ਪੰਜਾਬ ਵਿਚ ਝੁੱਲ ਸਕਦਾ ਹੈ ਕਿਸਾਨਾਂ ‘ਤੇ ਤੂਫ਼ਾਨ…

ਪੰਜਾਬ ਵਿਚ ਝੁੱਲ ਸਕਦਾ ਹੈ ਕਿਸਾਨਾਂ ‘ਤੇ ਤੂਫ਼ਾਨ…

ਪੰਜਾਬ ਵਿਚ ਝੁੱਲ ਸਕਦਾ ਹੈ ਕਿਸਾਨਾਂ ‘ਤੇ ਤੂਫ਼ਾਨ…

ਪੰਜਾਬ ਵਿਚ ਫਸਲ ਪੱਕਣ ‘ਤੇ ਆਈ ਹੋਈ ਹੈ। ਵਿਸਾਖੀ ਦਾ ਤਿਓਹਾਰ ਦਰਵਾਜਿਆਂ ‘ਤੇ ਆ ਖੜ੍ਹਿਆ ਹੈ। ਇਸੇ ਸਮੇਂ ਪੰਜਾਬ ਵਿਚ ਵਾਢੀਆਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਪੁੱਤਾਂ ਵਾਂਗੂ ਪਾਲੀ ਹੋਈ ਫਸਲ ਹੁਣ ਮੁੱਲ ਮੋੜਨ ‘ਤੇ ਆਈ ਹੈ। ਇਸੇ ਦੌਰਾਨ ਭਾਰਤ ਅਤੇ ਪੰਜਾਬ ਦੇ ਮੌਸਮ ਵਿਭਾਗ ਨੇ ਪੰਜਾਬ ਸਮੇਤ ਉੱਤਰ ਭਾਰਤ ਦੇ ਸੂਬਿਆਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿਚ ਪੰਜਾਬ ਸਮੇਤ ਉੱਤਰ ਭਾਰਤ ਵਿਚ ਤੇਜ ਬਾਰਿਸ਼ ਅਤੇ ਹਵਾਵਾਂ ਦਾ ਦੌਰ ਸ਼ੁਰੂ ਹੋਣ ਵਾਲਾ ਹੈ, ਜਿਸ ਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੋਵੇਗਾ। ਭਾਵੇਂ ਇਨ੍ਹਾਂ ਬਾਰਿਸ਼ਾਂ ਨਾਲ ਆਮ ਲੋਕਾਂ ਨੂੰ ਜਰੂਰ ਕੁਝ ਗਰਮੀ ਤੋਂ ਰਾਹਤ ਮਿਲੇਗੀ ਪਰ ਹੀ ਬਾਰਿਸ਼ ਅਤੇ ਹਵਾਵਾਂ ਕਿਸਾਨਾਂ ਦੀ ਫਸਲ ਨੂੰ ਪੈਰੋਂ ਉਦੇੜ ਦੇਵੇਗੀ।

Punjab Farmers

ਇਸ ਮੌਸਮ ਦੀ ਹਲਕੀ ਝਲਕ ਬੀਤੇ ਦਿਨ ਤੋਂ ਹੀ ਦਿਖਣੀ ਸ਼ੁਰੂ ਹੋ ਗਈ ਹੈ। ਜਿਸ ਨਾਲ ਕਿਸਾਨ ਵੀਰਾਂ ਦੇ ਰੰਗ ਉੱਡ ਗਏ ਹਨ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਜਾਣਕਾਰੀ ਜਾਰੀ ਕੀਤੀ ਹੈ ਕਿ 11 ਅਪ੍ਰੈਲ ਤਕ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਤੂਫ਼ਨ ਦੇ ਨਾਲ ਨਾਲ ਮੀਂਹ ਪੈਣ ਦੇ ਆਸਾਰ ਹਨ। ਇਸ ਲਈ ਖ਼ਰਾਬ ਮੌਸਮ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਅੱਜ ਹਿਮਾਲਿਆ ਦੇ ਕਈ ਨਿਚਲੇ ਖੇਤਰਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਬਿਹਾਰ, ਉੱਤਰ ਪ੍ਰਦੇਸ਼ ਦੇ ਉੱਤਰੀ ਇਲਾਕੇ, ਪੰਜਾਬ, ਉੱਤਰਾਖੰਡ ਤੇ ਉੜੀਸਾ ਵਿੱਚ ਵੀ ਮੀਂਹ ਪੈਣ ਦੇ ਆਸਾਰ ਹਨ।

Punjab Farmers

 

ਉੱਤਰ ਵੱਲ ਤੇਜ਼ ਹਵਾਵਾਂ ਤੋਂ ਬਾਅਦ 9 ਤੇ 10 ਅਪ੍ਰੈਲ ਨੂੰ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਦਿੱਲੀ ’ਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰਅਗਲੇ ਪੰਜ ਦਿਨ ਤਕ ਮੌਸਮ ਇੰਝ ਹੀ ਖ਼ਰਾਬ ਰਹੇਗਾ ਅਤੇ ਹੋ ਸਕਦਾ ਹੈ ਇਹ ਹੋਰ ਵੀ ਖਰਾਬ ਹੋਵੇ। ਉੱਤਰ ਭਾਰਤ ਦੇ ਕਈ ਇਲਾਕਿਆਂ ਵਿਚ ਹਲਕੇ ਛਿੱਟੇ ਵੀ ਪਾਏ ਹਨ ਅਤੇ ਆਉਣ ਵਾਲੇ ਸਮੇਂ ‘ਚ ਮੇਘਾਲਿਆ ਵਿੱਚ ਭਾਰੀ ਮੀਂਹ ਤੇ ਪੱਛਮ ਬੰਗਾਲ, ਉੜੀਸਾ, ਅਸਾਮ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਵਿੱਚ ਝੱਖੜ ਨਾਲ ਮੀਂਹ ਪੈਣ ਦੇ ਆਸਾਰ ਹਨ। ਇਸ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼, ਤਾਮਿਲਨਾਡੂ ਤੇ ਕਰਨਾਟਕਾ ਦੇ ਅੰਦਰਲੇ ਹਿੱਸੇ, ਉੱਤਰ ਤੱਟੀ ਆਂਦਰਾ ਪ੍ਰਦੇਸ਼, ਤੇਲੰਗਨਾ, ਵਿਦਰਭ, ਛੱਤੀਸਗੜ੍ਹ, ਮੱਧ ਮਹਾਂਰਾਸ਼ਟਰ ਤੇ ਮਰਾਠਵਾੜਾ ਖੇਤਰਾਂ ’ਚ ਵੀ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

Punjab Farmers

error: Content is protected !!