ਬਹੁਤੀ ਦੇਰ ਨੀਂ ਚਲਦਾ ਡੇਰਾ ਸਾਧ ਪਖੰਡੀ ਦਾ-ਲਓ ਇੱਕ ਹੋਰ ਆਗਿਆ ਸਿੰਘਾਂ ਅੜਿੱਕੇ !!

ਇਹ ਵੀਡੀਓ ਫੇਸਬੁੱਕ ਤੇ ਵਾਇਰਲ ਹੋ ਰਹੀ ਹੈ ਜਿਸ ਚ ਇਹ ਪਖੰਡੀ ਅਸਾਧ ਨੂੰ ਸਿੰਘਾਂ ਵਲੋਂ ਚਾਹਟਾ ਛਕਾਇਆ ਜਾ ਰਿਹਾ ਹੈ ਜੋ ਕਿਸੇ ਪਿੰਡ ਵਿਚ ਆਪਣਾ ਪਖੰਡ ਦਾ ਡੇਰਾ ਬਣਾ ਕੇ ਰਹਿ ਰਿਹਾ ਹੈ। ਇਹ ਪਖੰਡੀ ਆਪਣੇ ਆਪ ਨੂੰ ਬਾਬਾ ਸ੍ਰੀ ਚੰਦ ਦਾ ਭਗਤ ਦਸਦਾ ਹੈ ਅਤੇ ਨਾਲ ਹੀ ਸ੍ਰੀ ਸੁਖਮਨੀ ਸਾਹਿਬ ਬਾਰੇ ਵੀ ਕਹਿੰਦਾ ਕਿ ਸੁਖਮਨੀ ਸਾਹਿਬ ਦੀਆਂ 2 ਅਸ਼ਟਪਦੀਆਂ ਤੋਂ ਅਗਲੀ ਗੁਰਬਾਣੀ ਬਾਬਾ ਸ੍ਰੀ ਚੰਦ ਨੇ ਲਿਖੀ ਹੈ। ਬਾਕੀ ਤੁਸੀਂ ਵੀਡੀਓ ਖੁਦ ਦੇਖ ਲਵੋ।

ਜਿਥੇ ਗੁਰਬਾਣੀ ਵਿੱਚ ਪਖੰਡੀ ਤੋਂ ਬਚਣ ਦੀ ਸਿਖਿਆ ਮਿਲਦੀ ਹੈ ਉਥੇ ਪਖੰਡੀ ਦੀਆਂ ਕੁਝ ਨਿਸ਼ਾਨੀਆਂ ਵੀ ਬਿਆਨ ਕੀਤੀਆਂ ਹਨ ਤਾਂ ਜੋ ਗੁਰਸਿੱਖ ਪਖੰਡੀਆਂ ਨੂੰ ਪਹਿਚਾਣ ਸਕਣ। ਭਗਤ ਕਬੀਰ ਜੀ ਫੁਰਮਾਨ ਕਰਦੇ ਹਨ-

ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ਲੋਗਨ ਰਾਮੁ ਖਿਲਉਨਾ ਜਾਨਾਂ ॥੧॥(ਪੰਨਾ ੧੧੫੩)
ਕਬੀਰ ਜੀ ਫੁਰਮਾਉਂਦੇ ਹਨ ਕਿ ਜੋ ਲੋਕ ਮਥੇ ਉਪਰ ਤਿਲਕ ਲਗਾਉਂਦੇ ਹਨ ਅਤੇ ਹੱਥ ਵਿੱਚ ਮਾਲਾ ਫੜਦੇ ਹਨ ਅਤੇ ਧਾਰਮਿਕ ਪਹਿਰਾਵਾ ਪਾਉਂਦੇ ਹਨ, ਉਹਨਾ ਨੇ ਪ੍ਰਮਾਤਮਾ ਨੂੰ ਖਿਡਾਉਣਾ ਹੀ ਸਮਝਿਆ ਹੈ।ਇਸੇ ਵੀਚਾਰ ਨੂੰ ਅਗੇ ਵਧਾਉਂਦੇ ਹੋਏ ਕਬੀਰ ਜੀ ਕਹਿੰਦੇ ਹਨ:-

ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥(ਪੰਨਾ ੧੩੬੮)ਭਾਵ ਸਿਰਫ ਦਿਖਾਵੇ ਲਈ ਮਾਲਾ ਹੱਥ ਵਿੱਚ ਫੜਨ ਦਾ ਕੋਈ ਲਾਭ ਨਹੀ ਜੇਕਰ ਹਿਰਦੇ ਵਿੱਚ ਪ੍ਰਮਾਤਮਾ ਨਹੀ ਅਜਿਹੇ ਕਰਮ ਪਖੰਡ ਹੀ ਹਨ।ਪੰਜਾਬ ਦੇ ਵਿੱਚ ਜਿਆਦਾਧਰ ਡੇਰੇ ਕਿਸੇ ਨਾਂ ਕਿਸੇ ਪਖੰਡੀ ਦੀ ਸਮਾਧ ਉਪਰ ਬਣੇ ਹੋਏ ਹਨ ਅਤੇ ਇਹਨਾਂ ਪਖੰਡੀਆਂ ਦੇ ਚੇਲੇ ਇਹਨਾਂ ਮੜੀਆਂ ਤੇ ਵਡੇ-ਵਡੇ ਸਮਾਗਮ ਕਰਵਾਉਂਦੇ ਹਨ ਜਿਹਨਾਂ ਨੂੰ ਇਹ ਬਰਸੀਆਂ ਦਾ ਨਾਮ ਦਿੰਦੇ ਹਨ ਜਦਕਿ ਗੁਰਮਿਤ ਵਿੱਚ ਅਜਿਹੇ ਪਖੰਡ ਲਈ ਕੋਈ ਜਗਾ ਨਹੀ ਹੈ ਜਿਸ ਬਾਬਤ ਸਤਿਗੁਰੂ ਜੀ ਆਖਦੇ ਹਨ ਕਿ ਇਹਨਾਂ ਲੋਕਾਂ ਦੇ ਪਿਛੇ ਲੱਗਣ ਵਾਲੇ ਲੋਕ ਸਮਾਂ ਪੈਣ ਤੇ ਪਛਤਾਉਂਦੇ ਹਨ<

error: Content is protected !!