ਗੁਰਮੀਤ ਰਾਮ ਰਹੀਮ ਬੇਸ਼ੱਕ ਬਲਾਤਕਾਰ ਦੇ ਕੇਸ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਜੇਲ ਵਿਚ ਬੰਦ ਹੈ ਪਰ ਉਸ ਨੂੰ ਲੈ ਕੇ ਹੁਣ ਵੀ ਨਵੇਂ-ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਹੁਣ ਮਾਡਲ ਅਤੇ ਅਦਾਕਾਰਾ ਮਰੀਨਾ ਕੁੰਵਰ ਨੇ ਰਾਮ ਰਹੀਮ ‘ਤੇ ਕਈ ਦੋਸ਼ ਲਾਏ ਹਨ। ਉਸ ਦਾ ਕਹਿਣਾ ਹੈ ਕਿ ਰਾਮ ਰਹੀਮ ਨੇ ਉਸ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਹਰਕਤ ਬਾਬਾ ਰਾਮ ਰਹੀਮ ਨੇ ਪਹਿਲੀ ਹੀ ਮੁਲਾਕਾਤ ‘ਚ ਕੀਤੀ ਸੀ, ਜਦੋਂ ਉਹ ਫਿਲਮ ‘ਚ ਕੰਮ ਦੇ ਸਿਲਸਿਲੇ ‘ਚ ਮਿਲਣ ਗਈ ਸੀ।
ਮਰੀਨਾ ਦਾ ਕਹਿਣਾ ਹੈ, ਕਿ ਰਾਮ ਰਹੀਮ ਨੇ ਉਸ ਨੂੰ ਫਿਲਮ ਆਫਰ ਦਿੱਤਾ ਸੀ ਅਤੇ ਉਸ ਨੂੰ ਗਲੇ ਵੀ ਲਗਾਇਆ ਸੀ। ਇੰਨਾ ਹੀ ਨਹੀਂ ਮਰੀਨਾ ਦਾ ਇੱਥੋ ਤੱਕ ਕਿਹਾ ਹੈ ਕਿ ਰਾਮ ਰਹੀਮ ਮੈਨੂੰ ਬੈਡਰੂਮ ਤੱਕ ਵੀ ਲੈ ਕੇ ਗਿਆ ਸੀ। ਰਾਮ ਰਹੀਮ ਬੇਟਾ-ਬੇਟਾ ਆਖ ਕੇ ਅਚਾਨਕ ਆਪਣੇ ਹੱਥ ਮੇਰੇ ਪੱਟਾਂ ‘ਤੇ ਫੇਰ ਦਿੱਤੇ।
ਮੈਂ ਬਹੁਤ ਡਰ ਤੇ ਸਹਿਮ ਗਈ ਸੀ। ਇਸ ਤੋਂ ਬਾਅਦ ਰਾਮ ਰਹੀਮ ਨੇ ਕਿਹਾ ਕਿ, ਤੂੰ ਬਹੁਤ ਭੋਲੀ ਹੈ…ਤੂੰ ਕਿਵੇਂ ਇੰਡਸਟਰੀ ‘ਚ ਆ ਗਈ। ਮਰੀਨਾ ਨੇ ਖੁਲਾਸਾ ਕੀਤਾ ਹੈ ਕਿ ਹਨੀਪ੍ਰੀਤ ਨੇ ਹੀ ਉਂਗਲੀ ਦਿਖਾ ਕੇ ਅੰਦਰ ਜਾਣ ਦਾ ਇਸ਼ਾਰਾ ਕੀਤਾ ਸੀ। ਜਦੋਂ ਮੈਂ ਅੰਦਰ ਗਈ ਤਾਂ ਬਾਬੇ ਨੇ ਮੇਰੇ ਨਾਲ ਜ਼ਬਰਦਸਤੀ ਕਰਨੀ ਚਾਹੀ।
ਮਰੀਨਾ ਮੰਨੀਏ ਤਾਂ ਰਾਮ ਰਹੀਮ ਨੇ ਮੈਨੂੰ ਫਿਲਮ ਦੇ ਸਿਲਸਿਲੇ ਵਿਚ ਗਾਲ ਕਰਨ ਦੇ ਬਹਾਨੇ ਨਾਲ ਕਈ ਵਾਰ ਮੀਟਿੰਗ ਲਈ ਵੀ ਬੁਲਾਇਆ ਅਤੇ ਗੁਫਾ ਵਿਚ ਜਾਣ ਦੇ ਲਈ ਕਿਹਾ। ਰਾਮ ਰਹੀਮ ਨਸ਼ੇ ਦਾ ਆਦੀ ਸੀ ਅਤੇ ਕੋਕੀਨ ਆਦਿ ਵਰਗੇ ਡਰੱਗਜ਼ ਵੀ ਲੈਂਦਾ ਸੀ। ਮਰੀਨਾ ਅਤੇ ਉਸ ਦੇ ਪ੍ਰੇਮੀ ਨੇ ਇਹ ਸਭ ਗੱਲਾਂ ਆਖਣ ਦਾ ਫੈਸਲਾ ਹੁਣ ਇਸ ਲਈ ਲਿਆ ਹੈ, ਕਿਉਂਕਿ ਹੁਣ ਰਾਮ ਰਹੀਮ ਅਤੇ ਹਨੀਪ੍ਰੀਤ ਜੇਲ ਵਿਚ ਹਨ।