ਬੀਤੇ 18 ਸਾਲਾਂ ਤੋਂ ਇਨਸਾਨਾਂ ਦਾ ਮਾਂਸ ਖਾ ਰਿਹਾ ਸੀ ਇਹ ਜੋੜਾ, ਦੇਖੋ ਕਿਵੇਂ ਹੋਇਆ ਖੁਲਾਸਾ !ਅਕਸਰ ਲੋਕ ਇਹ ਮੰਨਦੇ ਹਨ ਕਿ ਸਿਰਫ ਆਦਿਵਾਸੀ ਲੋਕ ਜਾਂ ਜਾਨਵਰ ਹੀ ਇਨਸਾਨ ਦਾ ਮਾਂਸ ਖਾਂਦੇ ਹਨ। ਜਦਕਿ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚ ਸਮਾਜ ਵਿਚ ਰਹਿਣ ਵਾਲੇ ਲੋਕ ਵੀ ਇਨਸਾਨਾਂ ਦਾ ਮਾਂਸ ਖਾਂਦੇ ਸਨ।
ਅਜਿਹਾ ਹੀ ਇਕ ਮਾਮਲਾ ਰੂਸ ਦਾ ਸਾਹਮਣੇ ਆਇਆ ਹੈ।ਇੱਥੇ ਇਕ ਪਤੀ-ਪਤਨੀ ਨੂੰ ਇਨਸਾਨਾਂ ਨੂੰ ਮਾਰ ਕੇ ਖਾਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।ਪੁਲਸ ਮੁਤਾਬਕ ਇਸ ਜੋੜੇ ਨੇ ਖੁਦ ਸਵੀਕਾਰ ਕੀਤਾ ਹੈ ਕਿ ਉਹ ਬੀਤੇ 18 ਸਾਲਾਂ ਤੋਂ ਅਜਿਹਾ ਕਰਦੇ ਆ ਰਹੇ ਹਨ।
ਇਹ ਜੋੜਾ ਨਾ ਸਿਰਫ ਇਨਸਾਨੀ ਮਾਂਸ ਖਾਂਦਾ ਸੀ ਬਲਕਿ ਉਸ ਨਾਲ ਸੈਲਫੀ ਵੀ ਲੈਂਦਾ ਸੀ।ਜਾਂਚ ਦੌਰਾਨ ਉਨ੍ਹਾਂ ਦੇ ਘਰੋਂ ਇੰਨੀਆਂ ਭਿਆਨਕ ਤਸਵੀਰਾਂ ਮਿਲੀਆਂ ਹਨ ਕਿ ਉਨ੍ਹਾਂ ਨੂੰ ਸ਼ੇਅਰ ਨਹੀਂ ਕੀਤਾ ਜਾ ਸਕਦਾ।35 ਸਾਲਾ ਦਿਮਤਰੀ ਕਾਸ਼ੇਵ ਅਤੇ ਉਸ ਦੀ 42 ਸਾਲਾ ਪਤਨੀ ਨਤਾਲੀਆ ਇਕ ਡਰਗਸ ਜ਼ਰੀਏ ਪਹਿਲਾਂ ਲੋਕਾਂ ਨੂੰ ਬੇਹੋਸ਼ ਕਰਦੇ ਸਨ।
ਫਿਰ ਉਨ੍ਹਾਂ ਨੂੰ ਕੱਟ ਕੇ ਖਾ ਜਾਂਦੇ ਸਨ।ਪੁਲਸ ਨੇ ਉਨ੍ਹਾਂ ਦੇ ਘਰੋਂ ਸਰੀਰ ਦੇ ਟੁਕੱੜਿਆਂ ਨਾਲ ਭਰੇ 7 ਪੈਕੇਟ ਬਰਾਮਦ ਕੀਤੇ।ਉਹ ਲਾਸ਼ ਨੂੰ ਫਰੀਜ਼ਰ ਵਿਚ ਜਾਂ ਜਾਰ ਵਿਚ ਰੱਖਦੇ ਸਨ ਤਾਂ ਜੋ ਉਹ ਜਲਦੀ ਸੜੇ ਨਹੀਂ।ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਆਦਮਖੋਰ ਜੋੜੇ ਦੇ ਘਰੋਂ 19 ਲੋਕਾਂ ਦੇ ਸਰੀਰ ਵਿਚੋਂ ਕੱਢੀ ਗਈ ਚਮੜੀ, ਜਾਰ ਵਿਚ ਸੁਰੱਖਿਅਤ ਕਰ ਕੇ ਰੱਖੇ ਗਏ ਸਰੀਰ ਦੇ ਵੱਖ-ਵੱਖ ਹਿੱਸੇ ਵੀ ਮਿਲੇ ਹਨ।ਘਰ ਵਿਚ ਪਈ ਬਾਲਟੀ ਅਤੇ ਬੈਗ ਵਿਚੋਂ ਵੀ ਲਾਸ਼ ਦੇ ਟੁੱਕੜੇ ਬਰਾਮਦ ਕੀਤੇ ਗਏ।
ਇਸ ਪੂਰੇ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਕਰਾਸਨੋਦਰ ਸ਼ਹਿਰ ਦੀ ਇਕ ਸੜਕ ‘ਤੇ ਇਕ ਫੋਨ ਬਰਾਮਦ ਹੋਇਆ।ਇਸ ਫੋਨ ਵਿਚ ਇਕ ਔਰਤ ਦੀ ਲਾਸ਼ ਨਾਲ ਇਕ ਵਿਅਕਤੀ ਦੀ ਸੈਲਫੀ ਸੀ।ਇਹ ਫੋਨ ਉੱਥੇ ਕੰਮ ਕਰ ਰਹੇ ਇਕ ਮਜ਼ਦੂਰ ਨੂੰ ਮਿਲਿਆ। ਉਸ ਨੇ ਇਹ ਫੋਨ ਪੁਲਸ ਨੂੰ ਦੇ ਦਿੱਤਾ ਸੀ।ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਸਾਲ 1999 ਤੋਂ ਇਕ ਮਿਲਟਰੀ ਅਕੈਡਮੀ ਵਿਚ ਮੌਜੂਦ ਹੌਸਟਲ ਦੇ ਕਮਰੇ ਵਿਚ ਹੋ ਰਿਹਾ ਸੀ।ਇਹ ਜੋੜਾ ਹੁਣ ਪੁਲਸ ਹਿਰਾਸਤ ਵਿਚ ਹੈ।ਮਿਲਟਰੀ ਅਕੈਡਮੀ ਦੇ ਇਕ ਵਰਕਰ ਨੇ ਦੱਸਿਆ ਕਿ ਜਦੋਂ ਵੀ ਕੋਈ ਇਸ ਜੋੜੇ ਦੇ ਕਮਰੇ ਵਿਚ ਦਾਖਲ ਹੋਣ ਦੀ ਕੋਸ਼ਿਸ ਕਰਦਾ ਸੀ ਤਾਂ ਉਹ ਦੋਵੇਂ ਚੀਕਣ ਜਾਂ ਰੋਣ ਲੱਗਦੇ ਸਨ।ਗੁਆਂਢੀਆਂ ਨੇ ਨਤਾਨੀਆ ਨੂੰ ਕਾਫੀ ਗੁੱਸੇ ਵਾਲੀ ਔਰਤ ਦੱਸਿਆ।
Sikh Website Dedicated Website For Sikh In World