Bhalwan Singh: ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਰਣਜੀਤ ਬਾਵਾ ਦੀ ‘ਭਲਵਾਨ ਸਿੰਘ’ 27 ਅਕਤੂਬਰ ਨੂੰ ਰਿਲੀਜ਼ ਹੋਈ ਤੇ ਇਸ ਫ਼ਿਲਮ ਨੂੰ ਲੋਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ ਜਿਸਦੀ ਜਾਣਕਾਰੀ ਦਿੰਦੀ ਹੈ ਬਾਕਸ ਆਫ਼ਿਸ ਰਿਪੋਰਟ। ਗਾਇਕ ਤੋਂ ਅਦਾਕਾਰ ਬਣੇ ਰਣਜੀਤ ਬਾਵਾ ਦੀ ਫ਼ਿਲਮ ਇਸ ਤੋਂ ਪਹਿਲਾਂ ਵੀ ਹਿੱਟ ਹੋਈ ਹੈ।
ਬਤੌਰ ਅਦਾਕਾਰ ਬਾਵੇ ਦੀ ਇਹ ਚੌਥੀ ਫਿਲਮ ਹੈ। ਖਬਰਾਂ ਦੀ ਮੰਨੀਏ ਤਾਂ ਫ਼ਿਲਮ ‘ਭਲਵਾਨ ਸਿੰਘ’ ਨੂੰ ਦੇਸ਼-ਵਿਦੇਸ਼ ਦੇ 100 ਤੋਂ ਵੱਧ ਸਿਮੇਨਾਘਰਾਂ ‘ਚ ਰਿਲੀਜ਼ ਕੀਤਾ ਗਿਆ ਤੇ ਪਹਿਲੇ ਦਿਨ ਦੀ ਕਮਾਈ ਹੈ 2 ਕਰੋੜ ਰੁਪਏ ਜੋ ਕਿ ਦਿਲਜਿਤ ਦੋਸਾਂਝ ਦੀ ਫ਼ਿਲਮ ‘ਸੁਪਰ ਸਿੰਘ‘ ਤੋਂ ਜ਼ਿਆਦਾ ਹੈ ਕਿਉਂ ਕਿ ‘ਸੁਪਰ ਸਿੰਘ ਦੀ’ ਪਹਿਲੇ ਦਿਨ ਦੀ ਕਮਾਈ ਸੀ 1.80 ਕਰੋੜ। ਬਾਕਸ ਆਫ਼ਿਸ ਦੀ ਰਿਪੋਰਟ ਮੁਤਾਬਿਕ ਸ਼ਨਿਵਾਰ ਯਾਨਿ ਕਿ ਦੂਜੇ ਦਿਨ ‘ਭਲਵਾਨੀ ‘ ਨੇ 1.90 ਕਰੋੜ ਕਮਾਏ ਤਾਂ ਤੀਜੇ ਦਿਨ ਰਵਿਵਾਰ ਨੂੰ 2.02 ਕਰੋੜ ਯਾਨਿ ਕਿ ਰਣਜੀਤ ਬਾਵਾ ਦੀ ਪਹਿਲਵਾਨੀ ਦਰਸ਼ਕਾਂ ਨੂੰ ਪਸੰਦ ਆਈ ਹੈ।
ਦੱਸਣਯੋਗ ਹੈ ਕਿ ਰਣਜੀਤ ਬਾਵਾ ਦੀ ਮੁੱਖ ਕਿਰਦਾਰ ‘ਚ ‘ਤੂਫਾਨ ਸਿੰਘ’ ਤੋਂ ਬਾਅਦ ‘ਭਲਵਾਨ ਸਿੰਘ’ ਦੂਜੀ ਫ਼ਿਲਮ ਹੈ। ਪੰਜਾਬੀ ਗਾਇਕੀ ‘ਚ ਸਫ਼ਲ ਸਥਾਪਤੀ ਤੋਂ ਬਾਅਦ ਰਣਜੀਤ ਬਾਵੇ ਨੇ ਆਪਣੇ ਅਦਾਕਾਰੀ ਸਫਰ ਦੀ ਸ਼ੁਰੂਆਤ ਮਰਹੂਮ ਨਿਰਦੇਸ਼ਕ ਗੁਰਚਰਨ ਵਿਰਕ ਦੀ ਫਿਲਮ ‘ਤੂਫ਼ਾਨ ਸਿੰਘ’ ਤੋਂ ਕੀਤੀ ਸੀ। ਇਨ੍ਹਾਂ ਦੀ ਅਦਾਕਾਰੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਭਾਵੇਂ ਉਹ ‘ਵੇਖ ਬਰਾਤਾਂ ਚੱਲਿਆਂ’ ‘ ਹੋਵੇ ‘ਤੂਫਾਨ ਸਿੰਘ’ ਜਾਂ ਫ਼ਿਰ ਹਾਲ ਹੀ ਵਿੱਚ ਰਿਲੀਜ਼ ਹੋਈ ‘ਭਲਵਾਨ ਸਿੰਘ’।
ਫ਼ਿਲਮ ‘ਭਲਵਾਨ ਸਿੰਘ’ ਦਾ ਨਿਰਦੇਸ਼ਨ ‘ਨਦਰ ਫਿਲਮਜ਼’, ‘ਜੇ ਸਟੂਡੀਓ’ ਅਤੇ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਵੱਲੋਂ ਕੀਤਾ ਗਿਆ ਹੈ। ਇਨ੍ਹਾਂ ਦੀ ਜੋੜੀ ਦੀਆਂ ਫ਼ਿਲਮਾਂ ਪੰਜਾਬੀ ਸਿਨੇਮਾ ‘ਚ ਨਵੀਂ ਸੇਧ ਸਾਬਿਤ ਹੋਈ ਹੈ ਭਾਵੇਂ ਉਹ ਅੰਗਰੇਜ਼ ਹੋ ਜਾਂ ‘ਭਲਵਾਨ ਸਿੰਘ’। ਦੱਸਣਯੋਗ ਹੈ ਕਿ ਪੰਜਾਬੀ ਸਿਨੇਮਾ ‘ਚ ਹਾਲੇ ਤੱਕ ਇਹੋ ਜਿਹੀ ਫ਼ਿਲਮ ਸਾਹਮਣੇ ਨਹੀਂ ਆਈ ਹੈ ਜਿਸ ‘ਚ ਇਕ ਸਾਧਾਰਨ ਜਿਹਾ ਦਿਖਣ ਵਾਲਾ ਨੌਜਵਾਨ ਦੇਸ਼ ਲਈ ਕੁੱਝ ਕਰਨ ਦਾ ਜਜ਼ਬਾ ਰੱਖਦਾ ਹੋਵੇ।
ਇਹ ਫ਼ਿਲਮ 1938 ਦੇ ਪੰਜਾਬ ਦੀ ਕਹਾਣੀ ਹੈ ਜਿਥੇ ਇਕ ਪਾਸੇ ਤਾਂ ਸਾਧਾਰਣ ਜਿਹੇ ਨੌਜਵਾਨ ਦਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਉਥੇ ਹੀ ਪੁਰਾਣੇ ਪੰਜਾਬੀ ਸਭਿਆਚਾਰ ਦੇ ਦਰਸ਼ਨ ਵੀ ਹੋ ਰਹੇ ਹਨ । ਨਾ ਸਿਰਫ ਕਹਾਣੀ, ਅਦਾਕਾਰੀ ਜਾਂ ਨਿਰਦੇਸ਼ਨ ਪਰ ਸੰਗੀਤ ਵੀ ਇਸ ਫ਼ਿਲਮ ਦਾ ਚਰਚਾ ‘ਚ ਹੈ। ਇਸ ਦੀ ਕਹਾਣੀ ਦਿੱਤੀ ਹੈ ਸੁਖਰਾਜ ਸਿੰਘ ਨੇ ਤੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਪਰਮਸ਼ਿਵ ਨੇ ਜਿਨ੍ਹਾਂ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੈ।
ਇਸ ਫ਼ਿਲਮ ‘ਚ ਰਣਜੀਤ ਬਾਵਾ ਤੇ ਕਰਮਜੀਤ ਅਨਮੋਲ ਦਾ ਵੱਖ ਤੇ ਦਿਲ ਖਿੱਚਵਾਂ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ । ਉੱਥੇ ਹੀ ਨਵਪ੍ਰੀਤ ਬੰਗਾ, ਮਾਨਵ ਵਿੱਜ, ਰਾਣਾ ਜੰਗ ਬਹਾਦਰ, ਮਹਾਵੀਰ ਸਿੰਘ ਭੁੱਲਰ ਤੇ ਹੋਰ ਕਲਾਕਾਰਾਂ ਦਾ ਕੰਮ ਵੀ ਬੇਮਿਸਾਲ ਹੈ। ਫ਼ਿਲਮ ‘ਚ ਰਣਜੀਤ ਬਾਵਾ ਆਪਣੇ ਆਪ ਨੂੰ ‘ਜ਼ਬਰਾ ਬਾਈ’ ਵਰਗਾ ਸਾਬਿਤ ਕਰਨ ਦੀ ਕੋਸ਼ਿਸ਼ ‘ਚ ਨਾ ਸਿਰਫ਼ ਲੋਕਾਂ ਦਾ ਦਿਲ ਜਿੱਤ ਗਏ ਪਰ ਦੱਸ ਗਏ ਕਿ ਦਿਲ ‘ਚ ਕੁੱਝ ਕਰਨ ਦਾ ਜ਼ਜਬਾ ਹੋਵੇ ਤਾਂ ਕੋਈ ਵੀ ਮੈਦਾਨ ਜਿੱਤਿਆ ਜਾ ਸਕਦਾ ਹੈ।