ਬੁਲੇੱਟ ਦੇ ਪਟਾਕੇ ਪਵਾਓਣ ਵਾਲੀ ਸੁਨੰਦਾ ਸ਼ਰਮਾਂ ਦੇ ਪਟਾਕੇ ਹੋਣਗੇ ਬੰਦ .. ਦੇਖੌ ਪੂਰੀ ਖਬਰ ..

ਬੁਲੇੱਟ ਦੇ ਪਟਾਕੇ ਪਵਾਓਣ ਵਾਲੀ ਸੁਨੰਦਾ ਸ਼ਰਮਾਂ ਦੇ ਪਟਾਕੇ ਹੋਣਗੇ ਬੰਦ .. ਦੇਖੌ ਪੂਰੀ ਖਬਰ ..

ਡਿਤਰਾਓ ਧਰੇਨਵਰ ਜੀ ਨੇ Sunanda Sharma ਨੂੰ 24 ਘੰਟੇ ਦੇ ਅੰਦਰ ਪੰਜਾਬੀ ਮਾਂ ਬੋਲੀ ਤੋਂ ਮਾਫੀ ਮੰਗਣ ਲਈ ਕਿਹਾ, ਅਤੇ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਪੰਡਿਤਰਾਓ ਜੀ….ਓਧਰ ਸਿੱਧੂ ਮੂਸੇ ਵਾਲੇ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 14 ਮਾਰਚ ਨੂੰ ਹੋਣ ਵਾਲੇ ਸ਼ੋਅ ਦਾ ਵਿਰੋਧ ਸ਼ੁਰੂ।ਜੇਕਰ ਤੁਸੀਂ ਇਸ ਬੰਦੇ ਦੀ ਗੱਲ ਨਾਲ ਸਹਿਮਤ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ।

(ਕਾਨੂੰਨੀ ਨੋਟਿਸ -ਕਮ- ਨੁਮਾਇੰਦਗੀ)
ਸੇਵਾ ਵਿਖੇ, ਪ੍ਰੋਗਰਾਮਿੰਗ ਹੈਡ,ਪੀ.ਟੀ.ਸੀ. ਪੰਜਾਬੀ/ਪੀ.ਟੀ.ਸੀ. ਚੱਕ ਦੇ,ਤੜਕਾ,ਜੋਸ.,ਐਮ.ਐਚ.1 ਮਿਊਜਿਕ,ਪੰਜਾਬੀ ਹਿੱਟਸ,ਪਿਟਾਰਾ

ਵਿਸ਼ਾ:- ਲੱਚਰ, ਸ਼ਰਾਬੀ, ਹਥਿਆਰੀ ਗਾਣੇ ਟੀ.ਵੀ. ਚੈਨਲ ਤੇ ਨਾ ਬਜਾਉਣ ਬਾਰੇ ਕਾਨੂੰਨੀ ਨੋਟਿਸ / ਨੁਮਾਇੰਦਗੀ|
ਸ਼੍ਰੀਮਤੀ /ਸ਼੍ਰੀਮਾਨ ਜੀ,
ਬਹੁਤ ਹੀ ਨਿਮਰਤਾ ਨਾਲ ਬੇਨਤੀ ਹੈ ਕਿ ਤੁਹਾਡੇ ਮਸ਼ਹੂਰ ਟੀ.ਵੀ. ਚੈਨਲ ਤੇ ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣੇ ਨਾ ਬਜਾਏ ਜਾਣ ਕਿਉਂਕਿ ਇਸ ਤਰ੍ਹਾਂ ਦੇ ਗਾਣੇ ਨੌਜਵਾਨ ਲੋਕਾਂ ਨੂੰ ਗੈਰ-ਕਾਨੂੰਨੀ ਕੰਮ ਕਰਨ ਲਈ ਉਤਸਾਹਿਤ ਕਰਦੇ ਹਨ ਅਤੇ ਇਹੋ ਜਿਹੇ ਗਾਣੇ ਦੇ ਵਿੱਚ ਔਰਤ ਦੀ ਬੇਇੱਜਤੀ, ਜੱਟ ਸਮੂਦਾਇ ਦੀ ਬੇਇੱਜਤੀ ਹੁੰਦੀ ਹੈ ਜੋ ਸੰਵਿਧਾਨ (ਆਰਟੀਕਲ ਖ਼ñਏ (ਈ) ਅਤੇ ਆਰਟੀਕਲ ਸ਼ਜ਼) ਅਤੇ ਕਾਨੂੰਨ ਦੀ ਕਈ ਧਾਰਾਵਾਂ ਦਾ ਘੋਰ ਉਲੰਘਣਾ ਹੈ| ਇਸ ਤਰ੍ਹਾਂ ਦੇ ਗਾਣੇ ਸਮਾਜਿਕ ਪੱਧਰ ਤੇ ਤੁਹਾਡੇ ਵਰਗੇ ਟੀ.ਵੀ. ਚੈਨਲ ਤੇ ਚਲਾਉਣਾ ਭਾਰਤੀਯ ਬਰਾਡ ਕਾਸਟਿੰਗ ਦੇ ਕਈ ਨੀਤੀ ਨਿਯਮਾਂ ਦਾ ਵੀ ਘੋਰ ਉਲੰਘਣ ਹੈ|

ਤੁਹਾਡੇ ਟੀ.ਵੀ. ਤੇ ਵਾਰ ਵਾਰ ਚਲਣ ਵਾਲੇ ਲੱਚਰ, ਸ਼ਰਾਬੀ ਤੇ ਹਥਿਆਰੀ ਗਾਣੇ ਕੇਬਲ, ਟੈਲੀਵਿਜਨ, ਨੈਟਵਰਕਸ 1994, ਰੂਲਸ ਨੰ: 7 ਦਾ ਵੀ ਘੋਰ ਉਲੰਘਣ ਕਰਦੇ ਹਨ|
ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣੇ ਤੇ ਨੱਥ ਪਾਉਣ ਲਈ ਮੇਰੇ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਯਾਚਿਕਾ (CWP-27011-2016) ਦਾਇਰ ਕੀਤੀ ਗਈ ਹੈ ਜਿਥੇ ਇਹੋ ਜਿਹੇ ਗਾਣੇ ਤੇ ਨੱਥ ਪਾਉਣ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਿੱਛਲੇ ਇੱਕ ਸਾਲ ਤੋਂ ਲਗਾਤਾਰ ਸੁਣਵਾਈ ਕਰ ਰਹੀ ਹੈ|
ਇਸ ਲਈ ਬੇਨਤੀ ਹੈ ਕਿ ਤੁਹਾਡੇ ਟੀ.ਵੀ. ਚੈਨਲ ਤੇ ਲੱਚਰ, ਹਥਿਆਰੀ ਅਤੇ ਸ਼ਰਾਬੀ ਗਾਣੇ ਨਾ ਵਜਾਇਆ ਜਾਵੇ ਨਹੀਂ ਤਾਂ ਮੈਂ ਤੁਹਾਡੇ ਟੀ.ਵੀ. ਚੈਨਲ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋ ਜਾਵਾਂਗਾ|
ਇਸ ਨੋਟਿਸ/ਨੁਮਾਇੰਦਗੀ ਦਾ ਜਵਾਬ ਲਿਖਿਤ ਰੂਪ ਵਿੱਚ ਦੇਣ ਦੀ ਕ੍ਰਿਪਾਲਤਾ ਕਰੋ ਜੀ|

ਧੰਨਵਾਦ ਸਹਿਤ| ਪੰਜਾਬੀ ਮਾਂ ਬੋਲ ਦਾ ਸੇਵਕ

ਪੰਡਿਤਰਾਓ ਧਰੇਨਵਰ,ਸਹਾਇਕ ਪ੍ਰੋਫੈਸਰ 1006, ਸੈਕਟਰ 41ਬੀ, ਚੰਡੀਗੜ੍ਹ|9988351695

error: Content is protected !!