ਬਾਪੂ ਫੌਜਾ ਸਿੰਘ ਨੇ ਆਪਣੀ ਉਮਰ ਪੁੱਛਣ ‘ਤੇ ਦਿੱਤਾ ਕੀ ਜਵਾਬ-ਦੇਖੋ ਵੀਡਿਓ
ਇਸ ਵਾਰ ਦੇ ਪੀਟੀਸੀ ਪੰਜਾਬੀ ਫਿਲਮ ਐਵਾਰਡਜ਼ ‘ਚ ਜਿੱਥੇ ਹਰ ਪਾਸੇ ਰੌਣਕ ਦੇਖਣ ਨੂੰ ਮਿਲੀ, ਉਥੇ ਹੀ ਫੌਜਾ ਸਿੰਘ ਨੇ ਸਟੇਜ ‘ਤੇ ਚੜ੍ਹ ਕੇ ਕੀਤੀ ਗੱਲਬਾਤ ਨਾਲ ਨੌਜਵਾਨਾਂ ਦੇ ਹੌਂਸਲੇ ਨੂੰ ਮਾਤ ਦੇ ਦਿੱਤੀ। ਫੌਜਾ ਸਿੰਘ, ਪੀਟੀਸੀ ਨੈਟਵਰਕ ਦੇ ਐਮ.ਡੀ ਸ੍ਰੀ ਰਬਿੰਦਰ ਨਾਰਾਇਣ ਅਤੇ ਥੀਏਟਰ ਦੀ ਮਹਾਨ ਅਦਾਕਾਰਾ ਸੁਨੀਤਾ ਧੀਰ ਨਾਲ ਜਦੋਂ ਮੰਚ ਸਾਂਝਾ ਕਰਨ ਪਹੁੰਚੇ ਤਾਂ ਸ਼ਾਇਰਾਨਾ ਅੰਦਾਜ਼ ਦੀ ਮੱਲਿਕਾ ਸਤਿੰਦਰ ਸੱਤੀ ਨੇ ਸਹਿਜ ਸੁਭਾਅ ਹੀ ਪੁੱਛ ਲਿਆ ਕਿ ਤੁਹਾਡੀ ਉਮਰ ਕਿੰਨ੍ਹੀ ਹੈ। ਇਸਦਾ ਸਿੱਧਾ ਜਵਾਬ ਨਾਂ ਦੇ ਕੇ ਫੌਜਾ ਸਿੰਘ ਨੇ ਗੁਰਦਾਸ ਮਾਨ ਸਾਹਿਬ ਦੇ ਸਦਾਬਹਾਰ ਗੀਤਾਂ ਦੀਆਂ ਸਤਰਾਂ ਦੁਹਰਾਉਂਦੇ ਕਿਹਾ ਕਿ “ਦਿਲ ਹੋਣਾ ਚਾਹੀਦਾ ਐ ਜਵਾਨ ਉਮਰਾਂ ‘ਚ ਕੀ ਰੱਖਿਆ”, ਜਿਸ ‘ਤੇ ਹਾਲ ‘ਚ ਬੈਠੀਆਂ ਤਮਾਮ ਹਸਤੀਆਂ ਠਹਾਕੇ ਲਾਗਏ ਬਿਨ੍ਹਾਂ ਨਾ ਰਹਿ ਸਕੀਆਂ।
ਉਹਨਾਂ ਨੇ ਕਿਹਾ ਕਿ ਵੈਸੇ ਕਾਗਜ਼ੀ ਤੌਰ ‘ਤੇ ਤਾਂ ਮੇਰਾ ਜਨਮ 1911 ਲਿਖਿਆ ਹੋਇਆ ਹੈ, ਬਾਕੀ ਹਿਸਾਬ ਤੁਸੀਂ ਆਪ ਹੀ ਲਗਾ ਲਓ, ਜਿਸ ਤੋ ਬਾਅਦ ਸਤਿੰਦਰ ਸੱਤੀ ਨੇ ਦੱਸਿਆ ਕਿ 107 ਸਾਲ ਦੇ ਹੋ ਚੁੱਕੇ ਫੋਜਾ ਸਿੰਘ ਕਿਸੇ ਨੌਜਵਾਨ ਨਾਲੋਂ ਘੱਟ ਨਹੀਂ ਹਨ।ਉਹਨਾਂ ਨੇ ਕਿਹਾ ਕਿ ਦੁਨੀਆਂ ‘ਚ ਸਭ ਤੋਂ ਵੱਡੀ ਗੱਲ ਹੈ ਕਿਸੇ ਨੂੰ ਹਸਾਉਣ ਅਤੇ ਖੁਸ਼ ਰੱਖਣਾ ਅਤੇ ਇੱਥੇ ਪੀਟੀਸੀ ਪੰਜਾਬੀ ਦੇ ਫਿਲਮ ਐਵਾਰਡ ਸਮਾਰੋਹ ‘ਚ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ।ਬਾਪੂ ਫੌਜਾ ਸਿੰਘ ਪੰਜਾਬ ਦੇ ਜਲੰਧਰ ਜਿ਼ਲੇ ਦੇ ਪਿੰਡ ਬਿਆਸ ਦੇ ਵਸਨੀਕ ਸਨ ਤੇ ਫਿਰ ਵਿਦੇਸ਼ ਚਲੇ ਗਏ।