ਬੇਗਾਨੀ ਦੇਖੀ ਤੇ ਬੇਈਮਾਨ ਹੋ ਗਿਆ ਫਿਰ ਅਚਾਨਕ ਹੀ ……

10300/ ਤਨਖਾਹ ‘ਚ ਭਰਤੀ ਹੋੲੇ ਮਾਸਟਰ ਜੀ ਦਾ ਨਵਾਂ ਖਰੀਦਿਆ ਪੈੱਨ ਨਦੀ ਦੇ ਪਾਣੀ ਵਿਚ ਜਾ ਡਿੱਗਾ !
ਗਿਲਾ ਕੀਤਾ ਕਿ ਰੱਬਾ ਅਜੇ ਇੱਕ ਵਾਰੀ ਚਲਾ ਕੇ ਵੀ ਨੀ ਦੇਖਿਆ ਸੀ ਤੇ ਤੂੰ ਖੋਹ ਲਿਆ …?
ਅਚਾਨਕ ਪਾਣੀ ਵਿੱਚ ਹਿਲਜੁਲ ਹੋਈ ਤੇ ਰੱਬ ਜੀ ਪ੍ਰਗਟ ਹੋ ਗਏ…!
ਗੁਆਚੇ ਪੈੱਨ ਬਾਰੇ ਪਤਾ ਲਗਦੇ ਸਾਰ ਰੱਬ ਜੀ ਨੇ ਪਾਣੀ ਵਿਚ ਡੁਬਕੀ ਮਾਰੀ ਤੇ ਸੋਨੇ ਦਾ ਪੈੱਨ ਕੱਢ ਲਿਆਂਦਾ !
ਮਾਸਟਰ ਜੀ ਕਹਿੰਦੇ …ਪ੍ਰਭੂ ਜੀ ਇਹ ਪੈੱਨ ਨੀ ਮੇਰਾ !
ਦੂਜੀ ਵਾਰੀ ਰੱਬ ਜੀ ਨੇ ਚਾਂਦੀ ਦਾ ਪੈੱਨ ਕੱਢਿਆ ..
ਮਾਸਟਰ ਜੀ ਨੇ ਫਿਰ ਨਾਂਹ ਕਰ ਦਿੱਤੀ !

ਤੀਜੀ ਵਾਰੀ ਅਸਲ ਗੁਆਚਿਆ ਪੈੱਨ ਦੇਖ ਕੇ ਮਾਸਟਰ ਜੀ ਕਹਿੰਦੇ …
ਪ੍ਰਭੂ ਜੀ ਸ਼ੁਕਰੀਆ ਇਹੀ ਮੇਰਾ ਪੈੱਨ ਹੈ !
ਇਮਾਨਦਾਰੀ ਤੋਂ ਖੁਸ਼ ਹੋ ਕੇ ਰੱਬ ਜੀ ਨੇ ਸਾਰੇ ਦੇ ਸਾਰੇ ਪੈੱਨ ਮਾਸਟਰ ਜੀ ਨੂੰ ਦੇ ਦਿੱਤੇ ….!
ਘਰ ਪਹੁੰਚਿਆ ਤੇ ਕਲੇਸ਼ ਪੈ ਗਿਆ ..ਵਹੁਟੀ ਆਖੇ ਸੋਨੇ ਤੇ ਚਾਂਦੀ ਦਾ ਪੈੱਨ ਕੀਹਦਾ ਚੋਰੀ ਕਰ ਲਿਆਇਆਂ..? ਤੇਰੀ ਤਾਂ ਏਨੀ ਤਨਖਾਹ ਈ ਹੈਨੀਂ ……?

ਕਲੇਸ਼ ਟਾਲਣ ਲਈ ਵਹੁਟੀ ਨੂੰ ਨਦੀ ਤੇ ਮੌਕਾ ਦਿਖਾਉਣ ਲੈ ਗਿਆ ..
ਅਚਾਨਕ ਵਹੁਟੀ ਦਾ ਵੀ ਪੈਰ ਤਿਲ੍ਹਕਿਆ ਤੇ ਓਹ ਵੀ ਘੜੰਮ ਕਰਦੀ ਨਦੀ ਵਿਚ ਜਾ ਡਿੱਗੀ …!
ਰੱਬ ਨੂੰ ਫੇਰ ਯਾਦ ਕੀਤਾ ….ਰੱਬਾ ਅੱਗੇ ਪੈੱਨ ਕਢਵਾਏ ਸੀ ਹੁਣ ਵਹੁਟੀ ਜਾ ਪਈ ..ਓਹ ਵੀ ਕਢਵਾ ਦੇ !
ਰੱਬ ਜੀ ਪ੍ਰਗਟ ਹੋਏ ਤੇ ਡੁਬਕੀ ਮਾਰ ਪੈਂਦੀ ਸੱਟੇ “ਕਰੀਨਾ ਕਪੂਰ ” ਕੱਢ ਲਿਆਏ …!
ਪੁਛਿਆ ਏਹੋ ਹੈ ਤੇਰੀ …?

ਮਾਸਟਰ ਜੀ ਨੇ ਕੁਝ ਸੋਚਿਆ ਤੇ ਕਿਹਾ ਮੇਹਰਬਾਨੀ ਰੱਬ ਜੀ …ਇਹੀ ਹੈ ਮੇਰੀ !
ਰੱਬ ਜੀ ਜਾਣੀ ਜਾਣ …ਕਹਿੰਦੇ ਬੇਗੈਰਤਾ ਬਗਾਨੀ ਦੇਖੀ ਤੇ ਬੇਈਮਾਨ ਹੋ ਗਿਆ ..ਖਲੋ ਦਿੰਦਾਂ ਤੈਨੂੰ ਸਰਾਪ !
ਮਾਸਟਰ ਜੀ ਕਹਿੰਦੇ …ਪ੍ਰਭੂ ਜੀ ਮੇਰੀ ਗੱਲ ਸੁਣ ਲਵੋ ਇੱਕ ਵਾਰੀ ..ਫੇਰ ਜੋ ਮਰਜੀ ਸਰਾਪ ਦੇ ਦੇਣਾ ..!
ਕਹਿੰਦੇ ..ਜੇ ਮੈਂ ਪਹਿਲੀ ਵਾਰੀ ਨਾਂਹ ਕਰ ਦਿੰਦਾ ..ਤੁਸੀਂ ਦੂਜੀ ਵਾਰੀ ਪ੍ਰਿਅੰਕਾ ਚੋਪੜਾ ਕੱਢ ਲਿਆਉਣੀ ਸੀ ….
ਤੇ ਜੇ ਓਹ ਵੀ ਨਾਂਹ ਕਰ ਦਿੰਦਾ ਤੇ ਤੀਜੀ ਵਾਰੀ ਮੇਰੀ ਅਸਲ ਵਾਲੀ ਕੱਢ ਲਿਆਉਣੀ ਸੀ ..
ਤੇ ਫੇਰ ਮੈਨੂੰ ਆਪਣੀ ਦੇਖ ਕੇ ਹਾਂ ਕਰਨੀ ਹੀ ਪੈਣੀ ਸੀ !

ਫੇਰ ਮੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਤੁਸੀਂ ਮੈਨੂੰ ਤਿੰਨੋਂ ਦੇ ਦੇਣੀਆਂ ਸਨ ਤੇ ਏਨੀ ਮਹਿੰਗਾਈ ਦਾ ਜ਼ਮਾਨਾ ਹੈ ਤੇ 10000 ਮੇਰੀ ਤਨਖਾਹ…
ਅੈਨੇ ਵਿਚ ਇੱਕ ਰੱਖਣੀ ਔਖੀ ਹੋਈ ਪਈ ਆ ਤੇ ਤਿੰਨ ਤਿੰਨ ਦਾ ਖਰਚਾ ਕਿੱਦਾਂ ਚੁਕਦਾ… ?
ਸੋ ਮਰਦਾ ਕੀ ਨਾ ਕਰਦਾ ……!

ਰੱਬ ਜੀ ਅਜੇ ਵੀ ਬੇਹੋਸ਼ ਪਏ ਹਨ…. ?????????????????????
ਅਮ੍ਰਿਤ ਪਾਲ

error: Content is protected !!