।ਟੈਕਸੀ ਲਈ ,ਚਾਲਾ ਮਾਰ ਦਿੱਤਾ।ਰਾਸਤੇ ਵਿੱਚ ਅਚਾਨਕ ਅੱਖ ਲੱਗ ਗਈ। ਸੁਪਨੇ ਚੰਦਰੇ ਹੀ ਅਾਏ ।ਅੱਖ ਖੁੱਲੀ ਪਿੰਡ ਕਰੀਬ ਹੀ ਸੀ। ਨਸੀਬੋ ਨੇ ਵੀ ਗੱਡੀ ਸਿੱਧੀ ਪਸੂਅਾਂ ਵਾਲੇ ਵਾੜੇ ਵਿੱਚ ਹੀ ਜਾ ਲਵਾਈ।
ਕੀ ਦੇਖਦੀ ਹੈ ਬੁੱਢੀ ਕਮਜੋਰ ਮਾਂ ਕੰਬਦੇ ਜਹੇ ਹੱਥਾਂ ਨਾਲ ਇੱਕ ਖੂੰਜੇ ਜਹੇ ਇੱਟਾਂ ਰੋਡੇ ਜਹੇ ਲਗਾ ਕੇ ਬਣਾਏ ਚੁੱਲੇ ਨੂੰ ਮਿੱਟੀ ਫੇਰੀ ਜਾਵੇ ।ਚੁੱਲੇ ਕੋਲ ਇੱਕ ਚਾਹ ਦਾ ਲਿਬੜਿਅਾ ਪਤੀਲਾ ਵਿੱਚੇ ਚਾਹ ਪੋਣੀ, ਇੱਕ ਗਲਾਸ ,ਇੱਕ ਦਾਲ ਨਾਲ ਲਿੱਬੜੀ ਬਾਟੀ ਪਈ ਹੈ।
ਮਾਂ, ਓ ਮਾਂ, ਇਹ ਕੀ ??? ਇਸਤੋਂ ਅੱਗੇ ਕਿਹਣ ਲਈ ਤਾਂ ਨਸੀਬੋ ਕੋਲ ਬੜਾ ਕੁੱਝ ਸੀ ਪਰ ਜੁਬਾਨ ਨੇ ਸਾਥ ਨਾ ਦਿੱਤਾ ।ਮਾਂ ਨੇ ਕਮਜੋਰ ਸੁਣਨ ਸਕਤੀ ਹੋਣ ਦੇ ਬਾਵਜੂਦ ਵੀ ਧੀ ਦੀ ਅਵਾਜ ਨੂੰ ਫੱਟ ਦੇਣੇ ਪਹਿਚਾਣ ਲਿਅਾ ।ਦੋਨੇ ਇੱਕ ਦੂਸਰੀ ਵੱਲ ਨੂੰ ਵਧੀਅਾਂ ।ਕੋਈ ਦੁਨੀਅਾਂ ਤੇ ਅਜਹੀ ਮਸਾਲ ਨਹੀਂ ਬਣੀ ਜੋ ਮਾਂ ਧੀ ਦੇ ਮਿਲਾਪ ਦੀ ਜਗਾ ਦਿੱਤੀ ਜਾ ਸਕਦੀ ਹੋਵੇ।
ਦੋਵੇਂ ਗਲੇ ਮਿਲੀਅਾਂ ,ਮਾਂ ਨੇ ਧੀ ਦੇ ਮੂੰਹ ਨੂੰ ਦੋ ਤਿੰਨ ਵਾਰ ਚੁੰਮਿਅਾ ।ਧੀ ਨੇ ਮਾਂ ਦੇ ਮਿੱਟੀ ਨਾਲ ਲਿਬੜੇ ਹੱਥਾਂ ਨੂੰ ਚੁੰਮਿਅਾਂ।ਮਾਂ ਅੰਦਰੋਂ ਮੰਜਾ ਲੈਣ ਗਈ ,ਨਸੀਬੋ ਵੀ ਮਗਰੇ ਹੀ ਬੜ ਗਈ ।ਪਾਥੀਅਾਂ ਵਾਲਾ ਕਮਰਾ ਜਿਸ ਵਿੱਚ ਇੱਕ ਖੂੰਜੇ ਹਾਲੇ ਵੀ ਪਾਥੀਅਾਂ ਪਈਅਾਂ ਸਨ ।ਇੱਕ ਸਾਇਡ ਤੇ ਪਿਅਾ ਨਾਨੀ ਵਾਲਾ ਸੰਦੂਖ ,ਕੁੱਝ ਖਿਲਰੇ ਜਹੇ ਕੱਪੜੇ ।ਅੰਦਰ ਦੇ ਹਲਾਤ ਦੇਖ ਨਸੀਬੋ ਫੇਰ ਰੋ ਪਈ।
“ਮਾਈ ,ਮੈਨੂੰ ਇਹ ਦੱਸ ਤੂੰ ਸਾਰੇ ਮਕਾਨ ਦੀ ਮਾਲਕਣ ਤੈਨੂੰ ਇੱਧਰ ਕੱਢਿਅਾ ਕਿਸ ਨੇ ?? ”ਗੁੱਸੇ ਨਾਲ ਨਸੀਬੋ ਦਾ ਸਾਰਾ ਸਰੀਰ ਕੰਬ ਉੱਠਿਅਾ।
ਕਮਲੀਏ ਤੈਨੂੰ ਅਖਦਾ ਮੈਨੂੰ ਕਿਸੇ ਨੇ ਘਰੋਂ ਕੱਢ ਦਿੱਤਾ, ਅਾਪਣੀ ਤਾਂ ਵੱਡੀ ਮੱਝ ਸੂਣ ਵਾਲੀ ਅਾ, ਮੈਂ ਕਿਹਾ ਚਲੋ ਮੇਰਾ ਮੰਜਾ ਕਰ ਦੇਵੋ ਓਧਰ , ਤੂੰ ਅਾਪਣਾ ਦੱਸ ?? ਨਾਲੇ ਦਲੀਪ ਸਿਓਂ ਦਾ ਕੀ ਹਾਲ ਅਾ?
ਜਵਾਕ ਜੱਲਾ ਵੀ ਨਾਲ ਅਾਇਆ???ਤੂੰ ਸਾਨੂੰ ਦੱਸ ਦਿੰਦੀ ਤੇਰਾ ਵੀਰ ਤੈਨੂੰ ਦਿੱਲੀ ਲੈਣ ਅਾ ਜਾਂਦਾ। ਮਾਂ ਸਾਇਦ ਧੀ ਦਾ ਿਧਅਾਨ ਹੋਰ ਪਾਸੇ ਕਰਨਾ ਚਾਹੁੰਦੀ ਸੀ।
“ਮਾਂ ਤੂੰ ਮੈਨੂੰ ਨਿਅਾਣੀ ਸਮਝਦੀ ਏਂ ???ਮੈਨੂੰ ਸਾਰਾ ਕੁੱਝ ਦੱਸ ਦਿੱਤਾ ਚਾਚੀ ਨੇ। ਮੈਂ ਤੈਨੂੰ ਲੈਣ ਅਾਈ ਅਾਂ। ਚੱਲ ਮੇਰੇ ਨਾਲ ਚੱਲ ਮੈਂ ਸਾਰੀ ਤਿਅਾਰੀ ਕਰ ਕੇ ਆਈ ਅਾਂ। ਨਸੀਬੋ ਅੰਦਰੋਂ ਨੱਕੋ ਨੱਕ ਭਰੀ ਪਈ ਸੀ ।ਓਧਰੋਂ ਗਲੀ ਵਿੱਚ ਖੇਡਦੇ ਬੱਚਿਅਾਂ ਨੇ ਅੰਦਰਲੇ ਘਰ ਵੀ ਨਸੀਬੋ ਭੂਅਾ ਦੇ ਅਾਉਣ ਦਾ ਸੁਨੇਹਾਂ ਦੇ ਦਿੱਤਾ।
ਨਸੀਬੋ ਦੀ ਭਰਜਾਈ ਮੈਲੇ ਜਹੇ ਕੱਪੜੇ ਪਾਈ ਪਾਣੀ ਦੀ ਬੋਤਲ ਅਤੇ ਗਿਲਾਸ ਲਿਅਾ,ਹੱਥ ਬੰਨ ਕੋਲ ਅਾ ਖੜੀ ।”ਭੈਣ ਜੀ ਪਾਣੀ ।”ਡਰਦੀ ਜਹੇ ਗਲਾਸ ਅੱਗੇ ਕੀਤਾ। ਨਸੀਬੋ ਦਾ ਮਾਂ ਦੇ ਹਲਾਤ ਦੇਖ ਪਾਣੀ ਪੀਣ ਨੂੰ ਜੀ ਨਾਂ ਕੀਤਾ। ਭਾਬੀ ਤੂੰ ਵੀ ਕਿਸੇ ਦੀ ਧੀ ਏਂ ਤੂੰ ਖਿਅਾਲ ਰੱਖਦੀ ਮਾਂ ਦਾ।
ਧੀਏ ਇਹੀ ਧਿਅਾਨ ਰੱਖਦੀ ਏ ,ਚੋਰੀ ਰੋਟੀ ਪਾਣੀ ਵੀ ਦੇਕੇ ਜਾਂਦੀ ਏ,ਜੇ ਮੇਰੇ ਹੱਕ ਚ ਬੋਲਦੀ ਏ ਤਾਂ ਸਰਾਬ ਪੀ ਕੇ ਇਸਨੂੰ ਵੀ ਘਰੋਂ ਕੱਢਦਾ ਏ। ਜਦ ਸਾਰੀ ਗੱਲ ਖੁੱਲ ਹੀ ਚੁੱਕੀ ਸੀ ਤਾਂ ਮਾਂ ਵੀ ਕਿੰਨਾ ਕੁ ਚਿਰ ਪੜਦਾ ਪਾ ਲੈਦੀ।
ਨਾਂ ਗੱਲ ਕੀ ਹੋਈ?” ਨਸੀਬੋ ਦਾ ਗੁੱਸਾ ਕੁੱਝ ਕੁ ਢੈਲਾ ਜਿਹਾ ਪੈ ਗਿਅਾ। ਦਿਨ ਰਾਤ ਸ਼ਰਾਬ ਨਾਲ ਰੱਜਿਅਾ ਰਹਿੰਦਾ ਏ,ਅਸੀਂ ਵਰੋਧ ਕੀਤਾ ,ਫਿਰ ਦੇਖ ਲਾ ,ਤੇੇਰੇ ਸਾਹਮਣੇ ਹੀ ਅਾ।”ਭਰਜਾਈ ਦੇ ਮੂੰਹੋ ਹੀ ਗਿਣਤੀ ਦੀਅਾਂ ਗੱਲਾਂ ਹੀ ਨਿਕਲ ਸਕੀਅਾਂ। ਅੱਜ ਪਹਿਲਾ ਦਿਨ ਸੀ ਜਦ ਨਸੀਬੋ ਦਾ ਅਾਪਣੇ ਭਰਾ ਨੂੰ ਮਿਲਣ ਨੂੰ ਬਿੱਲਕੁੱਲ ਜੀ ਨਾ ਕੀਤਾ।
ਭਾਬੀ ਮੈਂ ਲੈ ਜਾਣਾ ਮਾਂ ਨੂੰ ਅਾਪਣੇ ਨਾਲ ਹੀ ਮੈਂ ਕਾਗਜ ਬਣਾ ਕੇ ਲਿਅਾਈ ਅਾਂ ।ਤੂੰ ਫਿਕਰ ਨਾਂ ਕਰੀ, ਕਰ ਲੈਣ ਦੇ ਜੋ ਕਰਦਾ ਮੈਂ ਤੇਰੇ ਬੱਚਿਅਾਂ ਨੂੰ ਰੁਲਣ ਨੀ ਦਿੰਦੀ। ਮਾਂ ਨੂੰ ਸਮਝਾ ਬੁੱਜਾ ਕੇ ਨਾਲ ਜਾਣ ਲਈ ਰਾਜੀ ਕਰ ਲਿਅਾ ।ਪੰਜ ਸੱਤ ਦਿਨ ਨਸੀਬੋ ਅਾਪਣੇ ਪੇਕੀਂ ਰਹੀ।ਜਦ ਮਾਂਵਾਂ ਧੀਅਾਂ ਕਨੇਡਾ ਵੱਲ ਤਰਨ ਲੱਗੀਅਾਂ ,ਮਾਂ ਦੇ ਅੰਦਰ ਫੇਰ ਪੁੱਤਰ ਮੋਹ ਨੇ ਜੋਰ ਮਾਰਿਅਾ, ਨਸੀਬੋ ਚਲ ਉੰਜ ਤਾਂ ਤੇਰੀ ਮਰਜੀ ਅਾ, ਪਰ ਓਹਦਾ ਮੇਰੇ ਬਿੰਨਾ ਸਰਦਾ ਨੀ, ਦੇਖਲੀ ਤੇਰੇ ਵੀਰ ਦਾ ਮੇਰੇ ਵਗੈਰ ਜੀ ਨੀ ਲੱਗਣਾ ।ਨਾਲੇ ਸਿਅਾਣੇ ਅਾਖਦੇ ਹੁੰਦੇ ਅਾ ਧੀ ਦੇ ਘਰ ਦਾ ਖਾਣਾ ਮਾੜਾ ਹੁੰਦਾ ਏ ।ਜੇ ਮੈਨੂੰ ਤੂੰ ਇਧਰ ਈ ਛੱਡ ਜਾਵੇ ??
ਮਾਂ ਮੈਂ ਤੈਨੂੰ ਮਜਬੂਰ ਨਹੀਂ ਕਰਦੀ ਪਰ ਤੇਰੇ ਜੋ ਹਲਾਤ ਸੀ ਓਸ ਹਿਸਾਬ ਨਾਲ ਓਹ ਤਾਂ ਤੈਨੂੰ ਮਾਰੀ ਬੈਠਾ ਏ।ਜਦ ਤੇਰਾ ਜੀ ਕੀਤਾ ਵਾਪਸ ਮੁੜ ਅਾਈਂ।
ਮਾਂ ਧੀ ਦੋਵੇਂ ਜਹਾਜ ਚੜ ਗਈਆਂ ।ਪਰ ‘ਧੀ ਦੇ ਘਰ ਦਾ ਖਾਣ’ ਵਾਲੀ ਗੱਲ ਨਸੀਬੋ ਨੂੰ ਬੜੀ ਰੜਕੀ ।ਅਾਪ ਮੁਹਾਰੇ ਜਏ ਨਸੀਬੋ ਦੇ ਮੂੰਹ ਚੋਂ ਨਿਕਲ ਗਿਅਾ,”ਪਤਾ ਨੀ ਕਿਹੜਾ ਚੰਦਰਾ ਬੈਠਾ ਬਣਾਈ ਜਾਂਦਾ ਏ ਕਲਿਹਣੇ ਸਮਾਜ ਦੇ ਕਨੂੰਨ ,ਇੱਕ ਪਾਸੇ ਕੁੱਖ ਵਿੱਚ ਮਾਰਨੀ ਵੀ ਜਾਇਜ਼ ਹੈ ਤੇ ਦੂਸਰੇ ਪਾਸੇ ਧੀ ਦੇ ਘਰ ਦਾ ਖਾਣਾ ਵੀ ਮਾੜਾ ਏ!!!”
ਲੇਖਕ – ਅਗਿਆਤ