ਕਤਲ ਕੱਲੇ ਸਰੀਰ ਦਾ ਨਹੀਂ ਬਲਕਿ ਕਤਲ ਰਿਸਤਿਆਂ ਦਾ, ਕਤਲ ਭਰੋਸੇ, ਕਤਲ ਸੱਧਰਾਂ ਚਾਵਾਂ ਦਾ ਵੀ ਹੋਇਆ। ਘਟਨਾਂ ਚਾਰ ਕੁ ਦਿਨ ਪਹਿਲਾਂ ਦੀ ਹੈ ਜਦ ਜਗਰਾਉਂ ਪੁਲਸ ਨੂੰ ਅਖਾੜਾ ਕਾਉਂਕੇ ਰਸਤੇ ’ਤ ਨਹਿਰੀ ਪਟੜੀ ਤੋਂ ਇੱਕ ਨੋਜਵਾਨ ਦੀ ਬੁਰੀ ਤਰਾਂ ਨਾਲ ਵੱਢ ਟੁੱਕ ਕੀਤੀ ਲਵਾਰਿਸ ਲਾਸ਼ ਮਿਲੀ।
ਜਦ ਲਾਸ਼ ਦੀ ਪੜਤਾਲ ਹੋਈ ਤਾਂ ਕਤਲ ਹੋਇਆ ਨੋਜਵਾਨ ਭਾਗੋਕੇ (ਮੱਲਾਂਵਾਲਾ ਫਿਰੋਜ਼ਪੁਰ) ਦਾ ਜੋ ITBP ਦਾ ਸਿਪਾਹੀ ਤੇ ਘਰੋਂ ਪੰਚਕੂਲੇ ਡਿਊਟੀ ਤੇ ਜਾਣ ਲਈ ਰਵਾਨਾ ਹੋਇਆ ਤੇ ਬਾਦ ਸਾਮ ਮਾਪਿਆਂ ਤੱਕ ਲਾਸ਼ ਹੀ ਪੁੱਜ਼ੀ ਤੇ ਜਦ ਅੱਜ ਅੰਨੇ ਕਤਲ ਤੋਂ ਪਰਦਾ ਚੁੱਕਿਆ ਗਿਆ ਤਾਂ ਸਾਹਮਣੇ ਆਇਆ ਕਿ ਇਹ ਮੁੰਡਾ ਆਪਣੇ ਪਿੰਡ ਨਾਲਦੇ ਪਿੰਡ ਆਲੇਵਾਲ ਥਾਣਾ ਮੱਲਾਂਵਾਲਾ ਮੰਗਿਆ ਹੋਇਆ ਸੀ ਤੇ ਇਸ ਨੇ ਮੱਲਾਂਵਾਲਾ ਤੋਂ ਮੋਗਾ ਜਗਰਾਉਂ, ਲੁਧਿਆਣਾ, ਪੰਚਕੂਲੇ ਜਾਣਾ ਸੀ ਤੇ ਇਸ ਨੂੰ ਇਸ ਦੀ ਮੰਗੇਤਰ ਦੇ ਮਾਮੇ ਦੇ ਮੁੰਡੇ ਜੋ ਲੰਮੇ ਜੱਟਪੁਰਾ ਕੋਲ ਪਿੰਡ ਭੰਮੀਪੁਰਾ ਨੇ ਫੋਨ ਕਰ ਕਿਹਾ ਜੀਜਾ ਡਿਊਟੀ ਜਾਣ ਲੱਗੇ ਹੋ ਜਗਰਾਉਂ ਅੱਡੇ ਉਤਰ ਜਾਣਾ ਮੈਂ ਵੀ ਫੌਜ਼ ‘ਚ ਜਾਣਾ ਕੁੱਝ ਦਾਅ ਪੇਚ ਦੱਸ ਸਮਝਾ ਜਾਵੋ ਨਾਲੇ ਭੈਂਣ (ਮੰਗੇਤਰ) ਨਾਨਕੇ ਆਈ ਹੋਈ ਆਹ ਗੱਲ ਵੀ ਕਰਲੋ।
ਕੁੜੀ ਨੇ ਗੱਲ ਕੀਤੀ ਭਰੋਸਾ ਹੋਇਆ ਹੋਣਾ ਓਹੀ ਜੋ ਹੋਣੀ ਨੂੰ ਮੰਨਜੂਰ ਸੀ। ਆਪਣੇ ਸਾਥੀ ਨਾਲ ਜਾ ਸਾਲੇ ਨੇ ਜੀਜਾ ਬੱਸ ਚੋਂ ਲਾ ਰਸਤੇ ਜੂਸ ‘ਚ ਨਸ਼ੇ ਦੀਆਂ ਗੋਲੀਆਂ ਦੇ ਆਓ ਭਗਤ ਕੀਤੀ ਤੇ ਨਸ਼ੇ ਦੀ ਹਾਲਤ ਬੇਸੁੱਧ ਹੁੰਦੇ ਹੀ ਨਹਿਰ ਤੇ ਲਿਆ ਵੱਢ ਦਿੱਤਾ। ਕਤਲ ਦਾ ਕਾਰਨ ਦੋਨੇ ਮਾਮਾ ਭੂਆ ਦੀ ਕੁੜੀ ‘ਚ ਆਪਸੀ ਸੰਬੰਧ ਸਨ ਨਾ ਕੁੜੀ ਵਿਆਹ ਹੋਰ ਥਾਂ ਚਹੁੰਦੀ ਸੀ ਤੇ ਨਾਂਹੀ ਇਹ ਸਾਲਾ। ਅੱਜ ਸਾਮ ਜਦ ਉਕਤ ਮੰਦਭਾਗੇ ਵਰਤਾਰੇ ਬਾਰੇ ਪੜ੍ਹਿਆ ਮਨ ਭਰ ਆਇਆ ਕਿ ਆਖ਼ਰ ਕਿਸ ਤੇ ਵਿਸਵਾਸ ਕੀਤਾ ਜਾਵੇ ਕਿਸ ਤੇ ਨਈਂ!!! ਕੀ ਤੋਂ ਕੀ ਕੀ ਵਾਪਰ ਰਿਹਾ ਸੋਚ ਪੜ੍ਹ ਦੇਖ਼ ਦਿਮਾਗ ਸੁੰਨ ਹੋ ਜਾਂਦਾ