ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਸਕੱਤਰ-ਕਮ-ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12ਵੀਂ ਸ਼੍ਰੇਣੀ ਦੀ ਫਰਵਰੀ-ਮਾਰਚ 2018 ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਸ਼ਾਮ ਦੇ ਸੈਸ਼ਨ ‘ਚ 28 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 10ਵੀਂ ਸ਼੍ਰੇਣੀ ਮਾਰਚ-2018 ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਸਵੇਰ ਦੇ ਸੈਸ਼ਨ ‘ਚ 12 ਮਾਰਚ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ 12ਵੀਂ ਦੀ ਪ੍ਰੀਖਿਆ ਦਾ ਸਮਾਂ ਬਾਅਦ ਦੁਪਹਿਰ 2 ਤੋਂ 5:15 ਵਜੇ ਤੱਕ ਅਤੇ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ 1:15 ਵਜੇ ਤੱਕ ਹੋਵੇਗਾ।
ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਅਨੁਸਾਰ:
28 ਫਰਵਰੀ 2018 ਨੂੰ ਸਾਰੇ ਗਰੁੱਪਾਂ ਦੀ ਜਨਰਲ ਅੰਗਰੇਜ਼ੀ ਦੀ ਪ੍ਰੀਖਿਆ,
1 ਮਾਰਚ ਨੂੰ ਸਾਰੇ ਗਰੁੱਪਾਂ ਦੀ ਵਾਤਾਵਰਨ ਸਿੱਖਿਆ,
3 ਮਾਰਚ ਨੂੰ ਸਾਰੇ ਗਰੁੱਪਾਂ ਦੀ ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ,
5 ਨੂੰ ਹਿਊਮੈਨਟੀਜ਼ ਗਰੁੱਪ ਦੀ ਪਬਲਿਕ ਐਡਮਨਿਸਟ੍ਰੇਸ਼ਨ (033), ਬਿਜਨਸ ਆਰਗੇਨਾਈਜੇਸ਼ਨ ਐਾਡ ਮੈਨੇਜਮੈਂਟ (029), ਗੁਰਮਤਿ ਸੰਗੀਤ (039) ਸਾਇਕੋਲੋਜੀ (044), ਮਿਊਜ਼ਿਕ (ਵੋਕਲ) (036) ਅਤੇ ਸਾਇੰਸ ਗਰੁੱਪ ਦੀ ਜਿਓਲੋਜੀ (055) ਦੀ ਪ੍ਰੀਖਿਆ ਹੋਵੇਗੀ,
6 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦੀ ਫਿਲਾਸਫੀ (041) ਜੁਮੈਟਰੀਕਲ ਪ੍ਰਾਸਪੈਕਟਿਵ ਐਾਡ ਆਰਕੀਟੈਕਚਰਲ ਡਰਾਇੰਗ (047), ਬੁੱਕ-ਕੀਪਿੰਗ ਐਾਡ ਅਕਾਊਟੈਂਸੀ (030), ਹਿਸਟਰੀ ਐਾਡ ਐਪਰੀਸੀਏਸ਼ਨ ਆਫ ਆਰਟਸ (050), ਐਜੂਕੇਸ਼ਨ (034) ਦੀ ਪ੍ਰੀਖਿਆ,
7 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦੀ ਰਾਜਨੀਤੀ ਸ਼ਾਸਤਰ (031), ਸਾਇੰਸ ਗਰੁੱਪ ਦੀ ਫਿਜ਼ਿਕਸ (052), ਕਾਮਰਸ ਗਰੁੱਪ ਦੀ ਬਿਜਨਸ ਸਟੱਡੀਜ਼ -11 (141), ਐਗਰੀਕਲਚਰ ਗਰੁੱਪ ਦੀ ਫਿਜਿਕਸ (052), ਟੈਕਨੀਕਲ ਗਰੁੱਪ ਦੀ ਫਿਜਿਕਸ (194),
8 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦਾ ਡਾਂਸ (040), ਡਿਫੈਂਸ ਸਟੱਡੀਜ (043), ਐਗਰੀਕਲਚਰ-(065), ਸਾਇੰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੀ ਐਗਰੀਕਲਚਰ-(065),
9 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦੀ ਸੋਸ਼ਿਆਲੋਜੀ (032),
10 ਨੂੰ ਹਿਊਮੈਨਟੀਜ਼ ਗਰੁੱਪ ਦੀ ਪੰਜਾਬੀ ਚੋਣਵੀਂ (004), ਹਿੰਦੀ ਚੋਣਵੀਂ (005), ਅੰਗਰੇਜ਼ੀ ਚੋਣਵੀਂ (006), ਉਰਦੂ (007) ਦੀ ਪ੍ਰੀਖਿਆ,
12 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦੀ ਹਿਸਟਰੀ (025), ਸਾਇੰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੀ ਕਮਿਸਟਰੀ (053), ਕਾਮਰਸ ਗਰੁੱਪ ਦੀ ਬਿਜਨਸ ਇਕਨਾਮਿਕਸ ਐਾਡ ਕੁਐਂਟੀਟੇਟਿਵ ਮੈਥਡਸ- (143), ਟੈਕਨੀਕਲ ਗਰੁੱਪ ਕਮਿਸਟਰੀ (195) ਦੀ ਪ੍ਰੀਖਿਆ,
14 ਮਾਰਚ ਨੂੰ ਸਾਰੇ ਗਰੁੱਪਾਂ ਦੀ ਕੰਪਿਊਟਰ ਐਪਲੀਕੇਸ਼ਨ (072),
15 ਮਾਰਚ ਨੂੰ ਹਿਊਮੈਨਟੀਜ਼ ਗਰੁੱਪ, ਸਾਇੰਸ ਗਰੁੱਪ, ਐਗਰੀਕਲਚਰ ਗਰੁੱਪ ਦੀ ਜੋਗਰਫੀ (042),
16 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਰਿਲੀਜ਼ਨ (035), ਮਿਊਜ਼ਿਕ ਇੰਸਟਰੂਮੈਂਟਲ (037), ਰੂਰਲ ਡਿਵੈਲਪਮੈਂਟ ਐਾਡ ਇਨਵਾਇਰਮੈਂਟ (051), ਸੰਸਕ੍ਰਿਤ (019), ਅਰਬੀ (020), ਪਰਸ਼ੀਅਨ (021), ਰਸ਼ੀਅਨ (022), ਫਰੈਂਚ (023), ਜਰਮਨ (024), ਕੋਰੀਅਨ (145) ਮੀਡੀਆ ਸਟੱਡੀਜ਼ (150), ਸਾਇੰਸ ਗਰੁੱਪ ਦੀ ਬਾਇਲੋਜੀ (054), ਐਲੀਮੈਂਟਸ ਆਫ ਇਲੈਕਟ੍ਰਾਨਿਕਸ ਇੰਜੀ. (148), ਸੰਸਕ੍ਰਿਤ (019), ਕਾਮਰਸ ਗਰੁੱਪ ਦੀ ਅਕਾਊਟੈਂਸੀ (142), ਮੀਡੀਆ ਸਟੱਡੀਜ਼ (150), ਐਗਰੀਕਲਚਰ ਗਰੁੱਪ ਦੀ ਰੂਰਲ ਡਿਵੈਲਪਮੈਂਟ ਐਾਡ ਇਨਵਾਇਰਮੈਂਟ (051), ਟੈਕਨੀਕਲ ਗਰੁੱਪ ਐਲੀਮੈਂਟਸ ਆਫ ਬਿਲਡਿੰਗ ਕੰਸਟਰੱਕਸ਼ਨ (067), ਐਲੀਮੈਂਟਸ ਆਫ ਇਲੈਕਟ੍ਰੀਕਲ ਇੰਜੀ. (068), ਐਲੀਮੈਂਟਸ ਆਫ਼ ਮਕੈਨੀਕਲ ਇੰਜੀਨੀਅਰਿੰਗ (069), ਐਲੀਮੈਂਟਸ ਆਫ ਇਲੈਕਟ੍ਰੋਨਿਕਸ ਇੰਜੀ. (070), ਇੰਜੀਨੀਅਰਿੰਗ ਡਰਾਇੰਗ (071) ਦੀ ਪ੍ਰੀਖਿਆ ਹੋਵੇਗੀ।
17 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦੀ ਫਿਜ਼ੀਕਲ ਐਜੂਕੇਸ਼ਨ ਐਾਡ ਸਪੋਰਟਸ (049), ਇੰਸ਼ੋਰੈਂਸ (063), ਸਾਇੰਸ ਗਰੁੱਪ ਦੀ ਬਾਇਓ-ਟੈਕਨਾਲੋਜੀ (147),
20 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦੀ ਗਣਿਤ (028), ਮਿਊਜ਼ਿਕ (ਤਬਲਾ) (038), ਸਾਇੰਸ ਗਰੁੱਪ, ਕਾਮਰਸ ਗਰੁੱਪ, ਐਗਰੀਕਲਚਰ ਗਰੁੱਪ ਦੀ ਗਣਿਤ (028) ਅਤੇ ਟੈਕਨੀਕਲ ਗਰੁੱਪ ਦੀ ਗਣਿਤ (193),
21 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਤੇ ਸਾਇੰਸ ਗਰੁੱਪ ਦੀ ਹੋਮ ਸਾਇੰਸ (045),
22 ਮਾਰਚ ਨੂੰ ਸਾਰੇ ਗਰੁੱਪਾਂ ਦੇ ਐਨ. ਐੱਸ. ਕਿਊ. ਐਫ. ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ ਐੱਸ. ਕਿਊ. ਐਫ.) (204), ਹੈਡਸ ਆਨ ਟ੍ਰੇਨਿੰਗ (205), ਦੀ ਪ੍ਰੀਖਿਆ ਹੋਵੇਗੀ, 23 ਮਾਰਚ ਨੂੰ ਹਿਊਮੈਨਟੀਜ਼ ਗਰੁੱਪ, ਸਾਇੰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੀ ਇਕਨਾਮਿਕਸ (026) ਅਤੇ ਕਾਮਰਸ ਗਰੁੱਪ ਦੀ ਫੰਡਾਮੈਂਟਲਜ਼ ਆਫ ਈ-ਬਿਜ਼ਨਸ (144) ਦੀ ਪ੍ਰੀਖਿਆ ਹੋਵੇਗੀ ਅਤੇ 24 ਮਾਰਚ ਨੂੰ ਸਾਰੇ ਗਰੁੱਪਾਂ ਦੀ ਕੰਪਿਊਟਰ ਸਾਇੰਸ (146) ਦੀ ਪ੍ਰੀਖਿਆ ਹੋਵੇਗੀ।
10ਵੀ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2018 ਤੋਂ
12 ਮਾਰਚ ਦਿਨ ਸੋਮਵਾਰ ਨੂੰ ਅੰਗਰੇਜ਼ੀ,
13 ਮਾਰਚ ਨੂੰ ਸੰਗੀਤ ਤਬਲਾ,
14 ਮਾਰਚ ਨੂੰ ਸੰਗੀਤ ਵਾਦਨ,
5 ਮਾਰਚ ਨੂੰ ਪੰਜਾਬੀ-ਏ, ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ,
16 ਮਾਰਚ ਨੂੰ ਪੰਜਾਬੀ-ਬੀ, ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਬੀ,
17 ਮਾਰਚ ਨੂੰ ਐਨ. ਐੱਸ. ਕਿਊ. ਐਫ. ਵਿਸ਼ੇ :- ਸੰਗਠਿਤ ਪ੍ਰਚੂਨ, ਆਟੋਮੋਬਾਈਲ ਦੀ ਰੋਚਿਕ ਦੁਨੀਆ, ਸਿਹਤ ਸੰਭਾਲ, ਸੁੂਚਨਾ ਤਕਨਾਲੋਜੀ, ਨਿੱਜੀ ਸੁਰੱਖਿਆ, ਖੂਬਸੂਰਤੀ ਤੇ ਤੰਦਰੁਸਤੀ, ਯਾਤਰਾ ਤੇ ਸੈਰ ਸਪਾਟਾ, ਸਰੀਰਕ ਸਿੱਖਿਆ ਅਤੇ ਖੇਡਾਂ, ਖੇਤੀਬਾੜੀ,
19 ਮਾਰਚ ਨੂੰ ਗਣਿਤ, 20 ਮਾਰਚ ਨੂੰ ਸਿਹਤ ਅਤੇ ਸਰੀਰਕ ਸਿੱਖਿਆ,
21 ਮਾਰਚ ਨੂੰ ਹਿੰਦੀ, ਉਰਦੂ (ਹਿੰਦੀ ਦੀ ਥਾਂ),
22 ਮਾਰਚ ਨੂੰ ਮਕੈਨੀਕਲ ਡਰਾਇੰਗ ਅਤੇ ਚਿੱਤਰਕਲਾ, ਕਟਾਈ ਅਤੇ ਸਿਲਾਈ, ਸੰਗੀਤ (ਗਾਇਨ), ਗ੍ਰਹਿ ਵਿਗਿਆਨ, ਖੇਤੀਬਾੜੀ, ਸਿਹਤ ਵਿਗਿਆਨ, ਭਾਸ਼ਾਵਾਂ:- ਸੰਸਕ੍ਰਿਤ, ਉਰਦੂ, ਫਾਰਸੀ, ਅਰਬੀ, ਫਰਾਂਸੀਸੀ, ਜਰਮਨ, ਰਸ਼ੀਅਨ, ਕੋਰੀਅਨ, ਪ੍ਰੀ-ਵੋਕੇਸ਼ਨਲ:- ਕੰਪਿਊਟਰ ਸਾਇੰਸ (ਪ੍ਰੀ: ਵੋਕੇਸ਼ਨਲ), ਰਿਪੇਅਰ ਐਾਡ ਮੈਂਟੀਨੈਂਸ ਆਫ ਹਾਊਸ ਹੋਲਡ ਇਲੈਕਟ੍ਰੀਕਲ ਅਪਲਾਇੰਸਿਜ਼, ਇਲੈਕਟ੍ਰਾਨਿਕ ਟੈਕਨਾਲੋਜੀ, ਰਿਪੇਅਰ ਐਾਡ ਮੈਂਟੀਨੈਂਸ ਆਫ ਫਾਰਮ ਪਾਵਰ ਐਾਡ ਮਸ਼ੀਨਰੀ, ਵੈਲਡਿੰਗ, ਸਕੂਟਰ ਐਾਡ ਮੋਟਰ ਸਾਈਕਲ (ਰਿਪਅੇਰ ਐਾਡ ਮੈਨਟੀਨੈਂਸ), ਬੇਸਿਕ ਗਾਰਮੈਂਟ ਟੈਕਨਾਲੋਜੀ, ਵੁੱਡ ਕਰਾਫਟ, ਬੇਸਿਕ ਆਫਿਸ ਵਰਕ ਐਾਡ ਸਟੈਨੋਗ੍ਰਾਫੀ, ਜਨਰਲ ਹਾਰਟੀਕਲਚਰ, ਨਿਟਿੰਗ (ਹੈਂਡ ਐਾਡ ਮਸ਼ੀਨ), ਇੰਜੀਨੀਅਰਿੰਗ ਡਰਾਫਟਿੰਗ ਐਾਡ ਡੁਪਲੀਕੇਟਿੰਗ, ਫੂਡ ਪ੍ਰੀਜ਼ਰਵੇਸ਼ਨ, ਵੀਵਿੰਗ ਟੈਕਨਾਲੋਜੀ, ਕਮਰਸ਼ੀਅਲ ਆਰਟ, ਮੈਨੂਫੈਕਚਰਿੰਗ ਆਫ ਸਪੋਰਟਸ ਗੁੱਡਜ, ਮੈਨੂਫੈਕਚਰਿੰਗ ਆਫ਼ ਲੈਦਰ ਗੁੱਡਜ, 24 ਮਾਰਚ ਨੂੰ ਸਮਾਜਿਕ ਵਿਗਿਆਨ, 27 ਮਾਰਚ ਨੂੰ ਵਿਗਿਆਨ ਅਤੇ 31 ਮਾਰਚ ਦਿਨ ਸ਼ਨਿੱਚਰਵਾਰ ਨੂੰ ਕੰਪਿਊਟਰ ਸਾਇੰਸ ਦੀ ਪ੍ਰੀਖਿਆ ਹੋਵੇਗੀ।
ਇਨ੍ਹਾਂ ਪ੍ਰੀਖਿਆਵਾਂ ਸਬੰਧੀ ਜ਼ਿਆਦਾ ਜਾਣਕਾਰੀ ਵੈੱਬਸਾਈਟ www.pseb.ac.in ‘ਤੇ ਵੀ ਉਪਲਬਧ ਹੋਵੇਗੀ।