ਪੰਜਾਬ ਵਿੱਚ ਲੜਕੀਆਂ ਵਾਲੇ ਸਰਕਾਰੀ ਸਕੂਲਾਂ ਲਈ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ II ਜਾਣੋ ਪੂਰੀ ਖਬਰ
ਪੰਜਾਬ ਵਿੱਚ ਲੜਕੀਆਂ ਵਾਲੇ ਸਰਕਾਰੀ ਸਕੂਲਾਂ ‘ਚ ਮਰਦ ਅਧਿਆਪਕਾਂ ਦੀ ਨਿਯੁਕਤੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਸਿਰਫ ਉਹੀ ਮਰਦ ਅਧਿਆਪਕ ਹੀ ਕੁੜੀਆਂ ਵਾਲੇ ਸਕੂਲਾਂ ‘ਚ ਭੇਜੇ ਜਾਣਗੇ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੋਵੇਗੀ।ਇਹ ਫ਼ੈਸਲਾ ਪੰਜਾਬ ਸਰਕਾਰ ਨੇ ਆਪਣੀ ਟੀਚਰ ਟਰਾਂਸਫ਼ਰ ਨੀਤੀ ‘ਚ ਕੀਤਾ ਹੈ। ਦਰਅਸਲ, ਪਿਛਲੇ ਸਮੇਂ ‘ਚ ਸਕੂਲਾਂ ‘ਚ ਕੁੜੀਆਂ ਨਾਲ ਅਧਿਆਪਕਾਂ ਦੇ ਛੇੜਛਾੜ ਦੇ ਕਈ ਮਾਮਲੇ ਸਾਹਮਣੇ ਆਏ ਸਨ। ਕਈ ਥਾਂ ‘ਤੇ ਅਧਿਆਪਕਾਂ ਖ਼ਿਲਾਫ ਮਾਮਲੇ ਵੀ ਦਰਜ ਹੋਏ ਸਨ।
ਇਸ ਦੇ ਬਾਵਜੂਦ ਵੀ ਘਟਨਾਵਾਂ ਨਹੀਂ ਰੁਕੀਆਂ ਸਨ। ਹੁਣ ਇਹ ਨੀਤੀ ਇਸ ਲਈ ਬਣਾਈ ਗਈ ਹੈ ਤਾਂ ਕਿ ਅੱਗੇ ਤੋਂ ਕੁੜੀਆਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਨਵੀਂ ਨੀਤੀ ਤਹਿਤ ਹੁਣ ਇਕ ਅਧਿਆਪਕ ਨੂੰ ਇੱਕੋ ਥਾਂ ਸੱਤ ਸਾਲ ਤੱਕ ਪੜ੍ਹਾਉਣਾ ਜ਼ਰੂਰੀ ਹੈ।ਸਰਕਾਰ ਨੇ ਇਹ ਫੈਸਲਾ ਮਾਪਿਆਂ ਦੀ ਮੰਗ ‘ਤੇ ਲਿਆ ਹੈ ਕਿਉਂਕਿ ਅਧਿਆਪਕ ਬਲਦਣ ਨਾਲ ਬੱਚਿਆਂ ਦੀ ਪੜ੍ਹਾਈ ‘ਤੇ ਕਾਫੀ ਫਰਕ ਪੈਂਦਾ ਸੀ। ਇਸ ਤੋਂ ਇਲਾਵਾ ਹੁਣ ਅਗਲੀ ਵਾਰ ਅਧਿਆਪਕਾਂ ਦੀਆਂ ਸਾਰੀਆਂ ਬਦਲੀਆਂ ਆਨ ਲਾਈਨ ਹੋਣਗੀਆਂ ਤੇ ਸਾਰੀਆਂ ਹੀ ਬਦਲੀਆਂ ਲਈ ਇਕ ਨਿਯਮਤ ਸਮਾਂ ਰੱਖਿਆ ਜਾਵੇਗਾ।
ਪਿਛਲੇ ਦਿਨਾਂ ‘ਚ ਸਿੱਖਿਆ ਮੰਤਰੀਆਂ ਤੋਂ ਵਿਭਾਗ ਵਾਪਸ ਲਏ ਜਾਣ ਦੀ ਚਰਚਾ ਵੀ ਚੱਲੀ ਸੀ ਤੇ ਉਸ ਤੋਂ ਬਾਅਦ ਸਿੱਖਿਆ ਮੰਤਰੀ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਪੰਜਾਬ ਕੈਬਿਨਟ ਦਾ ਵਿਸਥਾਰ ਹੋਵੇਗਾ।